ਉਸਾਰੀ ਯੂਥ ਫੈਸਟ 2024 ਦੌਰਾਨ ਖੇੜੀ-ਝਮੇੜੀ ਸਕੂਲ ਨੂੰ ਮਿਲ਼ੇ 5 ਪੁਰਸਕਾਰ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਤਬਦੀਲੀ ਦੀ ਸ਼ੁਰੂਆਤ ਸੰਸਥਾ (ਆਈ.ਓ.ਸੀ) ਵੱਲੋਂ ਉਸਾਰੀ ਪ੍ਰੋਜੈਕਟ ਤਹਿਤ ਕਲੇਅ ਵਰਲਡ ਸਕੂਲ (ਓਮੈਕਸ ਰਾਇਲ ਰੈਜੀਡੈਂਸੀ) ਵਿਖੇ ਉਸਾਰੀ ਯੂਥ ਫੈਸਟ 2024 ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਦੇ ਸਕੂਲਾਂ ਨੇ ਭਾਗ ਲਿਆ। ਇਸ ਫੈਸਟ ਦੌਰਾਨ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ (ਲੁਧਿਆਣਾ) ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਮੁਕਾਬਲਿਆਂ ਵਿੱਚ ਖੇੜੀ-ਝਮੇੜੀ ਸਕੂਲ ਦੇ ਵਿਦਿਆਰਥੀਆਂ ਨੇ ਬੇਹਤਰੀਨ ਪੇਸ਼ਕਾਰੀ ਸਦਕਾ ਸਕਿੱਟ ਵਿੱਚ ਪਹਿਲਾ, ਫਿਊਚਰ ਫਾਂਊਂਡਰ ਪਹਿਲਾ ਸਥਾਨ, ਪੋਸਟਰ ਮੁਕਾਬਲੇ ਵਿੱਚ ਤੀਜਾ, ਅੱਗ ਤੋਂ ਬਿਨਾ ਖਾਣਾ ਪਕਾਉਣ ਵਿੱਚ ਤੀਜਾ ਅਤੇ ਕੂੜੇ ਵਿੱਚੋਂ ਸਭ ਤੋਂ ਵਧੀਆ ਵਸਤੂਆਂ ਬਣਾਉਣ ਵਿੱਚ ਤੀਜਾ ਸਥਾਨ ਪ੍ਰਾਪਤ ਕਰਕੇ 5 ਪੁਰਸਕਾਰ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਬਾਲ ਕਲਾਕਾਰਾਂ ਨੂੰ ਸਕੂਲ ਅਧਿਆਪਕਾਂ ਗੀਤਿਕਾ ਸਿੰਗਲਾ, ਸੁਪਰੀਤ ਸ਼ਰਮਾ ਅਤੇ ਹੋਰ ਅਧਿਆਪਕਾਂ ਨੇ ਯੋਗ ਸੇਧ ਦੇ ਕੇ ਤਰਾਸ਼ਿਆ। ਕਰਮਜੀਤ ਸਿੰਘ ਗਰੇਵਾਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆਂ ਹਾਂ ਪੱਖੀ ਬਣਾਉਂਦੇ ਹਨ। ਇਹ ਮੁਕਾਬਲੇ ਜਿੱਥੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਦੇ ਹਨ ਉੱਥੇ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢ ਕੇ ਹੋਰ ਨਿਖਾਰਦੇ ਹਨ। ਸਕੂਲ ਵਿਦਿਆਰਥੀਆਂ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਸਕੂਲ ਦੇ ਡੀ.ਡੀ.ਓ ਸ਼੍ਰੀ ਵਿਵੇਕ ਮੋਂਗਾ, ਸਕੂਲ ਇੰਚਾਰਜ ਸ਼੍ਰੀਮਤੀ ਕਵਿਤਾ ਟਾਕ, ਸ੍ਰ: ਗੁਰਦਰਸ਼ਨ ਸਿੰਘ ਸਾਇੰਸ ਅਧਿਆਪਕ, ਸਰਿਤਾ ਗੁਪਤਾ, ਸੋਨੀਆ, ਭਾਨੂੰ, ਕੁਲਵਿੰਦਰ ਕੌਰ, ਸਿਮਰਪ੍ਰੀਤ ਕੌਰ, ਮਨਦੀਪ ਕੌਰ, ਬਰਿੰਦਰ ਕੌਰ, ਰੁਪਾਲੀ, ਮਨਪ੍ਰੀਤ ਕੌਰ, ਉਪਿੰਦਰ ਕੌਰ ਅਤੇ ਸਮੂਹ ਐੱਸ.ਐੱਮ.ਸੀ ਮੈਂਬਰਾਂ ਨੇ ਮੁਬਾਰਕਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਿੱਧਰ ਨੂੰ ਤੁਰ ਪਏ ਹਾਂ ਅਸੀਂ
Next articleਮਿੰਨੀ ਕਹਾਣੀ ਧਰਮ