(ਸਮਾਜ ਵੀਕਲੀ)
ਸਾਡੇ ਦੇਸ਼ ਦਾ ਐਸਾ ‘ਸੰਵਿਧਾਨ’ ਬਣਿਆ,
ਬਹੁਤਾ ਅਮੀਰਾਂ ਦੇ ਆਇਆ ਫਿੱਟ ਲੋਕੋ!
ਫਿੱਟ ਗਰੀਬਾਂ ਦੇ ਹੁੰਦਿਆਂ ਹੋਇਆਂ ਵੀ,
ਬਣਾ ਦਿਤਾ ਹੈ ਇਹਨੂੰ ਅਣਫਿੱਟ ਲੋਕੋ !
ਇਹ ਜਿਸ ਦੇ ਵੀ ਹੱਥ ਆ ਜਾਵੇ,
ਵਰਤੇ ਜਿਵੇਂ ਕਰੇ ਫਿਰ ਚਿੱਤ ਲੋਕੋ!
‘ਮੇਜਰ’ ਐਸੇ ਲੋਕ ਵੀ ਹਨ ਇਥੇ,
ਜਿਹੜੇ ਸਮਝਣ ‘ਕਾਨੂੰਨ’ ਨੂੰ ਟਿੱਚ ਲੋਕੋ!
ਮੇਜਰ ਸਿੰਘ ‘ਬੁਢਲਾਡਾ’
94176 42327