ਮਾਨਸਾ, ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਭਰ ਵਿਚੋਂ ਕੱਚੇ ਮੁਲਾਜ਼ਮਾਂ ਨੇ ਸਰਕਾਰ ਅੱਗੇ ਆਪਣਾ ਪੱਖ ਰੱਖਣ ਲਈ ਜਲੰਧਰ ਦਾ ਰੁਖ਼ ਕਰ ਲਿਆ ਹੈ। ਜਿਸ ਵਿੱਚ ਕੰਟਰੈਕਟ 2211ਹੈੱਡ ਮਲਟੀਪਰਪਜ ਹੈਲਥ ਫੀਮੇਲ ਵਰਕਰਾਂ ਜੌ ਕਿ ਸਿਹਤ ਵਿਭਾਗ ਵਿੱਚ ਪਿਛਲੇ 15 ਸਾਲਾਂ ਤੋਂ ਬੁਹਤ ਹੀ ਨਿਗੂਣੀਆਂ ਤਨਖਾਹਾਂ ਤੇ ਪ੍ਰਮਾਣਿਤ ਪੋਸਟਾਂ ਤੇ ਅਖ਼ਬਾਰੀ ਇਸ਼ਤਿਹਾਰ ਦੁਆਰਾ ਯੋਗ ਪ੍ਰਣਾਲੀ ਰਾਹੀਂ, ਖ਼ਜ਼ਾਨੇ ਵਿੱਚੋਂ ਤਨਖਾਹ ਲੈ ਰਹੀਆਂ ਵਰਕਰਾਂ ਨੇ ਮਿਤੀ 30/4/23ਨੂੰ ਡੀ. ਸੀ ਦਫਤਰ ਦੇ ਸਾਹਮਣੇ ਪੁੱਡਾ ਗਰਾਊਂਡ ਜਲੰਧਰ ਵਿਖੇ,ਪੰਜਾਬ ਸਰਕਾਰ ਵੱਲੋਂ ਰੈਗੂਲਰ ਕਰਨ ਦੇ ਲਾਰਿਆਂ ਤੋਂ ਤੰਗ ਆ ਕੇ ਰੋਸ ਰੈਲੀ ਕਰਨ ਕਰਨ ਦਾ ਫੈਸਲਾ ਲਿਆ ਹੈ।ਇਹ ਫੈਸਲਾ ਪੰਜਾਬ ਦੀ ਸੂਬਾ ਪੱਧਰੀ ਜਥੇਬੰਦੀ 2211ਹੈੱਡ ਮਲਟੀਪਰਪਜ ਹੈਲਥ ਵਰਕਰ (ਫੀ) ਪੰਜਾਬ ਵੱਲੋ ਰੈਗੂਲਰ ਨਾ ਕਰਨ ਕਰਕੇ ਲਿਆ ਗਿਆ ਹੈ।
ਇਸ ਮੌਕੇ ਸੂਬਾ ਪ੍ਰਧਾਨ ਮੁਨੱਵਰ ਜਹਾਂ ਮਲੇਰਕੋਟਲਾ ਨੇ ਦੱਸਿਆ , ਸੱਤਾ ਵਿੱਚ ਆਉਣ ਤੋਂ ਪਹਿਲਾਂ ਮਾਨ ਸਰਕਾਰ ਨੇ ਸਾਨੂੰ ਪੱਕਾ ਕਰਨ ਦਾ ਵਾਦਾ ਕੀਤਾ ਸੀ,ਅਪਣਾ ਕੀਤਾ ਵਾਦਾ ਜੁਲਦੀ ਨਿਭਾਵੇ ਮਾਨ ਸਰਕਾਰ ।ਜਦੋਂ ਦੀ ਮਾਨ ਸਰਕਾਰ ਬਣੀ ਹੈ,ਸਾਡੀ ਜਥੇਬੰਦੀ ਦੀਆਂ ਉੱਚ ਅਧਿਕਾਰੀਆਂ ਅਤੇ ਵਿਧਾਇਕਾਂ ਨਾਲ ਕਾਫ਼ੀ ਮੀਟਿੰਗਾਂ ਵੀ ਹੋਈਆਂ,ਪਰੰਤੂ ਸਾਡੀ ਰੈਗੂਲਰ ਹੋਣ ਦੀ ਮੰਗ ਨੂੰ ਸੁਣ ਤਾਂ ਹਰ ਵਾਰ ਲਿਆ ਜਾਂਦਾ ਹੈ,ਪਰੰਤੂ ਹਰ ਵਾਰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਾਡੀਆਂ ਹੈਲਥ ਵਰਕਰਾਂ ਨੇ ਕਰੋਨਾ ਸਮੇਂ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਰੋਨਾ ਵਿੱਚ ਦਿਨ ਰਾਤ ਦੀਆਂ ਸੇਵਾਵਾਂ ਨਿਭਾਈਆਂ, ਪੂਰੇ ਪੰਜਾਬ ਨੂੰ ਕਰੋਨਾ ਤੋਂ ਬਚਾਓ ਲਈ ਪੂਰਨ ਟੀਕਾਕਰਨ ਕੀਤਾ।ਸਿਹਤ ਵਿਭਾਗ ਵਿੱਚ ਗਰਭਵਤੀ ਔਰਤਾਂ,ਬੱਚਿਆਂ ਦਾ ਟੀਕਾਕਰਨ, ਬਿਮਾਰੀਆਂ ਤੋਂ ਬਚਾਅ, ਜਨਮ_ਮੌਤ ਰਜਿਸਟ੍ਰੇਸ਼ਨ,ਲੈਬ ਟੈਸਟ, ਪੇਂਡੂ ਪੱਧਰ ਤੇ ਮਾਵਾਂ ,ਬੱਚਿਆਂ, ਹਰ ਵਰਗ ਦੇ ਵਿਅਕਤੀ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ,ਜੋਂ ਕਿ ਸਿਹਤ ਪੱਧਰ ਨੂੰ ਉੱਚਾ ਚੁੱਕਣ ਲਈ ਸਾਡੀ anm ਭੈਣ ਹਰ ਤਰ੍ਹਾਂ ਨਾਲ ਸੇਵਾ ਨਿਭਾ ਰਹੀ ਹੈ,।
ਅੱਜ ਸਾਡਾ ਪੰਜਾਬ ਪੋਲੀਓ ਮੁਕਤ, ਸਾਡੀ ਹੈਲਥ ਵਰਕਰਾਂ ਵੱਲੋਂ ਪੂਰਨ ਟੀਕਾਕਰਨ ਅਤੇ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਦੀ ਸੇਵਾ ਨਿਭਾਉਣ ਵਲੀ anm ਦੇ ਸਿਰ ਸਿਹਰਾ ਹੈ। ਸੋ ਅਸੀਂ ਮਾਨ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ, ਸਾਡੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸਾਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਜੀ।ਸੁੱਤੀ ਪਈ ਸਰਕਰ ਨੂੰ ਜਗਾਉਣ ਲਈ ਸਾਡੀ ,2211ਹੈੱਡ anms ਵੱਲੋ ਰੋਸ ਰੈਲੀ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨਾਲ ਦਲਬੀਰ ਕੌਰ ਲੁਧਿਆਣਾ, ਰੀਟਾ ਫਾਜ਼ਿਲਕਾ,ਚਰਨਜੀਤ, ਸੁਮਨਪ੍ਰੀਤ ਮਾਨਸਾ,ਬਲਵਿੰਦਰ ਕੌਰ ਮੁਕਤਸਰ,ਸ਼ਿੰਦਰ ਕੌਰ ਫਰੀਦਕੋਟ, ਮਲਕੀਤ ਕੌਰ, ਜਸਵੀਰ ਕੌਰ ਸੰਗਰੂਰ, ਰਾਜ ਰਾਣੀ ਕਪੂਰਥਲਾ,ਨਵਦੀਪ ਦੱਤਾ ,ਸਰਬਜੀਤ ਕੌਰ ਨਵਾਂ ਸ਼ਹਿਰ,ਭੁਪਿੰਦਰ ਕੌਰ ਪਟਿਆਲਾ, ਰਾਣੀ ਮੋਹਾਲੀ,ਸੁਰਜੀਤ ਕੌਰ ਹੁਸ਼ਿਆਰਪੁਰ, ਕਮਲ ਲੁਧਿਆਣਾ,ਅਨੀਤਾ ਜਲੰਧਰ,ਵਰਿੰਦਰ ਤਰਨਤਾਰਨ,ਅੰਮ੍ਰਿਤ ਕੌਰ ਫ.ਸਾਹਿਬ,ਕੁਲਵਿੰਦਰ ਰੋਪੜ ਆਦਿ ਮੈਂਬਰ ਮੋਜ਼ੂਦ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly