ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭਗਤਪੁਰ ਨੂੰ ਕੂਲਰ ਭੇਂਟ

ਕਪੂਰਥਲਾ , 10 ਅਗਸਤ (ਕੌੜਾ)–  ਹੁੰਮਸ ਭਰੀ ਗਰਮੀ ਨੂੰ  ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਭਗਤਪੁਰ ਵਿਦਿਆਰਥੀਆਂ ਲਈ ਅਮਿ੍ੰਤਪਾਲ ਸਿੰਘ ਅਤੇ ਸਕੂਲ ਅਧਿਆਪਕ ਲਖਵਿੰਦਰ ਸਿੰਘ ਦੁਆਰਾ ਕੂਲਰ ਦਿੱਤਾ ਗਿਆ।
ਰਮਨਦੀਪ ਕੌਰ ਆਂਗਣਵਾੜੀ ਵਰਕਰ ਹਰਜਿੰਦਰ ਕੌਰ ਤੇ ਬਲਵਿੰਦਰ ਕੌਰ ਚੇਅਰਪਰਸਨ ਰੂਬੀ ਦੀ ਹਾਜ਼ਰੀ ਵਿੱਚ ਕੂਲਰ ਭੇਟ ਕਰਨ ਉਪਰੰਤ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇਹ ਪਵਿੱਤਰ ਕਾਰਜ ਸਕੂਲ ਦੇ ਮਿਹਨਤੀ ਅਧਿਆਪਕ ਲਖਵਿੰਦਰ ਸਿੰਘ ਟਿੱਬਾ ਦੀ ਪ੍ਰੇਰਨਾ ਸਦਕਾ ਹੀ ਸੰਭਵ ਹੋ ਸਕਿਆ ਹੈ‌। ਉਹਨਾਂ ਕਿਹਾ ਕਿ ਸਕੂਲ ਦੇ ਜ਼ਰੂਰਤਮੰਦ  ਵਿਦਿਆਰਥੀਆਂ ਲਈ  ਉਹ ਭਵਿੱਖ ਵਿੱਚ ਵੀ ਇਸੇ ਪ੍ਰਕਾਰ ਹਰ ਮਦਦ ਕਰਦੇ ਰਹਿਣਗੇ। ਇਸ ਦੌਰਾਨ ਸਕੂਲ ਇੰਚਾਰਜ ਲਖਵਿੰਦਰ ਸਿੰਘ ਤੇ ਐੱਸ ਐੱਮ ਸੀ ਚੇਅਰਪਰਸਨ ਰੂਬੀ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਗਨਦੀਪ ਕੌਰ ਕਰੀਰ ਨੇ  ਐਮ.ਐੱਸ.ਸੀ. ਬੌਟਨੀ ਦੀ ਪ੍ਰੀਖਿਆ ਵਿੱਚੋਂ ਹਾਸਲ ਕੀਤਾ ਗੋਲਡ ਮੈਡਲ
Next article ਈ. ਟੀ.ਟੀ.ਅਧਿਆਪਕ ਯੂਨੀਅਨ  ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਾਲ ਕੀਤੀ ਮੀਟਿੰਗ