ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਪਿਛਲੇ ਅੱਠ ਦਿਨਾਂ ਤੋਂ ਖੁਰਮਪੁਰ ਸਾਹਪੁਰ ਪ੍ਭਾਤਫੇਰੀ ਨੋਜਵਾਨ ਕਮੇਟੀ ਵਲੋਂ ਹੜ੍ਹ ਪੀੜਤਾਂ ਲਈ ਲਗਾਤਾਰ ਸੇਵਾ ਨਿਭਾਈ ਜਾ ਰਹੀ ਹੈ। ਅੱਜ ਉਹਨਾਂ ਵਲੋਂ ਸਰਦੂਲਗੜ ਤੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾ ਕੇ ਸੇਵਾ ਨਿਭਾਈ ਗਈ ਜਿਸ ਵਿੱਚ ਪਾਣੀ, ਲੰਗਰ, ਦਵਾਈਆਂ ਤੇ ਹੋਰ ਲੋੜਵੰਦ ਸਮਾਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਵੰਡਿਆ ਗਿਆ । ਇਸ ਮੌਕੇ ਬਲਜੀਤ ਸਿੰਘ ਸਾਬੀ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਇਲਾਕਾ ਨਿਵਾਸੀਆ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਸ ਵਿੱਚ ਸਮਾਜ ਸੇਵੀ ਕੈਪਟਨ ਰਾਜਵਿੰਦਰ ਸ਼ਰਮਾ, ਸੰਜੀਵ ਵਰਮਾ ਜੋਨੀ ਸਨਿਆਰੇ ਦੇ ਪਰਿਵਾਰ ਵਲੋਂ, ਰਾਜਦੀਪ ਸਿੰਘ ਇਟਲੀ, ਸਤਵੰਤ ਸਿੰਘ ਯੂ.ਕੇ, ਪੱਤੀ ਝੁੱਗੀਆਂ ਦੇ ਪਿੰਡ ਵਾਸੀਆਂ ਵਲੋ ਸੇਵਾ ਨਿਭਾਈ ਗਈ ਹੈ। ਉਹਨਾਂ ਕਿਹਾ ਕਿ ਸਾਡੀ ਕਮੇਟੀ ਤਨੋ ਮਨੋ ਸੇਵਾ ਨਿਭਾ ਰਹੀ ਹੈ। ਜਿੰਨੇ ਦਿਨ ਵੀ ਸਾਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਚੋ ਸੇਵਾ ਨਿਭਾਉਣ ਦੀ ਲੋੜ ਪਵੇਗੀ ਅਸੀ ਨਿਭਾਵਾਂਗੇ। ਇਸ ਮੌਕੇ ਬਲਵਿੰਦਰ ਸਿੰਘ, ਸੁਖਜੀਤ ਸਿੰਘ, ਲਵਪ੍ਰੀਤ ਸਿੰਘ, ਨਵਦੀਪ ਸਿੰਘ, ਮਨਜੋਤ ਸਿੰਘ,ਲਖਜੀਤ ਸਿੰਘ ਬਲਵੰਤ ਸਿੰਘ ਤੇ ਹੋਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly