(ਸਮਾਜ ਵੀਕਲੀ)
-ਕਾਂਗਰਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਵਿੱਚ
-ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬੀਜੇਪੀ ਵਿੱਚ
-ਕਾਂਗਰਸ ਉਮੀਦਵਾਰ ਚਰਨਜੀਤ ਚੰਨੀ ਦਾ ਭਰਾ ਬੀਜੇਪੀ ਵਿੱਚ
-ਕਾਂਗਰਸ ਸਾਂਸਦ ਰਵਨੀਤ ਬਿੱਟੂ ਬੀਜੇਪੀ ਵਿੱਚ
-ਐਮ ਐਲ ਏ ਰਾਣਾ ਗੁਰਜੀਤ ਸਿੰਘ ਦਾ ਜਲੰਧਰ ਤੋਂ ਭਾਣਜਾ ਬੀਜੇਪੀ ਵਿੱਚ
-ਜਲੰਧਰ ਤੋਂ ਕਾਂਗਰਸ ਦਾ ਸੁਸ਼ੀਲ ਰਿੰਕੂ ਬੀਜੇਪੀ ਵਿੱਚ
-ਜਲੰਧਰ ਤੋਂ ਕਾਂਗਰਸ ਦਾ ਚੇਅਰਮੈਨ ਤੇਜਿੰਦਰ ਬਿੱਟੂ ਬੀਜੇਪੀ ਵਿੱਚ
-ਜਲੰਧਰ ਦਾ ਚੌਧਰੀ ਪਰਿਵਾਰ ਬੀਜੇਪੀ ਵਿੱਚ
-ਕਾਂਗਰਸ ਦਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੀਜੇਪੀ ਵਿੱਚ
-ਕਾਂਗਰਸ ਸਾਂਸਦ ਮਹਾਰਾਣੀ ਪਰਨੀਤ ਕੌਰ ਬੀਜੇਪੀ ਵਿੱਚ
-ਕਾਂਗਰਸੀ ਮੰਤਰੀ ਸੁੰਦਰ ਸ਼ਾਮ ਅਰੋੜਾ ਬੀਜੇਪੀ ਵਿੱਚ
-ਕਾਂਗਰਸੀ ਮੰਤਰੀ ਰਾਣਾ ਗੁਰਮੀਤ ਸੋਢੀ ਬੀਜੇਪੀ ਵਿੱਚ
-ਪ੍ਰਤਾਪ ਸਿੰਘ ਬਾਜਵਾ ਦਾ ਭਰਾ ਬੀਜੇਪੀ ਵਿੱਚ
-ਕਾਂਗਰਸੀ ਐਮਐਲਏ ਅਰਵਿੰਦ ਖੰਨਾ ਬੀਜੇਪੀ ਵਿੱਚ
ਇੱਦਾਂ ਦੇ ਹੋਰ ਵੀ ਅਣਗਿਣਤ ਕਾਂਗਰਸੀ ਹਨ, ਜਿਹੜੇ ਬੀਜੇਪੀ ਵਿੱਚ ਸ਼ਾਮਿਲ ਹੋ ਚੁੱਕੇ ਹਨ ਜਾਂ ਸ਼ਾਮਿਲ ਹੋਣ ਲਈ ਲਾਈਨ ਵਿੱਚ ਖੜੇ ਹਨ। ਇਨ੍ਹਾਂ ਨੇ ਵੋਟਾਂ ਤਾਂ ਸੰਵਿਧਾਨ ਬਚਾਉਣ ਤੇ ਬੀਜੇਪੀ ਨੂੰ ਰੋਕਣ ਲਈ ਲਈਆਂ ਸਨ, ਪਰ ਵੋਟਾਂ ਲੈ ਕੇ ਉਸੇ ਬੀਜੇਪੀ ਵਿੱਚ ਸ਼ਾਮਿਲ ਹੋ ਗਏ।
(ਕਾਂਗਰਸ, ਭਾਜਪਾ ਇਹ ਦੋਵੇਂ ਇੱਕੋ ਹਨ)