ਪੱਕੀ ਪਕਾਈ – ਤਾਜ਼ਾ ਤਾਜ਼ਾ

  (ਸਮਾਜ ਵੀਕਲੀ)   ਘਰ ਦੇ ਸਾਰੇ ਮੁੱਖੀ ਮੇਰੇ ਮਾਤਾ ਜੀ, ਪਤਨੀ ਤੇ ਤਿੰਨੋ ਬੱਚੇ,  ਜਿਹੜੇ ਸਾਡਾ ਪਾਲਣ ਪੋਸ਼ਣ ਕਰਦੇ ਪਿਛਲੇ ਦੋ ਦਿਨ ਤੋਂ ਮੈਨੂੰ ਤੇ ਬਾਪੂ ਜੀ ਨੂੰ ਘਰ ਛੱਡ ਛੁੱਟੀਆਂ ਤੇ ਚਲੇ ਗਏ ਘੁੰਮਣ। ਮੈਂ ਕੰਮ ਦੀ ਵਿਆਸਤਤਾ ਕਾਰਨ ਨਹੀਂ ਜਾ ਪਾਇਆ ਤੇ ਬਾਪੂ ਜੀ ਮੈਨੂੰ ਸਾਥ ਦੇਣ ਲਈ ਘਰ ਰੁੱਕ ਗਏ। ਰਾਤ ਕੰਮ ਤੋਂ ਲੇਟ ਵਾਪਿਸ ਆਇਆ ਤੇ ਅੱਜ ਦੁਪਿਹਰ ਜਿਹੇ ਮੈਂ ਸੁੱਤੇ ਉੱਠ ਕੇ ਬਾਪੂ ਜੀ ਪੁੱਛਿਆ ਕਿ ਦੁਪਹਿਰਾ ਕੀ ਖਾਈਏ? ਬਾਪੂ ਜੀ ਕਹਿੰਦੇ ਯਾਰ ਭੁੱਖ ਤੇ ਹੈਨੀ, ਮੈਂ ਦੋ ਕੁ ਟੋਸਟ ਖਾਅ ਲਏ ਸੀ ਸਬਜੀ ਨਾਲ। ਕਹਿੰਦੇ ਸ਼ਾਮੀਂ ਸਰਿਆਂ ਨੇ ਆ ਜਾਣਾ, ਫੇਰ ਖਾਂਦੇ ਇਕੱਠੀ। ਗੱਲ ਤਾਂ ਬਾਪੂ ਜੀ ਦੀ ਠੀਕ ਸੀ। ਪਰ ਮੈਂ ਕਿਹਾ ਨਹੀਂ ਮੈਂ ਬਣਾਉਂਦਾ ਤੁਸੀਂ ਦੋ ਰੋਟੀਆਂ ਖਾ ਲਿਓ, ਜੇ ਨਾ ਬਣਾਈ, ਸਾਰੇ ਆਕੇ ਹੱਸਣਗੇ ਸਾਡੇ ਤੇ ਕਿ ਪੱਕੀ ਪਕਾਈ ਖਾ ਲੈਂਦੇ ਰੋਜ਼, ਖੁਦ ਬਣਾ ਕੇ ਦੋ ਰੋਟੀਆਂ ਵੀ ਨਹੀਂ ਖਾਧੀਆਂ ਗਈਆਂ। ਬਾਪੂ ਜੀ ਹੱਸਣ ਲੱਗੇ, ਕਹਿੰਦੇ ਗੱਲ ਤਾਂ ਠੀਕ ਆ। ਮੈਂ ਫੇਰ ਚਾਰ ਰੋਟੀਆਂ ਲਾਹੀਆਂ ਦੋਨਾਂ ਲਈ। ਪਿਛਲੀ ਵਾਰ ਰੋਟੀ ਕਦੋਂ ਬਣਾਈ ਸੀ ਮੈਨੂੰ ਯਾਦ ਨਹੀਂ। ਬਾਪੂ ਜੀ ਨੂੰ ਰੋਟੀ ਪਸੰਦ ਆਈ ਕਾਫੀ। ਵੈਸੇ ਅਸੀਂ ਹਾਲੇ ਤੱਕ ਮਾਲਕਾਂ ਦੀ ਉਡੀਕ ਵਿੱਚ ਬੈਠੇ ਹਾਂ, ਸ਼ਾਮ ਦੇ ਛੇ ਵਜੇ ਤੋਂ ਉੱਤੇ ਸਮਾਂ ਹੋ ਗਿਆ।  ਦੇਖੋ ਤਾਂ ਕਿਵੇਂ ਦੀ ਬਣੀ ਰੋਟੀ? ਲਾਹ ਲਵਾਂ ਨਹੀਂ ਤੇ ਸ਼ਾਮ ਦੀਆਂ ਵੀ ਦੋ ਦੋ?

ਅਸ਼ਲੇਸ਼ ਕੁਮਾਰ  ਪੁਲਿਸ ਅਫਸਰ ਨਿਊਜ਼ੀਲੈਂਡ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੀ ਬਰੀਫ਼
Next articleਵਾਢੀਆਂ (ਪੁਰਾਣੇ ਸਮੇਂ ਦੀਆਂ)