ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਸੰਵਿਧਾਨ ਭਾਰਤੀ ਨਾਗਰਿਕਾਂ ਨੂੰ ਭੇਦਭਾਵ ਮੁਕਤ ਅਤੇ ਗਰੀਬੀ ਮੁਕਤ ਜਿੰਦਗੀ ਜਿਉਣ ਦੇ ਬਰਾਬਰ ਰਸਤੇ ਤੈਅ ਕਰਦਾ ਹੈ ਇਹ ਸਭ ਕੁਝ ਤਾਂ ਹੀ ਹੋਵੇਗਾ ਜਦੋਂ ਤੱਕ ਉਹ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਤੇ ਜਦੋਂ ਤੱਕ ਉਹਨਾਂ ਨਿਰਦੇਸ਼ਾਂ ਉੱਤੇ ਅਮਲ ਨਹੀਂ ਹੁੰਦਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਮੁਹੱਲਾ ਭੀਮ ਨਗਰ ਦੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਪੁਰਹੀਰਾਂ ਦੇ ਲੰਬੜਦਾਰ ਲਾਇਨ ਰਣਜੀਤ ਸਿੰਘ ਰਾਣਾ ਨੇ ਸਾਡੇ ਪੱਤਰਕਾਰ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਕੀਤਾ ਉਹਨਾਂ ਕਿਹਾ ਕਿ ਸੰਵਿਧਾਨ ਨਾਲ ਅੱਜ ਅੰਦਰ ਖਾਤੇ ਵੱਡੇ ਪੱਧਰ ਤੇ ਛੇੜਛਾੜ ਹੋ ਰਹੀ ਹੈ ਉਹਨਾਂ ਕਿਹਾ ਕਿ ਅਗਰ ਸੰਵਿਧਾਨ ਦੇ ਮੂਲ ਸੰਵਿਧਾਨਕ ਅਧਿਕਾਰਾਂ ਨੂੰ ਹੀ ਪੂਰੀ ਲਗਨ ਤੇ ਇਮਾਨਦਾਰੀ ਨਾਲ ਲਾਗੂ ਕੀਤਾ ਹੁੰਦਾ ਤਾ ਕਦੇ ਵੀ ਸਿੱਖਿਆ ਦੇ ਖੇਤਰ ਵਿੱਚ ਨਾ ਤਾਂ ਭੇਦਭਾਵ ਹੋਣਾ ਸੀ ਨਾ ਗਰੀਬੀ ਹੋਣੀ ਸੀ ਨਾ ਹੀ ਪ੍ਰਦੂਸ਼ਣ ਫੈਲਣਾ ਸੀ ਨਾ ਹੀ ਜੰਗਲਾ ਦਾ ਖਾਤਮਾ ਹੋਣਾ ਸੀ ਤੇ ਨਾ ਹੀ ਅਨਪੜਤਾ ਹੋਣੀ ਸੀ ਨਾ ਹੀ ਲੋਕ ਬਿਨਾਂ ਘਰਾਂ ਤੋਂ ਹੋਣੇ ਸੀ ਨਾ ਹੀ ਅਮੀਰੀ ਗਰੀਬੀ ਵਿੱਚ ਆਰਥਿਕ ਤੇ ਸਮਾਜਿਕ ਪਾੜਾ ਵੱਧਣਾ ਸੀ ਨਾ ਹੀ ਹਵਾ ਪਾਣੀ ਧਰਤੀ ਦੂਸ਼ਿਤ ਹੋਣੀ ਸੀ ਤੇ ਨਾ ਹੀ ਭੋਜਨ ਵਿੱਚ ਮਿਲਾਵਟ ਹੋਣੀ ਸੀ ਤੇ ਨਾ ਹੀ ਦੇਸ਼ ਵਿੱਚ ਭਰਿਸ਼ਟਾਚਾਰ ਉਬਾਲੇ ਮਾਰਨਾ ਸੀ ਨਾ ਹੀ ਬੱਚੀਆਂ ਨਾਲ ਬਲਾਤਕਾਰ ਹੋਣਾ ਸੀ ਉਹਨਾਂ ਕਿਹਾ ਕਿ ਵੋਟਾਂ ਲੈਣ ਵੇਲੇ ਜਿਸ ਤਰ੍ਹਾਂ ਸ਼ਰਾਬ ਪੈਸੇ ਅਤੇ ਔਰਤਾਂ ਦੇ ਸੂਟ ਆਦਿ ਵੰਡੇ ਜਾਂਦੇ ਹਨ ਇਹ ਕਦੇ ਵੀ ਨਹੀਂ ਹੋਣਾ ਸੀ ਉਹਨਾਂ ਕਿਹਾ ਕਿ ਜਿਹੜੀਆਂ ਤੁੱਰਟੀਆਂ ਅੱਜ ਦੇਖਣ ਨੂੰ ਮਿਲਦੀਆਂ ਹਨ ਉਹ ਸੰਵਿਧਾਨ ਦੀ ਦੇਣ ਨਹੀਂ ਸਗੋਂ ਸਰਕਾਰਾਂ ਦੇ ਝੂਠ ਅਤੇ ਉਹਨਾਂ ਦੇ ਸਵਾਰਥ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਸੱਚਾਈ ਤੋਂ ਸਰਕਾਰਾਂ ਕੋਹਾਂ ਦੂਰ ਬੈਠੀਆਂ ਹਨ ਸੰਵਿਧਾਨ ਨੂੰ ਸਹੀ ਤਰੀਕੇ ਨਾਲ ਲਾਗੂ ਨਾ ਕਰਨ ਕਰਕੇ ਹੀ ਦੇਸ਼ ਵਿੱਚ ਲੋਕਾਂ ਦਾ ਜੀਵਨ ਨਰਕ ਬਣਿਆ ਪਿਆ ਹੈ ਉਹਨਾਂ ਕਿਹਾ ਕਿ ਇਹ ਕਿੱਥੇ ਦੀ ਨੀਤੀ ਹੈ ਕਿ ਪ੍ਰਦੂਸ਼ਣ ਵਰਗੀਆਂ ਅਲਾਮਤਾਂ ਕਾਰਨ ਲੱਖਾਂ ਲੋਕ ਹਰ ਸਾਲ ਆਪਣੀ ਅਸਲ ਉਮਰ ਭੋਗਣ ਤੋਂ ਪਹਿਲਾਂ ਹੀ ਦਮ ਤੋੜ ਰਹੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj