ਵਾਰਤਾਲਾਪ

ਜਸਕੀਰਤ ਸਿੰਘ

(ਸਮਾਜ ਵੀਕਲੀ)

ਰੱਬਾ ਮੈ ਪੁੱਛਿਆ ਸੀ ਤੇਥੋਂ ਇਕ ਸਵਾਲ
ਤੂੰ ਕਿਉਂ ਸੁਣਕੇ ਵੀ ਦਿੱਤਾ ਨਹੀਓ ਜਵਾਬ ।

ਰੱਬਾ ਜੇ ਇਹ ਰੰਗੀ ਹੋਈ ਦੁਨੀਆ ਤੇਰੀ ਏ
ਫੇਰ ਕਿਉਂ ਲੋਕਾਂ ਪਾਈ ਘੁੰਮਣ ਘੇਰੀ ਏ ।

ਰੱਬਾ ਜੇ ਲੋਕ ਪਾਠ – ਪੂਜਾ ਨਿਤ ਤੇਰੀ ਕਰਦੇ ਨੇ
ਫੇਰ ਕਿਉਂ ਐਵੇਂ ਤੇਰੇ ਨਾਮ ਤੇ ਦੰਗੇ ਕਰਦੇ ਨੇ ।

ਰੱਬਾ ਜੇ ਦੁਨੀਆ ਤੂੰ ਸੱਚੀ ਬਣਾਈ ਏ
ਫੇਰ ਕਿਉਂ ਲੋਕਾਂ ਨੰਗੀ ਕਰ ਦਿਖਾਈ ਏ ।

ਰੱਬਾ ਮੰਨਿਆ ਤੂੰ ਸੱਭ ਨੂੰ ਮਿਹਨਤ ਦੇ ਰਾਹ ਪਾਇਆ ਏ
ਫੇਰ ਕਿਉਂ ਲੋਕਾਂ ਆਪਸ ਵਿੱਚ ਹੀ ਕਹਿਰ ਕਮਾਇਆ ਏ ।

ਰੱਬਾ ਜੇ ਦੁਨੀਆ ਸੱਚੀ ਤੇਰੇ ਤੋਂ ਡਰਦੀ ਏ
ਫੇਰ ਕਿਉਂ ਐਵੇਂ ਜਿਸਮਾਂ ਦਾ ਸ਼ਿਕਾਰ ਕਰਦੀ ਏ ।

ਰੱਬਾ ਜੇ ਤੂੰ ਸੱਭ ਨੂੰ ਸੱਚ ਦਾ ਪਾਠ ਪੜ੍ਹਾਇਆ ਏ
ਫੇਰ ਕਿਉਂ ਲੋਕਾਂ ਧੋਖੇ ਦਾ ਹੀ ਰਾਹ ਅਪਣਾਇਆ ਏ ।

ਰੱਬਾ ਚੱਲ ਮੰਨਿਆ ਕਿ ਦੁਨੀਆ ਤੈਨੂੰ ਸੱਜਦਾ ਕਰਦੀ ਏ
ਫੇਰ ਕਿਉਂ ਜ਼ੁਲਮ ਵੇਲੇ ਅਕਸਰ ਤੈਨੂੰ ਹੀ ਭੁੱਲ ਜਾਇਆ ਕਰਦੀ ਏ ।

ਜਸਕੀਰਤ ਸਿੰਘ
ਪਿੰਡ :- ਮੰਡੀ ਗੋਬਿੰਦਗੜ੍ਹ
ਜ਼ਿਲ੍ਹਾਂ :- ਫ਼ਤਹਿਗੜ੍ਹ ਸਾਹਿਬ
ਸੰਪਰਕ :- 98889-49201

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੈਣੀਆਂ ਹੁੰਦੀਆਂ ਜਦੋਂ ਨੇ ਵੋਟਾਂ
Next articleਰੁੱਖ