ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸਥਾਨਕ ਅੱਪਰਾ ਤੋਂ ਨਗਰ-ਫਿਲੌਰ ਮੁੱਖ ਮਾਰਗ ‘ਤੇ ਸਥਿਤ ਖਾਨਪੁਰ ਨਹਿਰ ‘ਤੇ ਬਣੇ ਤੰਗ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਹੋ ਗਿਆ ਹੈ | ਇਸ ਪੁਲ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਦੇ ਕਾਰਣ ਜਿੱਥੇ ਇਲਾਕਾ ਵਾਸੀਆਂ ‘ਚ ਖੁਸ਼ੀ ਦੀ ਲਹਿਰ ਹੈ, ਕਿਉਂਕਿ ਇਸ ਪੁਲ ਦੇ ਤੰਗ ਹੋਣ ਦੇ ਕਾਰਣ ਆਏ ਦਿਨ ਇਸ ਪੁਲ ‘ਤੇ ਜਾਨਵੇਲਾ ਹਾਦਸੇ ਵਾਪਰਦੇ ਰਹਿੰਦੇ ਹਨ | ਹੁਣ ਇਸ ਪੁਲ ਨੂੰ ਢਾਹ ਕੇ ਇਸ ਜਗਾ ‘ਤੇ ਹੀ ਨਵੇਂ ਪੁਲ ਦੀ ਉਸਾਰੀ ਲਈ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ | ਦੂਜੇ ਪਾਸੇ ਅੱਪਰਾ ਸਾਈਡ ਤੋਂ ਨਗਰ-ਫਿਲੌਰ ਜਾਣ ਲਈ ਇਸ ਪੁਲ ਦੇ ਨਾਲ ਹੀ ਮਿੱਟੀ ਪਾ ਕੇ ਇੱਕ ਆਰਜੀ ਪੁਲ ਤੇ ਇੱਕ ਆਰਜੀ ਕੱਚਾ ਰਸਤਾ ਤਿਆਰ ਕੀਤਾ ਗਿਆ ਹੈ | ਇਸ ਕੱਚੇ ਰਸਤੇ ਤੋਂ ਉੱਡਦੀ ਧੂੜ-ਮਿੱਟੀ ਤੇ ਕਾਰਣ ਆਮ ਲੋਕਾਂ ਤੇ ਰਾਹਗੀਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੌਜੂਦਾ ਸਮੇਂ ‘ਚ ਵੈਸੇ ਹੀ ਪੰਜਾਬ ਦਾ ਵਾਤਾਵਾਰਣ ਬੇਹੱਦ ਖਰਾਬ ਹੋ ਚੁੱਕਾ ਹੈ | ਉੱਪਰੋਂ ਆਰਜੀ ਕੱਚੇ ਪੁਲ ਤੇ ਰਸਤੇ ਤੋਂ ਉੱਡਦੀ ਧੂੜ ਦੇ ਕਾਰਣ ਰਾਹਗੀਰ ਤੇ ਪਿੰਡ ਖਾਨਪੁਰ ਦੇ ਵਸਨੀਕ ਪ੍ਰੇਸ਼ਾਨ ਹੋ ਚੁੱਕੇ ਹਨ | ਉਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇੱਕ ਤਾਂ ਇਸ ਕੱਚੇ ਪੁਲ ਤੇ ਕੱਚੇ ਰਸਤੇ ‘ਤੇ ਕੰਕਕੀਟ ਪਾ ਕੇ ਪੱਕਾ ਕੀਤਾ ਜਾਵੇ ਤੇ ਦੂਸਰਾ ਇਸ ਪੁਲ ਦਾ ਨਿਰਮਾਣ ਕਾਰਜ ਜਲਦੀ ਕੀਤਾ ਜਾਵੇ ਤਾਂ ਆਮ ਲੋਕ ਪ੍ਰੇਸ਼ਾਨੀਆਂ ਤੋਂ ਬਚ ਸਕਣ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly