- ਕਈ ਪਾਰਟੀ ਆਗੂਆਂ ਨੂੰ ਅਹੁਦਿਆਂ ਤੋਂ ਲਾਂਭੇ ਕਰਨ ਦੀ ਮੰਗ ਵੀ ਉੱਠੀ
ਨਵੀਂ ਦਿੱਲੀ, (ਸਮਾਜ ਵੀਕਲੀ): ਵਿਧਾਨ ਸਭਾ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਕਾਂਗਰਸ ਦੀ ਅਗਵਾਈ ਤੇ ਜਥੇਬੰਦਕ ਢਾਂਚੇ ਉਤੇ ਸਵਾਲ ਉਠਾਉਣ ਵਾਲੇ ਜੀ-23 ਆਗੂਆਂ ਵਿਚੋਂ ਕੁਝ ਨੂੰ ਹੁਣ ਪਾਰਟੀ ਦੀ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਗਾਂਧੀ ਪਰਿਵਾਰ ਇਨ੍ਹਾਂ ਨਾਲ ਲਗਾਤਾਰ ਰਾਬਤਾ ਕਰ ਰਿਹਾ ਹੈ। ਇਨ੍ਹਾਂ ਆਗੂਆਂ ਨੇ ਸਮੂਹਿਕ ਲੀਡਰਸ਼ਿਪ ਦੀ ਮੰਗ ਰੱਖੀ ਸੀ ਤੇ ਜਥੇਬੰਦਕ ਪੁਨਰਗਠਨ ਦੌਰਾਨ ਕੁਝ ਨੂੰ ਫ਼ੈਸਲੇ ਲੈਣ ਵਾਲੀ ਪ੍ਰਕਿਰਿਆ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਵਰਕਿੰਗ ਕਮੇਟੀ ਜਾਂ ਪਾਰਟੀ ਦੇ ਸੰਸਦੀ ਬੋਰਡ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਜੀ-23 ਆਗੂਆਂ ਨੇ ਮੁੱਖ ਮੰਤਰੀ ਉਮੀਦਵਾਰ ਚੁਣਨ ਜਿਹੇ ਨੀਤੀਗਤ ਫ਼ੈਸਲੇ ਤੇ ਹੋਰਨਾਂ ਧਿਰਾਂ ਨਾਲ ਗੱਠਜੋੜਾਂ ਬਾਰੇ ਫ਼ੈਸਲੇ ਸਾਂਝੇ ਤੌਰ ’ਤੇ ਸਮੂਹਿਕ ਅਗਵਾਈ ਵਿਚ ਲੈਣ ਦੀ ਮੰਗ ਰੱਖੀ ਸੀ। ਸੂਤਰਾਂ ਮੁਤਾਬਕ ਗਰੁੱਪ ਨੇ ਰਾਹੁਲ ਗਾਂਧੀ ਦੇ ਕੁਝ ਵਫ਼ਾਦਾਰਾਂ ਨੂੰ ਵੀ ਪਾਰਟੀ ਦੇ ਉੱਚ ਅਹੁਦਿਆਂ ਤੋਂ ਲਾਂਭੇ ਕਰਨ ਦੀ ਮੰਗ ਰੱਖੀ ਹੈ। ਇਨ੍ਹਾਂ ਵਿਚ ਕਾਂਗਰਸ ਦੇ ਜਨਰਲ ਸਕੱਤਰ (ਜਥੇਬੰਦਕ) ਕੇਸੀ ਵੇਣੂਗੋਪਾਲ ਦਾ ਨਾਂ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਤੇ ਜਨਰਲ ਸਕੱਤਰ ਅਜੈ ਮਾਕਨ ਨੂੰ ਹਟਾਉਣ ਦੀ ਮੰਗ ਵੀ ਉੱਠ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly