ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪੰਜਾਬ ਦੀਆਂ 19000 ਕਿਲੋਮੀਟਰ ਸੜਕਾਂ ਬਣਾਈਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਹਲਕਾ ਨਕੋਦਰ ਦੀਆਂ 6 ਕਰੋੜ ਦੀ ਲਾਗਤ ਨਾਲ 39 ਸੰਪਰਕ ਸੜਕਾਂ ਬਣਾਉਣ ਦਾ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈ। ਪਿੰਡਾਂ ਨੂੰ ਆਪਸ ਜੋੜਨ ਵਾਲੀਆਂ ਕਈ ਸੜਕਾਂ ਦੀ ਵਾਰੀ 10-12 ਸਾਲ ਬਾਅਦ ਇਸ ਕਰਕੇ ਆਈ ਹੈ ਕਿਉਕਿ ਇਸ ਨੂੰ ਅਣਗੌਲਿਆ ਕੀਤਾ ਗਿਆ ਸੀ, ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਨਵੀਆਂ ਬਣ ਰਹੀਆਂ ਸੜਕਾਂ ਦਾ ਉਦਘਾਟਨ ਕਰਨ ਸਮੇਂ ਪਰਗਟ ਕੀਤੇ। ਇਹਨਾਂ ਸੜਕਾਂ ਵਿੱਚ ਰਾਮੇਵਾਲ ਤੋਂ ਗੋਰਸੀਆਂ ਨਿਹਾਲ ਤੱਕ ਸੜਕ ਦੀ ਕੁੱਲ ਲੰਬਾਈ 2.7 ਕਿਲੋਮੀਟਰ ਜਿਸ ਦੀ ਲਾਗਤ 32.75 ਲੱਖ, 5 ਸਾਲ ਦੀ ਦੇਖਭਾਲ ਦੀ ਲਾਗਤ 11.33 ਲੱਖ, ਸੈਦੋਵਾਲ ਤੋਂ ਨੂਰਮਹਿਲ ਤਲਵਣ ਤੱਕ ਵਾਇਆ ਸਾਗਰਪੁਰ, ਗੁੰਮਟਾਲਾ ਅਤੇ ਕੰਦੋਲਾ ਕਲਾਂ ਦੀ ਕੁੱਲ ਲੰਬਾਈ 7.54 ਕਿਲੋਮੀਟਰ ਜਿਸ ਤੇ ਕੁੱਲ ਲਾਗਤ 108.80 ਲੱਖ ਜਦੋ ਕਿ 5 ਸਾਲ ਦੀ ਦੇਖਭਾਲ ਦੀ ਲਾਗਤ 31.36 ਲੱਖ, ਇਸੇ ਤਰ੍ਹਾਂ ਕੰਦੋਲਾ ਖੁਰਦ ਤੋਂ ਪਾਸਲਾ ਤੱਕ ਸੜਕ ਦੀ ਕੁੱਲ ਲੰਬਾਈ 1.74 ਕਿਲੋਮੀਟਰ ਜਿਸ ਦੀ ਲਾਗਤ 15.72 ਲੱਖ ਜਦੋਕਿ 5 ਸਾਲ ਦੀ ਦੇਖਭਾਲ ਦੀ ਲਾਗਤ 7.31 ਲੱਖ ਰੁਪਏ। ਪਿੰਡ ਡੱਲਾ ਤੋਂ ਕੰਦੋਲਾ ਕਲਾਂ ਤੱਕ ਸੜਕ ਵਾਇਆ ਚੀਮਾ ਦਾ ਖੋ ਦੀ ਕੁੱਲ ਲੰਬਾਈ 1.20 ਕਿਲੋਮੀਟਰ ਜਿਸ ਦੀ ਲਾਗਤ 10.40 ਲੱਖ ਅਤੇ 5 ਸਾਲ ਦੀ ਦੇਖਭਾਲ ਦੀ ਲਾਗਤ 5.00 ਲੱਖ ਰੁਪਏ। ਫਰਵਾਲਾ ਤੋਂ ਸੈਦੋਵਾਲ ਤੱਕ ਸੜਕ ਦੀ ਕੁੱਲ ਲੰਬਾਈ 1.74 ਕਿਲੋਮੀਟਰ ਦੀ ਲਾਗਤ 17.34 ਲੱਖ ਅਤੇ 5 ਸਾਲ ਦੀ ਦੇਖਭਾਲ ਦੀ ਲਾਗਤ 7.29 ਲੱਖ। ਮਿਠੜਾ ਤੋਂ ਗੁਰਦੁਆਰਾ ਬਾਬਾ ਸ਼ਹੀਦਾ ਵਾਲੀ ਦੀ ਕੁੱਲ ਲੰਬਾਈ 1.55 ਕਿਲੋਮੀਟਰ ਦੀ ਲਾਗਤ 22.55 ਲੱਖ ਜਿਸ ਦੀ 5 ਸਾਲ ਦੀ ਦੇਖਭਾਲ ਦੀ ਲਾਗਤ 6.54 ਲੱਖ। ਭਰਵਾਜੀਆਂ ਤੋਂ ਮਿੱਠੜਾ, ਬੁੰਡਾਲਾ ਤੱਕ ਸੜਕ ਦੀ ਕੁੱਲ ਲੰਬਾਈ 1.75 ਕਿਲੋਮੀਟਰ ਦੀ ਲਾਗਤ 28.15 ਲੱਖ ਹੈ, 5 ਸਾਲ ਦੀ ਦੇਖਭਾਲ ਦੀ ਲਾਗਤ 7.33 ਲੱਖ। ਗੁਰਦੁਆਰਾ ਪੰਜਵੀ ਪਾਤਸ਼ਾਹੀ ਤੋਂ ਭਾਰਦਵਾਜੀਆਂ ਤੱਕ ਸੜਕ ਦੀ ਕੁੱਲ ਲੰਬਾਈ 1.89 ਕਿਲੋਮੀਟਰ ਜਿਸ ਦੀ ਲਾਗਤ 22.68 ਲੱਖ ਹੈ 5 ਸਾਲ ਦੀ ਦੇਖਭਾਲ ਦੀ ਲਾਗਤ 7.94 ਲੱਖ। ਚੀਮਾ ਖੁਰਦ ਤੋਂ ਸਿੱਧਮ ਮੁਸਤਦੀ ਦੀ ਕੁੱਲ ਲੰਬਾਈ 1.08 ਕਿਲੋਮੀਟਰ ਜਿਸ ਦੀ ਲਾਗਤ 9.50 ਲੱਖ ਅਤੇ 5 ਸਾਲਾਂ ਦੀ ਦੇਖਭਾਲ ਦੀ ਲਾਗਤ 4.59 ਲੱਖ। ਫਿਲੌਰ ਨੂਰਮਹਿਲ ਸੜਕ ਤੋਂ ਬੰਡਾਲਾ ਸੜਕ ਵਾਇਆ ਚੀਮਾ ਖੁਰਦ ਸੜਕ ਦੀ ਕੁੱਲ ਲੰਬਾਈ 2.38 ਕਿਲੋਮੀਟਰ ਦੀ ਲਾਗਤ 29.78 ਲੱਖ ਹੈ ਦੀ 5 ਸਾਲਾਂ ਦੀ ਦੇਖਭਾਲ ਦੀ ਲਾਗਤ 7.33 ਲੱਖ ਹੈ।ਇਸ ਮੌਕੇ ਤੇ ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਬਲਾਕ ਪ੍ਰਧਾਨ ਮਨਜੀਤ ਕੰਦੋਲਾ, ਬਲਾਕ ਪ੍ਰਧਾਨ ਹਨੀ ਆਦੇਕਾਲੀ, ਚੇਅਰਮੈਨ ਮਾਰਕੀਟ ਕਮੇਟੀ ਬਿਲਗਾ ਗੁਰਮੀਤ ਕੌਰ ਸੰਘੇੜਾ, ਹਲਕਾ ਕੋਆਰਡੀਨੇਟਰ ਐਸ ਸੀ ਵਿੰਗ ਰਾਜੂ ਉੱਪਲ, ਹਲਕਾ ਕੋਆਰਡੀਨੇਟਰ ਯੂਥ ਵਿੰਗ ਰਜਨੀਸ਼ ਬੱਬਰ, ਹਲਕਾ ਕੋਆਰਡੀਨੇਟਰ ਮੀਡੀਆ ਵਿੰਗ ਗੁਰਪ੍ਰੀਤ ਸਿੰਘ ਰੰਧਾਵਾ, ਐਮਸੀ ਨੂਰਮਹਿਲ ਰਾਜੀਵ ਮਿਸਰ ਅਤੇ ਕਈ ਪਿੰਡਾਂ ਦੇ ਪੰਚ ਸਰਪੰਚ, ਪਾਰਟੀ ਵਰਕਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



