(ਸਮਾਜ ਵੀਕਲੀ)
ਗੱਲ ਤੇਰੇ ਨਾਲ ਹੋ ਜਾਂਦੀ ਹੁੰਦੀ ਪਰ ਗੱਲਬਾਤ ਨਹੀਂ ਹੈ
ਸੂਰਜ ਭਾਵੇਂ ਡੁੱਬ ਜਾਂਦਾ ਪਰ ਹੁੰਦੀ ਮੇਰੀ ਰਾਤ ਨਹੀਂ ਹੈ
ਮੈਂ ਦਿਨੇ ਉਡੀਕਾਂ ਸ਼ਾਮ ਉਡੀਕਾਂ ਅਤੇ ਉਡੀਕਾਂ ਰਾਤਾਂ ਨੂੰ
ਗੋਲੀ ਖਾਵਾਂ ਤੇ ਸੌਂ ਜਾਵਾਂ ਇਹ ਮੇਰਾ ਜਜ਼ਬਾਤ ਨਹੀਂ ਹੈ
ਅੱਖਾਂ ਦੇ ਵਿੱਚ ਪਾ ਕੇ ਅੱਖਾਂ ਜੇ ਦੋ ਮਿਠੜੇ ਬੋਲ ਕਹੇਂ ਤੂੰ
ਉਸ ਤੋਂ ਵੱਧ ਨਹੀਂ ਚਾਹਤ ਉਸ ਤੋਂ ਵੱਧ ਸੌਗਾਤ ਨਹੀਂ ਹੈ
ਭੁੱਖਾ ਤੇ ਮੈਂ ਰਹਿ ਸਕਦਾਂ ਪਰ ਪਿਆਸ ਤੇਰੀ ਲੋੜੀਂਦੀ ਏ
ਕੀ ਪੀਓਂਗੇ ਪੁੱਛ ਲੈਣਾ ਹੀ ਤਾਂ ਮੇਰੀ ਖਿਦਮਾਤ ਨਹੀਂ ਹੈ
ਨਾ ਮੈਂ ਰਾਂਝਾ, ਨਾ ਤੂੰ ਹੀਰ ਵੱਗ ਵੀ ਨਹੀਂ ਚਰਾਉਣੇ ਮੈਂ
ਤੋੜ ਦੇਣਗੇ ਤਰਕਸ਼ ਨੂੰ ਕਿਸੇ ਕੋਲ ਖੁਰਾਫਾਤ ਨਹੀਂ ਹੈ
ਆ ਜਾਵੀਂ ਜੇ ਵਿਹਲ ਮਿਲੇ ਬੈਠ ਇੱਕਠੇ ਚਾਹ ਪੀਵਾਂਗੇ
ਇੰਦਰ ਤੈਨੂੰ ਲੰਚ ਕਰਾਵੇ ਇਹ ਉਸਦੀ ਔਕਾਤ ਨਹੀਂ ਹੈ
(ਇੰਦਰ ਪਾਲ ਸਿੰਘ ਪਟਿਆਲਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly