ਮੋਰਿੰਡਾ, (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਹੈਪੀ)-ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵਲੋਂ ਅੱਜ ਨਵੇਂ ਬਣੇ ਹੈਂਡਬਾਲ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ। ਇਸ ਮੌਕੇ ਡਾ ਚਰਨਜੀਤ ਸਿੰਘ ਨੇ ਦੱਸਿਆ ਕਿ ਇਹ ਖੇਡ ਸਟੇਡੀਅਮ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਵਲੋਂ ਦਿਤੀ 13 ਲੱਖ ਦੀ ਗ੍ਰਾਂਟ ਨਾਲ ਉਸਾਰਿਆ ਜਾ ਰਿਹਾ ਹੈ। ਇਸ ਸਮੇਂ ਬਚਿਆ ਦੇ ਖੇਡਣ ਲਈ ਖੇਡ ਮੈਦਾਨ ਤਿਆਰ ਹੋ ਚੁਕਿਆ ਹੈ। ਮੈਦਾਨ ਦੀ ਚਾਰ ਦਿਵਾਰੀ ਦਾ ਕੰਮ ਚੱਲ ਰਿਹਾ ਹੈ, ਬਚਿਆਂ ਦੇ ਉਠਣ ਬੈਠਣ, ਕਪੜੇ ਬਦਲਣ ਅਤੇ ਖੇਡਾਂ ਦਾ ਸਾਮਾਨ ਰੱਖਣ ਲਈ ਦੋ ਕਮਰੇ ਤਿਆਰ ਕੀਤੇ ਜਾ ਚੁੱਕੇ ਹਨ। ਲੜਕੇ ਤੇ ਲੜਕੀਆਂ ਲਈ ਵਖਰੇ ਵਖਰੇ ਪਾਖਾਨੇ ਬਣ ਚੁੱਕੇ ਹਨ। ਉਹਨਾਂ ਦੱਸਿਆ ਕਿ ਟੁਰਨਾਮੈਂਟ ਸਮੇਂ ਦਰਸ਼ਕਾਂ ਦੇ ਬੈਠਣ ਲਈ ਪੱਕੀਆਂ ਪੋੜੀਆਂ ਦਾ ਛੇਤੀ ਹੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਹਨਾਂ ਦਸਮੇਸ਼ ਹੈਂਡ ਬਾਲ ਕਲੱਬ ਦੀ ਕਾਰਗੁਜ਼ਾਰੀ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਇਸ ਖੇਡ ਮੈਦਾਨ ਨੂੰ ਹੋਰ ਵਧੀਆ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਕਰਦੀ ਰਹੇਗੀ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਬਚਿਆਂ ਨੂੰ ਖੇਡਾਂ ਵੱਲ ਪ੍ਰੇਰਨਾ ਅਤੇ ਉਹਨਾਂ ਨੂੰ ਖੇਡਣ ਲਈ ਮੈਦਾਨ ਅਤੇ ਸਮਾਨ ਦੇਣਾ ਜ਼ਰੂਰੀ ਸੀ। ਇਸ ਮੌਕੇ ਦਸਮੇਸ਼ ਹੈਂਡ ਬਾਲ ਕਲੱਬ ਦੇ ਪ੍ਰਧਾਨ ਜਗਦੇਵ ਸਿੰਘ ਭਟੋਆ ਪ੍ਰਧਾਨ ਨਗਰ ਕੌਂਸਲ ਮੋਰਿੰਡਾ ਨੇ ਦੱਸਿਆ ਹਲਕਾ ਵਿਧਾਇਕ ਡਾ ਚਰਨਜੀਤ ਦੇ ਸਹਿਯੋਗ ਨਾਲ ਨਗਰ ਕੌਂਸਲ ਦੀ ਇਸ ਜ਼ਮੀਨ ਵਿੱਚ ਖੇਡ ਸਟੇਡੀਅਮ ਉਸਾਰਿਆ ਗਿਆ ਹੈ। ਇਸ ਗਰਾਊਂਡ ਨੂੰ ਖੇਡਣ ਯੋਗ ਬਣਾਉਣ ਲਈ ਨਗਰ ਕੌਂਸਲ ਦੀ ਸਮੂਚੀ ਟੀਮ ਅਤੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਦਾ ਭਰਵਾਂ ਸਹਿਯੋਗ ਹੈ। ਇਸ ਸਟੇਡੀਅਮ ਦੀ ਦੇਖਰੇਖ,ਸੰਭਾਲ ਦਾ ਜਿੰਮਾ ਦਸ਼ਮੇਸ਼ ਸਪੋਰਟਸ ਕਲੱਬ (ਰਜਿਸਟਰ) ਮੋਰਿੰਡਾ ਨੂੰ ਸੰਭਾਲ ਦਿੱਤਾ ਗਿਆ । ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਕ੍ਰਿਸਨ ਸਿੰਘ ਰਾਣਾ ਅਤੇ ਕੋਚ ਪਵਨ ਕੁਮਾਰ ਨੇ ਦੱਸਿਆ ਕਿ ਦਸ਼ਮੇਸ਼ ਸਪੋਰਟਸ ਕਲੱਬ ਦੇ ਕੋਚਾਂ, ਜਸਵੰਤ ਸਿੰਘ ਨਿੱਕਾ, ਲਲਿਤ ਕੁਮਾਰ, ਸੁਨੀਲ ਮੰਗਾ, ਸੁਰਜੀਤ ਲਾਡੀ,ਦਵਿੰਦਰ ਘੋਗਾ, ਸੁਰਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਪੰਜਾਬ ਇੰਸਟੀਟਿਊਟ ਆਫ ਸਪੋਰਟਸ ਦਾ ਡੇ ਸਕਾਲਰ ਖੇਡ ਵਿੰਗ ਮੋਰਿੰਡੇ ਨੂੰ ਮਿਲਿਆ ਹੈ ਇਹ 30 ਦੇ ਸਾਲਾ ਦੇ ਇਤਿਹਾਸ ਚ ਪਹਿਲੀ ਬਾਰ ਹੈ। ਇਸੇ ਕਲੱਬ ਦੇ 10 ਖਿਡਾਰੀ ਤੇ ਖਿਡਾਰਨਾ ਦੀ ਚੋਣ ਪੀ.ਆਈ.ਐਸ.ਮੋਹਾਲੀ ਵਿਖੇ ਰੇਗੂਲਰ ਸਪੋਰਟਸ ਵਿੰਗ ਚ ਹੋਈ। ਇਲਾਕੇ ਅਤੇ ਮੋਰਿੰਡੇ ਸ਼ਹਿਰ ਨਿਵਾਸੀਆਂ ਲਈ ਇਹ ਇੱਕ ਇੱਤਿਹਾਸਕ ਕਦਮ ਹੈ। ਇਸ ਵਿੰਗ ਚ ਮੋਰਿੰਡਾ ਦੇ ਅਤੇ ਪਿੰਡਾਂ ਦੇ ਤਕਰੀਬਨ 30 ਖਿਡਾਰੀਆਂ/ਖਿਡਾਰਣਾ ਦੀ ਚੋਣ ਕੀਤੀ ਗਈ ਹੈ| ਇਨ੍ਹਾ ਖਿਡਾਰੀਆਂ ਨੂੰ ਸਵੇਰੇ ਸ਼ਾਮ ਪੰਜਾਬ ਸਰਕਾਰ ਵੱਲੋਂ ਡਾਇਟ ਦਿੱਤੀ ਜਾਇਆ ਕਰੇਗੀ। ਕਲੱਬ ਦੇ ਸਰਪ੍ਰਸਤ ਰੁਪਿੰਦਰ ਸਿੰਘ ਵਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸ਼ਹਿਰੀ ਪ੍ਰਧਾਨ ਨਵਦੀਪ ਟੋਨੀ, ਜਗਤਾਰ ਸਿੰਘ ਘੜੂਆਂ, ਈ.ਓ. ਸ੍ਰੀ ਰਵੀ ਕੁਮਾਰ ਜਿੰਦਲ, ਹਰਚੰਦ ਸਿੰਘ ਕੈਸ਼ੀਅਰ,ਸਚਿਨ ਭਾਟੀਆ, ਸੋਹਣ ਸੋਨਾ, ਪਵਨ ਪੰਮੀ,ਪਵਨ ਕੁਮਾਰ ਪਵਨਾ, ਰੋਹਿਤ ਕੁਮਾਰ,ਦਲਜੀਤ ਸਿੰਘ,ਚੈਰੀ ਮੱਟੂ, ਲਖਬੀਰ ਲੱਕੀ ਲਸ਼ਮਣ ਦਾਸ ਮੱਟੂ, ਜਗਦੀਪ ਸੂਦ ਜੀ,ਸ਼ਹਿਰ ਨਿਵਾਸੀ ਕਲੱਬ ਮੈਂਬਰ ਆਦਿ ਪਤਵੰਤੇ ਸੱਜਣ ਹਾਜ਼ਰ ਸਨ । ਇਸ ਗਰਾਊਂਡ ਚ ਤਕਰੀਬਨ 70-80 ਬੱਚੇ ਰੋਜ਼ਾਨਾ ਪ੍ਰੈਕਟਿਸ ਕਰਨ ਲਈ ਆਉਂਦੇ ਹਨ । ਇਸ ਕਲੱਬ ਦੇ ਅਨੇਕਾਂ ਖਿਡਾਰੀ ਨੈਸ਼ਨਲ ਅਤੇ ਪੰਜਾਬ ਪੱਧਰ ਦੀਆਂ ਖੇਡਾਂ ਵਿਚ ਸੋਨੇ ਤੇ ਸਿਲਵਰ ਦੇ ਮੈਡਲ ਜਿੱਤ ਕੇ ਕਲੱਬ ਅਤੇ ਮੋਰਿੰਡਾ ਸ਼ਹਿਰ ਦਾ ਨਾਮ ਰੌਸ਼ਨ ਕਰ ਚੁੱਕੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



