ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡਾ. ਬੀ.ਆਰ. ਅੰਬੇਡਕਰ ਸੋਸ਼ਲ ਰਿਫੋਰਮ ਵੈਲਫੇਅਰ ਕਮੇਟੀ ਰਜਿ. ਬਜਵਾੜਾ ਕੱਲਾਂ ਸਮੂਹ ਨਗਰ ਨਿਵਾਸੀ ਹੁਸ਼ਿਆਰਪੁਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸਤਿਕਾਰ ਅਤੇ ਉਤਸ਼ਾਹ ਨਾਲ ਸ੍ਰੀ ਗੁਰੂ ਰਵਿਦਾਸ ਮੰਦਿਰ ਬਜਵਾੜਾ ਕੱਲਾਂ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ।ਇਸ ਮੌਕੇ ਨਾਮਵਰ ਗਾਇਕ ਸਰਬਜੀਤ ਸਹੋਤਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਆਪਣੇ ਮਿਸ਼ਨਰੀ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਮਿਸ਼ਨ ਨੂੰ ਯਾਦ ਕਰਦਿਆਂ ਸੰਗਤਾਂ ਨੂੰ ਜਾਗਰੂਕ ਕੀਤਾ। ਸਮਾਗਮ ਦੌਰਾਨ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ MP ਡਾ ਰਾਜ ਕੁਮਾਰ ਜੀ ਚੱਬੇਵਾਲ, ਕੈਬਨਟ ਮਨਿਸਟਰ ਡਾ ਰਵਜੋਤ ਜੀMLA, ਸਾਬਕਾ ਕੈਬਨਟ ਮਨਿਸਟਰ ਬ੍ਰਹਮ ਸ਼ੰਕਰ ਜਿੰਪਾ ਜੀMLA, ਕੁਲਜੀਤ ਸਿੰਘ ਜੀ Youth dist President AAP ਜ਼ਿਲ੍ਹਾ ਪ੍ਰਸਿਦ , ਧਰਮਿੰਦਰ ਦਾਦਰਾ ਜੀ BSP, ਸੰਜੀਵ ਤਲਵਾੜ ਜੀ SAD,ਸੰਦੀਪ ਸੈਣੀ, ਅਜੇ ਵਰਮਾ ,ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾ ਦੇ ਮੈਂਬਰ ਭੈਣ ਸੰਤੋਸ਼ ਜੀ , ਪੰਜਾਬ ਪ੍ਰਧਾਨ ਜੱਸੀ ਤੱਲਣ ਜੀ…. ਬੁਲਰਿਆਂ ਨੇ ਬਾਬਾ ਸਾਹਿਬ ਵੱਲੋਂ ਸਮਾਜਿਕ ਬਰਾਬਰੀ ਅਤੇ ਸਮਾਜ ਦੇ ਉਥਾਨ ਲਈ ਕੀਤੇ ਗਏ ਸੰਘਰਸ਼ਾਂ ‘ਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ।
ਪ੍ਰਧਾਨ: ਗੋਬਿੰਦ ਰਾਏ ਜੀ ਸਮੂਹ ਕਮੇਟੀ ਮੈਂਬਰਾਂ ਵੱਲੋਂ ਆਈਆਂ ਹੋਈਆਂ ਸਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।
ਜੈ ਭੀਮ ਜੀ ਜੈ ਭਾਰਤ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



