ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਪੂਰਥਲਾ ਵਲੋਂ ਕਨਵੈਨਸ਼ਨ ਕੀਤੀ ਗਈ

ਕਨਵੈਨਸ਼ਨ ਕਰਨ ਮੋਕੇ ਸਟੇਜ ਤੇ ਸੰਬੋਧਨ ਕਰਦੇ ਸੂਬਾ ਕਮੇਟੀ ਆਗੂ ਮਲਕੀਤ ਸਿੰਘ ਦਫਤਰੀ ਸਕੱਤਰ ਤੇ ਨਾਲ ਬੈਠੇ ਜਗਤਾਰ ਸਿੰਘ ਖੁੰਡਾ ਮੀਤ ਪ੍ਰਧਾਨ ਤੇ ਸੰਜੀਵ ਕੁਮਾਰ ਸਰਕਲ ਪ੍ਰਧਾਨ ਤੇ ਪਹੁੰਚੇ ਮੁਲਾਜਮ ਨਜਰ ਆ ਰਹੇ
21 ਸਤੰਬਰ ਨੂੰ ਬਿਜਲੀ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ   
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਟੈਕਨੀਕਲ ਸਰਵਿਸਜ਼ ਯੂਨੀਅਨ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਲ ਪੱਧਰ ਤੇ ਕਨਵੈਨਸ਼ਨ ਮਲਸੀਆਂ ਵਿਖੇ ਕੀਤੀ ਗਈ। ਜਿਸ ਵਿੱਚ ਜਗਤਾਰ ਸਿੰਘ ਖੁੰਡਾ ਸੂਬਾ ਮੀਤ ਪ੍ਰਧਾਨ, ਮਲਕੀਤ ਸਿੰਘ ਦਫਤਰੀ ਸਕੱਤਰ ਵਿਸੇਸ ਤੋਰ ਤੇ ਪਹੁੰਚੇ। ਇਸ ਮੌਕੇ ਜਥੇਬੰਦੀ ਦੇ ਮੁਅੱਤਲ ਕੀਤੇ ਗਏ ਸਾਥੀਆਂ ਦੀ ਬਹਾਲੀ ਅਤੇ CRA 295/19 ਅਧੀਨ ਭਰਤੀ ਕੀਤੇ ਸਾਥੀਆ ਨੂੰ ਪੂਰੀ ਤਨਖਾਹ ਨਾ ਦੇਣ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਪੰਜਾਬ ਸਰਕਾਰ ਦੇ ਗਲਤ ਕੀਤੇ ਫੈਸਲਿਆਂ ਵਿਰੁੱਧ ਜੋਰਦਾਰ ਨਾਹਰੇਬਾਜੀ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ CRA 295/19 ਅਧੀਨ ਭਰਤੀ ਕੀਤੇ ਕਾਮਿਆਂ ਨੂੰ ਪੂਰੀ ਤਨਖ਼ਾਹ ਨਾ ਦੇਣ ਅਤੇ ਮੁਅੱਤਲ ਸਾਥੀਆਂ ਨੂੰ ਬਹਾਲ ਕਰਨ ਅਤੇ ਦਰਜ ਕੀਤੇ ਨਾਜਾਇਜ਼ ਪਰਚੇ ਰੱਦ ਕਰਨ ਦੀ ਅਪੀਲ ਕੀਤੀ ਅਜਿਹਾ ਨਾ ਕਰਨ ਦੀ ਸੂਰਤ ਼ ਵਿੱਚ ਅੱਗੇ ਤੋਂ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਗਈ। ਇਸ ਮੋਕੇ ਉਹਨਾਂ ਦੱਸਿਆ ਕਿ 21 ਸਤੰਬਰ ਨੂੰ ਗੁਰੂ ਕੇ ਜੰਡਿਆਲੇ ਵਿਖੇ ਬਿਜਲੀ ਮੰਤਰੀ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ। ਤੇ ਉਹਨਾਂ ਸਾਰੇ ਮੁਲਾਜ਼ਮ ਜਥੇਬੰਦੀਆ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ । ਇਸ ਮੌਕੇ ਸੰਜੀਵ ਕੁਮਾਰ ਸਰਕਲ ਕਪੂਰਥਲਾ ਪ੍ਰਧਾਨ, ਰੁਪਿੰਦਰਜੀਤ ਸਿੰਘ ਡਵੀਜ਼ਨ ਪ੍ਰਧਾਨ, ਮਨਜੀਤ ਸਿੰਘ ਡਵੀਜ਼ਨ ਸਕੱਤਰ, ਗਗਨਦੀਪ ਸਿੰਘ ਮਹਿਤਪੁਰ ਪ੍ਰਧਾਨ, ਨਿਰਮਲ ਕਿਸੋਰ ਉਪ ਪ੍ਰਧਾਨ, ਹਰਮੇਸ ਸਿੰਘ ਮਲਸੀਆ ਪ੍ਰਧਾਨ, ਮਲਕੀਤ ਸਿੰਘ ਮੱਲੀਆ ਸਕੱਤਰ , ਰਾਮ ਪਾਲ, ਦਵਿੰਦਰ ਸਿੰਘ ਕੈਸੀਅਰ, ਇੰਦਰਜੀਤ ਸਿੰਘ ਸੈਕਟਰੀ ਮਲਸੀਆ, ਸਰਬਜੀਤ ਸਿੰਘ ਸਾਬੀ, ਕੁਲਬੀਰ ਸਿੰਘ, ਕੁਲਵਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜਾ ਦਵਾਉਣ ਲਈ 11 ਸਤੰਬਰ ਤੋਂ ਮੋਰਚਾ ਜਾਰੀ
Next article‘ਖੇਡਾਂ ਵਤਨ ਪੰਜਾਬ ਦੀਆਂ’ ਬਲਾਕ ਪੱਧਰੀ ਤੇ ਸਕੂਲ ਜ਼ੋਨਲ ਖੇਡਾਂ ਵਿੱਚ ਗੁ.ਨਾ.ਮਾ.ਸੀ.ਸੈ. ਸਕੂਲ ਲੋਦੀ ਮਾਜਰਾ ਦਾ ਸ਼ਾਨਦਾਰ ਪ੍ਰਦਰਸ਼ਨ