ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਲਈ ਐਸਸੀ ਸਮਾਜ ਨੂੰ ਸਾਂਝਾ ਸੰਘਰਸ਼ ਵਿੱਢਣ ਦੀ ਲੋੜ : ਬੇਗਮਪੁਰਾ ਟਾਇਗਰ ਫੋਰਸ

ਫੋਟੋ : ਅਜਮੇਰ ਦੀਵਾਨਾ
ਵੱਡੇ ਵੱਡੇ ਅੰਦੋਲਨ ਚਲਾਉਣ ਲਈ ਸੰਘਰਸ਼ ਹਮੇਸ਼ਾਂ ਝੁੱਗੀਆ ਝੌਂਪੜੀਆ ਵਿਚੋਂ ਹੀ ਨਿਕਲਦੇ ਹਨ : ਪੰਜਾਬ ਪ੍ਰਧਾਨ ਬੀਰਪਾਲ ਠਰੋਲੀ 
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ  ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫਤਰ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫ਼ਤਿਹਗੜ੍ਹ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਧਾਕੜ ਤੇ ਜਾਂਬਜ਼ ਸੂਬਾ ਪ੍ਰਧਾਨ ਬੀਰਪਾਲ ਠਰੋਲੀ ਤੇ ਸੀਨੀਅਰ ਮੀਤ ਪ੍ਰਧਾਨ ਸਤੀਸ਼ ਸ਼ੇਰਗ੍ਹੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਮੀਟਿੰਗ ਵਿੱਚ ਬੋਲਦਿਆਂ ਆਗੂਆਂ ਨੇ ਕਿਹਾ ਕਿ
ਭਾਰਤ ਦਾ 85 ਫੀਸਦੀ ਐਸਸੀ ਸਮਾਜ ਸਦੀਆਂ ਤੋਂ ਹਜਾਰਾਂ ਹੀ ਜਾਤਾਪਾਤਾ ਵਿੱਚ ਵੰਡਿਆ ਹੋਇਆ ਹੈ। ਇਸੇ ਕਰਕੇ ਕੌਮ ਦੇ ਮਹਾਨ ਰਹਿਬਰਾਂ ਬਾਬੂ ਮੰਗੂ ਰਾਮ ਮੁਗੋਵਾਲੀਆ, ਮਹਾਤਮਾ ਜੋਤੀਬਾ ਫੂਲੇ, ਬਾਬਾ ਸਾਹਿਬ ਡਾ,. ਭੀਮ ਰਾਓ ਅੰਬੇਡਕਰ, ਬਾਬੂ ਕਾਂਸ਼ੀ ਰਾਮ ਵਲੋੰ ਸਮੇਂ ਸਮੇਂ ਤੇ ਸ਼ੁਰੂ ਕੀਤੇ ਅੰਦੋਲਨ ਮੰਜਿਲ ਤੇ ਪਹੁੰਚਣ ਤੋਂ ਪਹਿਲਾਂ ਹੀ ਵਿਖਰਦੇ ਰਹੇ। ਉਹਨਾਂ
ਕਿਹਾ ਕਿ ਇਸ ਵਿੱਚ ਕੋਈ ਨਿਰਸੰਦੇਹ ਜਾਂ ਸ਼ੱਕ ਨਹੀਂ ਹੈ ਕਿ ਕੌਮ ਦੇ ਰਹਿਬਰਾਂ ਵਲੋੰ ਵਿੱਢੇ ਵੱਡੇ ਵੱਡੇ ਸ਼ੰਘਰਸ਼ਾਂ ਨੂੰ ਖੇਰੂ ਖੇਰੂ ਕਰਨ ਲਈ ਆਪਣੇ ਹੀ ਸਮਾਜ ਦੇ ਕੁੱਝ ਕੁ ਲਾਲਚੀ ਤੇ ਸਵਾਰਥੀ ਲੋਕਾਂ ਦਾ ਵੱਡਾ ਯੋਗਦਾਨ ਰਿਹਾ ਹੈ ਪਰ ਅੱਜ ਵੀ ਸਮਾਜ ਦੇ ਹਿਤਾਂ ਲਈ ਲੜਨ ਵਾਲੇ ਪੜੇ ਲਿਖੇ ਬੁੱਧੀਜੀਵੀ ਯੋਧੇ ਆਪਣਾ ਫਰਜ ਨਿਭਾ ਰਹੇ ਹਨ। ਉਨਾਂ ਕਿਹਾ ਆਉਣ ਵਾਲਾ ਸਮਾਂ ਐਸਸੀ ਸਮਾਜ ਲਈ ਬਹੁਤ ਹੀ ਜਿਆਦਾ ਚਣੌਤੀਆਂ ਦੇ ਨਾਲ ਭਰਿਆ ਹੋਵੇਗਾ ,ਬੱਚਿਆਂ ਦੀ ਮੁੱਢਲੀ ਪੜਾਈ ਤੋਂ ਉਚੇਰੀ ਸਿੱਖਿਆ ਤਕ ਖੋਹਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਲਈ ਸਾਰੇ ਐਸਸੀ ਸਮਾਜ ਨੂੰ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸੰਵਿਧਾਨਕ ਹੱਕਾਂ ਦੀ ਪ੍ਰਾਪਤੀ ਅਤੇ ਸੰਵਿਧਾਨ ਦੀ ਰੱਖਿਆ ਲਈ ਇਕ ਸਾਂਝਾ ਸੰਘਰਸ਼ ਆਰੰਭ ਕਰਨਾ ਚਾਹੀਦਾ ਹੈ। ਰਾਖਵੇਂਕਰਨ ਦੇ ਮੁੱਦੇ ਤੇ ਉਹਨਾਂ ਕਿਹਾ ਕਿ ਜਿਹੜੇ ਐਮ ਐਲ ਏ,ਮੈਂਬਰ ਪਾਰਲੀਮੈਂਟ ਜਾਂ ਉੱਚੇ ਉੱਚੇ ਅਹੁਦਿਆਂ ਤੇ ਬੇਠੈ ਅਨੁਸੂਚਿਤ ਜਾਤੀ,ਪੱਛੜੇ ਵਰਗ ਦੇ ਮੁਲਾਜ਼ਮਾਂ ਨੇ ਰਾਖਵੇਂਕਰਨ ਦਾ ਬਾਰ ਬਾਰ ਲਾਭ ਲਿਆ ਉਹ ਰਾਖਵੇਂਕਰਨ ਲਈ ਅੰਦੋਲਨ ਵਾਸਤੇ ਸੜਕਾਂ ਤੇ ਨਹੀਂ ਉਤਰਦੇ ਬਲਕਿ ਬੇਰੁਜ਼ਗਾਰ ਨੌਜਵਾਨ ਜਾਂ ਦਿਹਾੜੀਦਾਰ ਮਜਦੂਰ ਹੀ ਸੜਕਾਂ ਤੇ ਸੰਘਰਸ਼ ਕਰ ਰਹੇ ਹਨ ਅਤੇ ਪੁਲਿਸ ਦੀਆਂ ਲਾਠੀਆਂ ਖਾ ਰਹੇ ਹਨ। ਕਿਓਂਕਿ ਅੰਦੋਲਨ ਚਲਾਉਣ ਲਈ ਸੰਘਰਸ਼ ਹਮੇਸ਼ਾਂ ਝੁੱਗੀ ਝੌਂਪੜੀ ਵਿਚੋਂ ਨਿਕਲਦੇ ਹਨ। ਉਹਨਾਂ ਕਿਹਾ ਕਿ ਅਨੁਸੂਚਿਤ ਜਾਤੀ ਅਤੇ ,ਪੱਛੜੇ ਵਰਗਾਂ ਨੂੰ ਇਕ ਦੂਜੇ ਦਾ ਵਿਰੋਧ ਛੱਡਕੇ ਇਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਮਾਜ ਦੇ ਹਿੱਤਾਂ ਲਈ ਸਾਂਝੀ ਲੜਾਈ ਲੜਨੀ ਚਾਹੀਦੀ ਹੈ ਤਾਂ ਕਿ ਪੜਾਈ ਦੇ ਨਾਲ ਨਾਲ ਨੌਕਰੀਆਂ ਵਿਚ ਵੀ ਆਉਣ ਵਾਲੀਆਂ ਨਸਲਾਂ ਨੂੰ ਬਣਦਾ ਹੱਕ ਮਿਲ ਸਕੇ। ਅੰਤ ਵਿੱਚ ਉਨਾਂ ਕਿਹਾ ਕਿ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਕੱਢੇ ਹੋਏ ਕੁਝ ਸ਼ਰਾਰਤੀ ਅਨਸਰ ਸਰਕਾਰੇ ਦਰਬਾਰੇ ਅਤੇ ਲੋਕਾਂ ਨੂੰ ਬੇਗਮਪੁਰਾ ਟਾਈਗਰ ਫੋਰਸ ਦੇ ਨਾਂ ਤੇ ਗੁਮਰਾਹ ਕਰ ਰਹੇ ਹਨ ਜਦਕਿ ਬੇਗਮਪੁਰਾ ਟਾਇਗਰ ਫੋਰਸ ਇਕ ਰਜਿ. ਜਥੇਬੰਦੀ ਹੈ ਇਸ ਕਰਕੇ ਇਹੋ ਜਿਹੇ ਸ਼ਰਾਰਤੀ ਅਨਸਰਾਂ ਤੋਂ ਬਚਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦਾ ਬੇਗਮਪੁਰਾ ਟਾਈਗਰ ਫੋਰਸ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ,ਰਾਜ ਕੁਮਾਰ ਬੱਧਣ ਨਾਰਾ ਸਨੀ ਸੀਣਾ, ਭਿੰਦਾ ਸੀਣਾ,ਬੰਟੀ ਬਸੀ ਵਾਹਦ  , ਜੱਸਾ ਸਿੰਘ ਨੰਦਨ,ਹਰਭਜਨ ਸਰੋਆ, ਰਾਹੁਲ ਡਾਡਾ,ਅਮਨਦੀਪ,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ ਡਾਡਾ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ  ,ਅਮਨਦੀਪ ਸਿੰਘ,ਮਨੀਸ਼ ਕੁਮਾਰ, ਚਰਨਜੀਤ ਸਿੰਘ , ਕਮਲਜੀਤ ਸਿੰਘ, ਗਿਆਨ ਚੰਦ, ਸ਼ੇਰਾ ਸਿੰਘ ,ਦਵਿੰਦਰ ਕੁਮਾਰ,ਮੰਗਾ ਸ਼ੇਰਗ੍ਹੜ, ਬਲਵਿੰਦਰ ਸਿੰਘ, ਲਾਡੀ ਸ਼ੇਰਗੜ੍ਹ ,ਸੋਨੂੰ ਬੰਗਲਾ ਛਾਉਣੀ ਅਨਮੋਲ ਮਾਝੀ  , ਰਵਿ ਸੁੰਦਰ ਨਗਰ,ਬਾਲੀ ਫਤਿਹਗੜ੍ਹ ,ਦਿਲਬਾਗ ਫਤਿਹਗੜ੍ਹ ,ਅਜੇ ਬਸੀ ਜਾਨਾ  ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਖੁਦ-ਖੁਸ਼ੀ ਦੀ ਭਾਲ ਵਿੱਚ ਤੁਰਦਿਆਂ…
Next articleलोकसभा चुनाव 2024 के बाद आरएसएस की चुनावी रणनीतियां