ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਦੁਬਾਰਾ ਭਾਰੀ ਬਹੁਮਤ ਨਾਲ ਜਿੱਤੇਗੀ-ਗੁਰਬਿੰਦਰ ਸਿੰਘ ਅਟਵਾਲ

*ਕੈਨੇਡਾ ਤੋਂ ਭਾਰਤ ਵਪਿਸ ਆਉਣ ’ਤੇ ਅਟਵਾਲ ਦਾ ਕੀਤਾ ਨਿੱਘਾ ਸਵਾਗਤ*

ਅੱਪਰਾ, ਸਮਾਜ ਵੀਕਲੀ- ਅੱਜ ਕੈਨੇਡਾ ਤੋਂ ਬਾਰਤ ਵਾਪਿਸ ਆਉਣ ’ਤੇ ਫਿਲੌਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ. ਗੁਰਬਿੰਦਰ ਸਿੰਘ ਅਟਵਾਲ ਸਾਬਕਾ ਚੇਅਰਮੈਨ ਮੰਡੀ ਬੋਰਡ ਪੰਜਾਬ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਦੁਬਾਰਾ ਭਾਰੀ ਬਹੁਮਤ ਨਾਲ ਜਿੱਤ ਪਰਾਪਤ ਕਰਕੇ ਸੱਤਾ ਪ੍ਰਾਪਤ ਕਰਕੇ ਲੋਕ ਸੇਵਾ ਕਰੇਗੀ। ਇਸ ਮੌਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ. ਅਟਵਾਲ ਦਾ ਬਾਰਤ ਆਉਣ ’ਤੇ ਨਿੱਘਾ ਸਵਾਗਤ ਕੀਤਾ ਤੇ ਉਨਾਂ ਨੂੰ ਗੁਲਦਸਤਾ ਭੇਂਟ ਕੀਤਾ।

ਇਸ ਮੌਕੇ ਬੋਲਦਿਆਂ ਸੋਮਪਾਲ ਮੈਂਗੜਾ ਜਨਰਲ ਸਕੱਤਰ ਕਾਂਗਰਸ ਸੇਵਾ ਦਲ ਪੰਜਾਬ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੇ ਕਾਰਣ ਹੀ ਅੱਜ ਪੰਜਾਬ ਤਰੱਕੀਆਂ ਦੀ ਰਾਹ ’ਤੇ ਹੈ। ਉਨਾਂ ਕਿਹਾ ਕਿ ਆੁਣ ਵਾਲੇ ਸਮੇਂ ਦੌਰਾਨ ਕਾਂਗਰਸ ਪਾਰਟੀਆਂ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਪਾਲਾਂ ਵਾਈਸ ਚੇਅਰਮੈਨ ਪੰਜਾਬ, ਸੂਰਜ ਮਹਿਤਾ ਯੂਥ ਵਾਈਸ ਪ੍ਰਧਾਨ ਪੰਜਾਬ, ਬਲਜੀਤ ਕੌਰ ਮਹਿਲਾ ਵਾਈਸ ਪ੍ਰਧਾਨ ਜਲੰਧਰ, ਗੁਰਚਰਨ ਸਿੰਘ ਰਸੂਲਪੁਰ ਵਾਈਸ ਪ੍ਰਧਾਨ ਪੰਜਾਬ, ਸੁਖਪਾਲ ਕੌਰ ਮਹਿਲਾ ਵਾਈਸ ਚੇਅਰਪਰਸਨ ਪੰਜਾਬ, ਕਿਰਨ ਮਹਿਤਾ ਜਨਰਲ ਸਕੱਤਰ ਪੰਜਾਬ, ਬਲਜੀਤ ਸਿੰਘ ਬਿੱਲਾ, ਸੁਰਿੰਦਰ ਸਿੰਘ ਛਿੰਦਾ, ਪੰਮਾ ਕਾਰਮੇਡ ਆਦਿ ਵੀ ਹਾਜ਼ਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਰਤਮਾਨ ਸਮੇਂ ’ਚ ਪੀਣਯੋਗ ਪਾਣੀ ਨੂੰ ਸਾਂਭਣ ਦੀ ਲੋੜ-ਸਰਪੰਚ ਮਨਜੀਤ ਕੌਰ
Next articleਪਿੰਡ ਭਾਰ ਸਿੰਘ ਪੁਰਾ ‘ਚ ਮਨਾਇਆਂ ਤੀਆਂ ਦਾ ਤਿਉਹਾਰ,