ਮਹਿਤਪੁਰ, (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਕੋਆਪਰੇਟਿਵ ਸੁਸਾਇਟੀ ਆਦਰਮਾਨ ਦੇ ਸਰਬਸੰਮਤੀ ਨਾਲ ਚੁਣੇ ਮੈਂਬਰਾਂ ਵੱਲੋਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਗੁਰਦੀਪ ਸਿੰਘ ਮੁਨੀਮ ਨੂੰ ਸੌਂਪੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਬਾਜਵਾ (ਕੌਰ ਕਮੇਟੀ ਮੈਬਰ ਪੰਜਾਬ) ਨੇ ਦੱਸਿਆ ਕਿ ਆਦਰਮਾਨ ਕੋਆਪਰੇਟਿਵ ਸੁਸਾਇਟੀ ਹਰ ਕਿਸਾਨ ਨਾਲ ਮੌਢੇ ਨਾਲ ਮੋਢਾ ਜੋੜ ਕੇ ਚਲੇਗੀ ਅਤੇ ਇਸ ਸਬੰਧੀ ਹੋਣ ਵਾਲੀਆਂ ਮੀਟਿੰਗਾਂ ਦੌਰਾਨ ਸੁਸਾਇਟੀ ਦੇ ਭਵਿੱਖ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਤਾਂ ਕਿ ਲਾਭਪਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਆ ਨਾ ਆਵੇ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਲਖਬੀਰ ਸਿੰਘ ਗੋਬਿੰਦਪੁਰ ਜਿਲ੍ਹਾ ਪ੍ਰਧਾਨ ਜਲੰਧਰ ਅਤੇ ਸੋਡੀ ਸਿੰਘ ਜਿਲ੍ਹਾ ਮੀਤ ਪ੍ਰਧਾਨ ਵੱਲੋਂ ਸੁਸਾਇਟੀ ਦੇ ਚੁਣੇ ਗਏ ਪ੍ਰਧਾਨ ਅਤੇ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਗੁਰਦੀਪ ਸਿੰਘ ਪ੍ਰਧਾਨ ਕੋਆ ਸੌਸਾਇਟੀ ਆਦਰਾਮਾਨ, ਗੁਰਪ੍ਰੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ, ਸੰਦੀਪ ਕੌਰ ਮੀਤ ਪ੍ਰਧਾਨ , ਕਲਵਿੰਦਰ ਕੌਰ ਮੈਬਰ, ਰਾਜਨ ਸਿੰਘ ਅਰੋੜਾ ਮੈਬਰ ,ਬਲਵੰਤ ਸਿੰਘ ਮੈਂਬਰ ਵੱਲੋਂ ਪਹੁੰਚੇ ਸੱਜਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਸਾਬਕਾ ਸਰਪੰਚ, ਤਜਿੰਦਰ ਸਿੰਘ ਨੰਬਰਦਾਰ, ਬਖਸੀਸ਼ ਸਿੰਘ ਸਰਪੰਚ, ਦਵਿੰਦਰ ਸਿੰਘ ਹੁੰਦਲ ,ਗੁਰ ਭੇਜ ਸਿੰਘ ,ਤਰਸੇਮ ਸਿੰਘ ਬਾਜਵਾ, ਬਚਨ ਸਿੰਘ , ਹਰੀ ਸਿੰਘ ਅਰੋੜਾ ,ਬਲਕਾਰ ਸਿੰਘ ਗੋਰਾ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਬੀ ਕੇ ਯੂ ਪੰਜਾਬ ਅਤੇ ‘ਮੋਨੂੰ ਆਦਰਾ ਮਾਨ ਆਦਿ ਹਾਜ਼ਰ ਸਨ।
https://play.google.com/store/apps/details?id=in.yourhost.samaj