ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)– ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਦੇ ਉਘੇ ਵਕੀਲ ਅਤੇ ਪੰਜਾਬੀ ਭਾਈਚਾਰੇ ‘ਚ ਜਾਣੀ- ਪਛਾਣੀ ਸ਼ਖਸ਼ੀਅਤ ਰਾਜਬੀਰ ਸਿੰਘ ਢਿੱਲੋ ਨੂੰ ਕੰਸਰਟੇਟਿਵ ਪਾਰਟੀ ਵੱਲੋਂ ਆਗਾਮੀ ਚੋਣਾਂ ਲਈ ਸਰੀ ਸੈਂਟਰ ਤੋਂ ਆਪਣਾ ਉਮੀਦਵਾਰ ਨਾਮਜਦ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਸ ਮਗਰੋਂ ਸ. ਢਿੱਲੋਂ ਦੇ ਨਾਜਦੀਕੀਆ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਡੂੰਘੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੀ ਹਾਈ ਕਮਾਨ ਦਾ ਧੰਨਵਾਦ ਕੀਤਾ ਗਿਆ ਹੈ। ਸ.ਢਿੱਲੋ ਨੇ ਵੀ ਪਾਰਟੀ ਦੇ ਇਸ ਫੈਸਲੇ ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਉਨਾਂ ਦੇ ਪ੍ਰਗਟਾਏ ਭਰੋਸੇ ਤੋਂ ਪੂਰੀ ਤਰ੍ਹਾਂ ਖੁਸ਼ ਅਤੇ ਸੰਤੁਸ਼ਟ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬਹੁਗਿਣਤੀ ਵੋਟਰਾਂ ਦੇ ਸਾਥ ਨਾਲ ਅਗਲੇ ਸਿਆਸੀ ਦੰਗਲਾਂ ‘ਚ ਕਾਮਯਾਬ ਹੋਣਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj