ਖੇਤੀ ਸਬੰਧੀ ਕਾਨੂੰਨ ਪਾਸ ਕਰਨ ਦਾ ਇਕ ਸਾਲ ਕਰੋ ਵਿਚਾਰ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਕੇਂਦਰ ਸਰਕਾਰ ਨੇ ਕੋਰੋਨਾ ਦਾ ਸਹਾਰਾ ਲੈ ਕੇ ਜਿਸ ਤਰ੍ਹਾਂ ਲੋਕ ਸਭਾ ਤੇ ਰਾਜ ਸਭਾ ਵਿੱਚ ਖੇਤੀ ਸਬੰਧੀ ਕਾਨੂੰਨ ਪਾਸ ਕੀਤੇ,ਸਾਰੀ ਦੁਨੀਆਂ ਜਾਣਦੀ ਹੈ।ਆਜ਼ਾਦੀ ਤੋਂ ਬਾਅਦ ਇਤਿਹਾਸ ਵਿੱਚ ਇਹ ਪਹਿਲਾ ਅਜਿਹਾ ਕਾਨੂੰਨ ਹੈ ਜਿਨ੍ਹਾਂ ਲਈ ਬਣਾਇਆ ਗਿਆ ਉਹ ਕੁਝ ਚਾਹੁੰਦੇ ਨਹੀਂ ਪਰ ਸਰਕਾਰ ਧੱਕੇ ਨਾਲ ਲਾਗੂ ਕਰ ਰਹੀ ਹੈ।ਰਾਜਨੀਤਕ ਪਾਰਟੀਆਂ ਨੇ ਇਸ ਕਾਨੂੰਨ ਬਾਰੇ ਕੀ ਕੀਤਾ ਕੀ ਨਹੀਂ ਪਤਾ ਹੀ ਹੈ ਪਰ ਸਾਡੇ ਕਿਸਾਨ ਤੇ ਮਜ਼ਦੂਰ ਪੰਜਾਬ ਵਿੱਚੋਂ ਉੱਠ ਖੜ੍ਹੇ ਹੋਏ।ਲੋਕਾਂ ਦਾ ਪੇਟ ਭਰਨ ਵਾਲਿਆਂ ਦੇ ਹੱਕ ਖੋਹਣ ਦੀ ਗੱਲ ਹੋਵੇ ਕੌਣ ਚੁੱਪ ਕਰਕੇ ਬੈਠ ਸਕਦਾ ਹੈ।

ਪੰਜਾਬ ਦੀਆਂ ਬੱਤੀ ਕਿਸਾਨ ਯੂਨੀਅਨਾਂ ਨੇ ਜਦੋਂ ਆਵਾਜ਼ ਉਠਾਈ ਤਾਂ ਭਾਰਤ ਦੀਆਂ ਸਾਰੀਆਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਇਨ੍ਹਾਂ ਨਾਲ ਆ ਮਿਲੀਆਂ ਤੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਹੋਇਆ ਹੈ।ਭਾਰਤ ਦੇ ਸਰਕਾਰੀ ਮੀਡੀਆ ਤੇ ਗੋਦੀ ਮੀਡੀਆ ਨੇ ਕੇਂਦਰ ਸਰਕਾਰ ਦੇ ਹੱਕ ਵਿੱਚ ਹੀ ਧੜਾਧੜ ਪ੍ਰਚਾਰ ਚਾਲੂ ਕਰ ਦਿੱਤਾ।ਵਿਦੇਸ਼ੀ ਪ੍ਰਿੰਟ ਤੇ ਬਿਜਲਈ ਮੀਡੀਆ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਸੋਸ਼ਲ ਮੀਡੀਆ ਤਾਂ ਸਾਡੇ ਨਾਲ ਹਮੇਸ਼ਾ ਹੈ।ਕਿਸਾਨਾਂ ਨਾਲ ਕਿਵੇਂ ਦੁਰਵਿਵਹਾਰ ਕੀਤਾ ਗਿਆ ਵਿਖਾਵਾ ਰੂਪੀ ਮੀਟਿੰਗਾਂ ਕੀਤੀਆਂ ਗਈਆਂ ਇਨ੍ਹਾਂ ਦੀ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ,ਵਿਦੇਸ਼ੀ ਸਰਕਾਰਾਂ ਨੇ ਕੇਂਦਰ ਸਰਕਾਰ ਨੂੰ ਬਹੁਤ ਫਟਕਾਰਿਆ,ਇਨ੍ਹਾਂ ਦੇ ਕੰਨ ਤੇ ਜੂੰ ਨਹੀਂ ਸਰਕੀ।

ਸੰਸਦ ਸੰਮੇਲਨ ਤੋਂ ਪਹਿਲਾਂ ਸੰਯੁਕਤ ਮੋਰਚੇ ਨੇ ਆਪਣੇ ਵੱਲੋਂ ਵਿੱਪ ਲੋਕ ਕਾਨੂੰਨ ਲਾਗੂ ਕਰ ਦਿੱਤਾ,ਕੋਈ ਨੇਤਾ ਪਾਰਲੀਮੈਂਟ ਵਿੱਚ ਕਿਸਾਨਾਂ ਦੇ ਹੱਕ ਵਿਚ ਨਹੀਂ ਬੋਲੇਗਾ ਉਸ ਦਾ ਨਾਮ ਲਿਖ ਲਿਆ ਜਾਵੇਗਾ ਵੋਟਾਂ ਮੰਗਣ ਤਾਂ ਸਾਡੇ ਕੋਲ ਹੀ ਆਉਣਾ ਹੈ। ਸਰਕਾਰ ਬਾਰੇ ਤਾਂ ਜਾਣਦੇ ਹੀ ਹਾਂ ਮੈਂ ਨਾ ਮਾਨੂ ਪਰ ਵਿਰੋਧੀ ਪਾਰਟੀਆਂ ਨੂੰ ਆਪਣਾ ਭਵਿੱਖ ਖ਼ਤਰੇ ਵਿੱਚ ਨਜ਼ਰ ਆਇਆ,ਹਰ ਰਾਜਨੀਤਕ ਪਾਰਟੀ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਜੋ ਜਿੱਤ ਦੀ ਪੱਕੀ ਨਿਸ਼ਾਨੀ ਹੈ।ਸਾਡੇ ਕਿਸਾਨ ਤੇ ਮਜ਼ਦੂਰ ਮੁਖੀਆਂ ਦੀ ਸੋਚ ਵੇਖੋ ਕਿ ਉਨ੍ਹਾਂ ਨੇ ਆਪਣੀ ਲਗਾਈ ਸੰਸਦ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੂੰ ਕੁਰਸੀਆਂ ਤੇ ਬਿਠਾ ਕੇ ਕਾਨੂੰਨ ਦੀ ਪਰਿਭਾਸ਼ਾ ਚੰਗੀ ਤਰ੍ਹਾਂ ਸੁਣਾਈ।ਫੇਰ ਸੰਸਦ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਦੀ ਆਵਾਜ਼ ਉੱਠੀ ਇਹ ਸਾਡੀ ਜਨਤਾ ਦੀ ਲੋਕ ਆਵਾਜ਼ ਹੈ।

ਜਦੋਂ ਵੀ ਕਿਸੇ ਮੋਰਚੇ ਦੇ ਇਤਿਹਾਸ ਬਾਰੇ ਲਿਖਿਆ ਜਾਵੇਗਾ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਪਹਿਲੇ ਪੰਨੇ ਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।ਦੂਸਰੀ ਖਾਸ ਗੱਲ ਇਸ ਮੋਰਚੇ ਦੀ ਰਹੀ ਹੈ ਕਿ ਬੀਬੀਆਂ ਭੈਣਾਂ ਪਹਿਲੀ ਵਾਰ ਮੋਰਚੇ ਵਿੱਚ ਮੋਢੀ ਬਣ ਕੇ ਖੜ੍ਹੀਆਂ ਹੋਈਆਂ ਹਨ।ਜੋ ਕੇ ਕੰਧ ਤੇ ਉੱਕਰੀ ਜਿੱਤ ਦੀ ਨਿਸ਼ਾਨੀ ਕਹਿ ਸਕਦੇ ਹਾਂ।ਰਾਜਨੀਤਕ ਪਾਰਟੀਆਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਜਿਸ ਤੋਂ ਪਤਾ ਹੀ ਲੱਗ ਰਿਹਾ ਹੈ ਕਿ ਇਹ ਸਿਰਫ਼ ਪੈਸਾ ਕਮਾਓ ਧੰਦਾ ਕਰਦੇ ਹਨ ਲੋਕ ਸੇਵਾ ਤਾਂ ਬਹੁਤ ਦੂਰ ਦੀ ਗੱਲ ਹੈ ਲੋਕਰਾਜ ਕੀ ਹੁੰਦਾ ਹੈ, ਇਸ ਬਾਰੇ ਜਾਣਦੇ ਹੀ ਨਹੀਂ।

ਕਿਸਾਨ ਮੋਰਚੇ ਦਾ ਅਗਲੀ ਗਹਿਰੀ ਸੋਚ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਚੰਡੀਗਡ਼੍ਹ ਮੀਟਿੰਗ ਬੁਲਾਈ ਕਿ ਜਦੋਂ ਤਕ ਚੋਣਾਂ ਦੀ ਤਾਰੀਖ ਦਾ ਐਲਾਨ ਨਹੀਂ ਹੁੰਦਾ ਤੁਹਾਨੂੰ ਪਿੰਡਾਂ ਵਿੱਚ ਜਾ ਕੇ ਕੋਈ ਪ੍ਰਚਾਰ ਨਹੀਂ ਕਰਨਾ ਚਾਹੀਦਾ।ਰਸਤਾ ਪਹਿਲਾਂ ਦਿੱਲੀ ਵਿਖਾ ਦਿੱਤਾ ਸੀ ਹੁਣ ਰਸਤਾ ਰੋਕਣਾ ਕਿਵੇਂ ਹੈ ਉਹ ਵੀ ਦੱਸ ਦਿੱਤਾ।ਖਾਸ ਸਲਾਹ ਦਿੱਤੀ ਤਹਾਨੂੰ ਕਿਸਾਨ ਮੋਰਚੇ ਵਿੱਚ ਆਉਣ ਦੀ ਕੋਈ ਜ਼ਰੂਰਤ ਨਹੀਂ ਤੁਸੀਂ ਲੋਕ ਸਭਾ ਦੇ ਸਾਹਮਣੇ ਜਾ ਕੇ ਧਰਨੇ ਲਗਾਓ।ਇਨਕਲਾਬ ਜਿੰਨੇ ਵੀ ਭਾਰਤ ਵਿਚ ਉੱਠੇ ਹਨ ਉਨ੍ਹਾਂ ਦਾ ਸਥਾਨ ਹਮੇਸ਼ਾ ਪੰਜਾਬ ਹੁੰਦਾ ਹੈ।ਹੁਣ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਸੋਚ ਨੇ ਦੱਸ ਦਿੱਤਾ ਹੈ ਕਿ ਵੋਟ ਕੀ ਹੁੰਦੀ ਹੈ ਨੇਤਾ ਲੋਕੋ ਸੋਚ ਲਵੋ।

27 ਸਤੰਬਰ ਨੂੰ ਸੰਯੁਕਤ ਮੋਰਚੇ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ,ਰਾਜਨੀਤਕ ਪਾਰਟੀਆਂ ਤਾਂ ਪਹਿਲਾਂ ਹੀ ਗੋਡੇ ਟੇਕੀ ਬੈਠੀਆਂ ਹਨ ਤੇ ਸਾਰੀਆਂ ਯੂਨੀਅਨਾਂ ਇਸ ਬੰਦ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨਗੀਆਂ ਇਸ ਵਿੱਚ ਕੋਈ ਸ਼ੱਕ ਨਹੀਂ। ਮੁੱਕਦੀ ਗੱਲ ਕਿਸਾਨ ਮੋਰਚੇ ਦੀ ਜਿੱਤ ਬਹੁਤੀ ਦੂਰ ਨਹੀਂ,ਇਕ ਸਾਲ ਤੋਂ ਕਿਸਾਨ ਮਜ਼ਦੂਰ ਜਿਵੇਂ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹਨ ਇਸ ਵਿਚੋਂ ਨਵੀਂ ਸੋਚ ਉਭਰੀ ਹੈ।ਤੇ ਸਾਨੂੰ ਨੇਤਾਵਾਂ ਤੇ ਪ੍ਰਸ਼ਾਸਨ ਨਾਲ ਕਿਵੇਂ ਗੱਲ ਕਰਨੀ ਹੈ ਹਰ ਕੋਈ ਸਿੱਖਿਆ ਪ੍ਰਾਪਤ ਕਰ ਚੁੱਕਿਆ ਹੈ।

ਜੋ ਮੋਰਚੇ ਜਿੱਤਣਾ ਜਾਣਦੇ ਹਨ ਕਿ ਉਹ ਸਾਡੇ ਐਮ ਐਲ ਏ ਤੇ ਐੱਮ ਪੀ ਨਹੀਂ ਬਣ ਸਕਦੇ,ਭਾਰਤ ਦੀ ਪੂਰੀ ਜਨਤਾ ਲੋਕਰਾਜ ਦੀ ਪਰਿਭਾਸ਼ਾ ਪੜ੍ਹ ਚੁੱਕੀ ਹੈ ਫ਼ਿਕਰ ਹੈ ਤਾਂ ਰਾਜਨੀਤਕ ਪਾਰਟੀਆਂ ਨੂੰ,ਜਿਸ ਦੀ ਤਸਵੀਰ ਕੁਝ ਰਾਜਾਂ ਦੀਆਂ ਚੋਣਾਂ ਵਿਚ ਦੁਨੀਆਂ ਨੇ ਵੇਖ ਹੀ ਲਈ ਹੈ ਬਾਕੀ ਸਭ ਕੁਝ ਸਾਹਮਣੇ ਆਉਣ ਵਾਲਾ ਹੈ।ਮੋਰਚੇ ਤੋਂ ਪਹਿਲਾਂ ਜੋ ਭਾਰਤ ਸੀ ਜਿੱਤ ਤੋਂ ਬਾਅਦ ਇਕ ਨਵੇਂ ਭਾਰਤ ਦਾ ਜਨਮ ਹੋਵੇਗਾ,ਜੋ ਪੂਰੀ ਦੁਨੀਆਂ ਲਈ ਬਹੁਤ ਵੱਡਾ ਸਬਕ ਤੇ ਇਕ ਇਤਿਹਾਸ ਦਾ ਪੰਨਾ ਬਣ ਜਾਵੇਗਾ। ਆਮੀਨ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭੂਤਾਂ ਤੋਂ ਮੁਕਤੀ ਦਵਾਈ
Next articleਕੋਹ ਨਾ ਚੱਲੀ ਬਾਬਾ ਮੈਂ ਤਿਹਾਈ !