ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਕਬਜ਼ੀ ਦਾ ਅਰਥ ਹੈ, ਪੇਟ ਦੀ ਨਿਯਮ ਅਨੁਸਾਰ ਸਫਾਈ ਨਾ ਹੋਣੀ ,ਮਲ ਸਖਤ ਹੋਣਾ ,ਮਲ ਤਿਆਗ ਵਿੱਚ ਦੇਰੀ ਹੋਣਾ, ਅਤੇ ਆਂਦਰਾਂ ਦੀ ਚਾਲ ਬੇਤਰਤੀਬੀ ਹੋ ਜਾਣਾ ।ਜਿਆਦਾ ਭੋਜਨ ,ਤੇਜ ਬੁਖਾਰ ਦੀ ਹਾਲਤ, ਮਲ ਤਿਆਗ ਦੀ ਨਿਯਮ ਅਨੁਸਾਰ ਆਦਤ ਦੀ ਘਾਟ ,ਕਸਰਤ ਦੀ ਘਾਟ, ਆਰਾਮ ਦੀ ਘਾਟ ,ਰੇਸ਼ੇ ਰਹਿਤ ਤੇ ਛਿਲਕੇ ਤੋਂ ਰਹਿਤ ,ਭੋਜਨ ਦੀ ਵਰਤੋਂ ਤੇ ਅੰਦਰਾਂ ਨਾਲ ਸੰਬੰਧਿਤ ਨੁਕਸ ਆਦਿ ਇਸ ਬਿਮਾਰੀ ਦਾ ਕਾਰਨ ਹਨ । ਕਬਜ਼ੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਹੈ ।ਇਸਦੇ ਲਈ ਮੈਂ ਆਯੁਰਵੈਦਿਕ ਇਲਾਜ ਲਿਖ ਰਿਹਾ ਹਾਂ। ਪਰ ਆਪਣੇ ਡਾਕਟਰ ਦੀ ਸਲਾਹ ਅਨੁਸਾਰ ਹੀ ਇਲਾਜ ਕਰਾਉਣਾ ਚਾਹੀਦਾ ਹੈ।
ਕਬਜ਼ੀ ਦਾ ਆਯੁਰਵੈਦਿਕ ਇਲਾਜ—————
1. ਰਾਤ ਨੂੰ ਸੌਣ ਸਮੇਂ ਦੁੱਧ ਵਿੱਚ ਮੁਨੱਕੇ ਬੀਜ ਕੱਢ ਕੇ ਉਬਾਲ ਕੇ ਖਾਣ ਨਾਲ ਕਬਜ ਦੂਰ ਹੋ ਜਾਂਦੀ ਹੈ।
2. ਦੋ ਅੰਜੀਰ ਪਾਣੀ ਵਿੱਚ 12 ਘੰਟੇ ਭਿਓਂ ਕੇ ਰੱਖੋ। ਸਵੇਰੇ ਚਬਾ ਚਬਾ ਕੇ ਖਾਓ ਅਤੇ ਪਾਣੀ ਘੁੱਟ ਘੁੱਟ ਕੇ ਕਰਕੇ ਪੀ ਲਵੋ ਕਬਜ ਤੋਂ ਆਰਾਮ ਮਿਲਦਾ ਹੈ।
3.ਇੱਕ ਹਿੱਸਾ ਹਰੜ, ਦੋ ਹਿੱਸੇ ਬਹੇੜਾ, ਚਾਰ ਹਿੱਸੇ ਔਲਾ ਮਿਲਾ ਕੇ ਕੁੱਟ ਪੀਸ ਕੇ ਗੁਣਕਾਰੀ ਔਸ਼ਧੀ ਦੀ ”ਤ੍ਰਿਫਲਾ” ਬਣਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਹਲਕੇ ਗਰਮ ਪਾਣੀ ਜਾਂ ਦੁੱਧ ਨਾਲ ਪੰਜ ਗ੍ਰਾਮ ਤ੍ਰਿਫਲਾ ਚੂਰਨ ਖਾਣ ਨਾਲ ਕਾਬਜ ਦਾ ਖਾਤਮਾ ਹੁੰਦਾ ਹੈ।
4.ਕੋਸੇ ਪਾਣੀ ਵਿੱਚ ਅੱਧਾ ਨਿੰਬੂ ਦਾ ਰਸ ਸਵੇਰੇ ਉੱਠਣ ਤੋਂ ਬਾਅਦ ਅਤੇ ਰਾਤ ਨੂੰ ਸੌਣ ਸਮੇਂ ਪੀਣ ਨਾਲ ਪੇਟ ਅਤੇ ਆਂਦਰਾਂ ਸਾਫ ਹੋ ਜਾਂਦੀਆਂ ਹਨ।
5. ਕਬਜ਼ ਦੂਰ ਕਰਨ ਲਈ ਗੰਨੇ ਦੇ ਰਸ ਵਿੱਚ ਥੋੜਾ ਨਿੰਬੂ ਪਾ ਕੇ ਕੋਸਾ ਗਰਮ ਕਰਕੇ ਇੱਕ ਗਿਲਾਸ ਸਵੇਰੇ ਪੀਣਾ ਚਾਹੀਦਾ ਹੈ।
6. ਅਮਰੂਦ ਖਾਣ ਨਾਲ ਆਂਦਰਾਂ ਵਿੱਚ ਤਰਾਵਟ ਆਉਂਦੀ ਹੈ ਕਿ ਕਬਜ਼ ਦੂਰ ਹੁੰਦੀ ਹੈ ।ਇਸ ਨੂੰ ਰੋਟੀ ਖਾਣ ਤੋਂ ਪਹਿਲਾਂ ਹੀ ਖਾਣਾ ਚਾਹੀਦਾ ਹੈ ।ਕਿਉਂਕਿ ਰੋਟੀ ਖਾਣ ਤੋਂ ਬਾਅਦ ਇਹ ਕਬਜ ਕਰਦਾ ਹੈ। ਇਸ ਨੂੰ ਸੇਧਾਂ ਨਮਕ ਦੇ ਨਾਲ ਖਾਣ ਨਾਲ ਪਾਚਨ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ।
7. ਇਕ ਕੱਪ ਪਾਲਕ ਦੇ ਰਸ ਵਿੱਚ ਇੱਕ ਕੱਪ ਗਾਜਰ ਦਾ ਰਸ ਮਿਲਾ ਕੇ ਦਿਨ ਵਿੱਚ ਦੋ ਵਾਰ ਲੈਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।
8. ਨਿੰਬੂ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਸਵੇਰੇ ਸ਼ਾਮ ਵਰਤੋਂ ਕਰੋ। ਛੇਤੀ ਹੀ ਕਬਜ ਤੋਂ ਫਾਇਦਾ ਹੁੰਦਾ ਹੈ।
ਇਹ ਇਲਾਜ ਆਪਣੇ ਡਾਕਟਰ ਦੀ ਸਲਾਹ ਮੁਤਾਬਿਕ ਹੀ ਕਰਿਓ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਤੇ ਡਾਕਖਾਨਾ ਝਬੇਲਵਾਲੀ ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly