(ਸਮਾਜ ਵੀਕਲੀ)
ਫੌਜੀ ਬੰਦੇ ਨੂੰ ਫੌਜ ‘ਚੋਂ, ਲੈ ਸੇਵਾ-ਮੁਕਤੀ,
ਬੰਦੇ ਸਿਵਲ ਦੇ ਬਹੁਤੇ ਰਾਸ ਆਂਵਦੇ ਨਹੀਂ
ਸਿਵਲ ਲੋਕਾਂ ‘ਚ ਵਿਚਰਨਾ ਬੜਾ ਔਖਾ,
ਫੌਜ ਵਾਂਗ ਅਨੁਸ਼ਾਸਨ ਦਿਖਾਂਵਦੇ ਨਹੀਂ
ਏਥੇ ਸਮੇਂ ਦਾ ਕੋਈ ਪਾਬੰਦ ਨਾਂਹੀ,
ਸਮਾਂ ਦੱਸਕੇ ਸਮੇਂ ‘ਤੇ ਆਂਵਦੇ ਨਹੀਂ
ਮੁੱਲ “ਖੁਸ਼ੀ” ਜ਼ੁਬਾਨ ਦਾ, ਨਾ ਕੋਈ ਪਾਉਂਦਾ
ਕੀਤੇ ਬੋਲਾਂ ਨੂੰ ਬਹੁਤੇ ਪੁਗਾਂਵਦੇ ਨਹੀਂ
ਧੋਖੇਬਾਜ਼ਾਂ ਤੋਂ ‘ਦਵਿੰਦਰਾ’ ਤੂੰ ਰਹੀਂ ਬਚਕੇ,
ਧੋਖਾ ਕਰਨ ਲੱਗਿਆਂ ਮਿੰਟ ਲਾਂਵਦੇ ਨਹੀਂ
ਖੁਸ਼ੀ ਮੁਹੰਮਦ “ਚੱਠਾ”
ਸੰਪਰਕ ਨੰਬਰ – 9779025356
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly