ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕੰਟਰੈਕਟ 2211 ਹੈਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਐਸੋਸੀਏਸ਼ਨ ਪੰਜਾਬ ਵੱਲੋਂ ਸੀਟੂ ਭਵਨ ਲੁਧਿਆਣਾ ਵਿੱਚ ਪੰਜਾਬ ਭਰ ਦੀਆਂ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਹੈਲਥ ਵਰਕਰਾਂ ਨੇ ਮੀਟਿੰਗ ਕੀਤੀ। ਜਿਸ ਵਿਚ ਪਿਛਲੇ 2 ਸਾਲ ਤੋਂ ਨਿਯੁਕਤ ਮਨੁਵਰ ਜਹਾਂ ਵਲੋਂ ਕਮੇਟੀ ਦਾ ਕਾਰਜਕਾਲ 2 ਸਾਲ ਪੂਰਾ ਹੋਣ ਤੇ ਸਟੇਟ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਕਮੇਟੀ ਨੂੰ ਭੰਗ ਕੀਤਾ ਗਿਆ। ਕੰਟਰੈਕਟ 2211 ਹੈਡ ਮਲਟੀਪਰਪਜ ਹੈਲਥ ਵਰਕਰ ਫੀਮੇਲ ਵਲੋਂ ਮੌਕੇ ਤੇ ਹੀ ਸਰਬ ਸੰਮਤੀ ਨਾਲ ਸੂਬਾ ਪ੍ਰਧਾਨ ਸਰਬਜੀਤ ਕੌਰ ਨਵਾਂਸ਼ਹਿਰ ਨੂੰ ਨਿਯੁਕਤ ਕੀਤਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਲਟਕ ਰਹੀਆਂ ਵਰਕਰਾਂ ਦੀਆਂ ਜਾਇਜ ਮੰਗਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ ਵਿਚ ਹਾਜ਼ਰ ਮੈਂਬਰ ਅਤੇ ਕੁਝ ਜੋ ਮੈਂਬਰ ਨਹੀਂ ਆਏ ਉਹਨਾਂ ਨਾਲ ਜੂਮ ਮੀਟਿੰਗ ਕੀਤੀ ਗਈ। ਜਰਨਲ ਸਕੱਤਰ ਗੁਰਦੀਪ ਕੌਰ ਨਵਾਂ ਸ਼ਹਿਰ ਸੀਨੀਅਰ ਮੀਤ ਪ੍ਰਧਾਨ ਰਾਜ ਰਾਣੀ, ਭੁਪਿੰਦਰ ਕੌਰ ਕਪੂਰਥਲਾ ਮੀਤ ਪ੍ਰਧਾਨ, ਨਿੰਦਰ ਕੌਰ, ਰੀਟਾ ਰਾਣੀ ਕਪੂਰਥਲਾ ਜੁਆਇੰਨ ਜਰਨਲ ਸਕੱਤਰ, ਜਸਵਿੰਦਰ ਕੌਰ, ਜਸਵੀਰ ਕੌਰ ਸੰਗਰੂਰ ਵਿੱਤ ਸਕੱਤਰ, ਹਰਪ੍ਰੀਤ ਕੌਰ ਸੰਗਰੂਰ ਪ੍ਰੈਸ ਸਕੱਤਰ, ਸਿੰਦਰ ਕੌਰ ਫਰੀਦਕੋਟ, ਸੰਯੋਗਤਾ ਦੇਵੀ ਜਲੰਧਰ ਮੁੱਖ ਸਲਾਹਕਾਰ, ਬਲਵਿੰਦਰ ਕੌਰ, ਰਵਿੰਦਰ ਕੌਰ, ਜਸਪ੍ਰੀਤ ਕੌਰ, ਬਲਜੀਤ ਕੌਰ ਮੋਗਾ ਐਕਵਿਟ ਮੈਂਬਰ, ਸੁਦਰਸਨ, ਬਲਜੀਤ ਕੌਰ ਗੁਰਦਾਸਪੁਰ, ਨਿਰਮਲ ਕੌਰ, ਜੋਗਿੰਦਰ ਕੌਰ, ਸੁਖਜੀਤ ਕੌਰ ਪਟਿਆਲਾ, ਸੁਮਨ ਸ਼ਰਮਾ, ਅਨੀਤਾ ਸੁਮਨ, ਕਸ਼ਮੀਰ ਕੌਰ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly