ਸ. ਚੰਨੀ ਦੇ ਪੁੱਤਰ ਨਵਰਾਜ ਸਿੰਘ ਨੇ ਉਨਾਂ ਦੇ ਹੱਕ ‘ਚ ਕੱਢਿਆ ਵੱਡਾ ਰੋਡ ਸ਼ੋਅ
ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਅੱਜ ਅੱਪਰਾ ਵਿਖੇ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਸੋਮ ਦੱਤ ਸੋਮੀ ਕੋ-ਚੇਅਰਮੈਨ ਜਿਲਾ ਜਲੰਧਰ ਕਾਂਗਰਸ ਐੱਸ. ਸੀ ਡਿਪਾਰਟਮੈਂਟ ਨੇ ਕਿਹਾ ਕਿ ਕਾਂਗਰਸ ਪਾਰਟੀ ਆਮ ਲੋਕਾਂ ਦੀ ਆਪਣੀ ਪਾਰਟੀ ਹੈ ਨਾ ਕਿ ਪੂੰਜੀਪਤੀਆਂ ਦੀ ਪਾਰਟੀ ਹੈ | ਉਨਾਂ ਅੱਗੇ ਕਿਹਾ ਕਿ ਕਾਂਗਰਸ ਸਿਰਫ ਤੇ ਸਿਰਫ ਆਮ ਲੋਕਾਂ ਦੇ ਹੱਕਾਂ ਲੀ ਨੀਤੀਆਂ ਬਣਾਉਂਦੀ ਹੈ, ਜਿਸ ਕਾਰਣ ਹਰ ਕੋਈ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੈ | ਇਸ ਮੌਕੇ ਸ. ਚੰਨੀ ਦੇ ਪੁੱਤਰ ਨਵਰਾਜ ਸਿੰਘ ਨਵੀ ਵਲੋਂ ਵੀ ਆਪਣੇ ਪਿਤਾ ਜੀ ਦੇ ਹੱਕ ‘ਚ ਵੱਡਾ ਤੇ ਭਰਵਾਂ ਰੋਡ ਸ਼ੋਅ ਕੱਢਿਆ | ਇਸ ਮੌਕੇ ਵੱਡੀ ਗਿਣਤੀ ‘ਚ ਕਾਂਗਰਸ ਆਗੂ ਤੇ ਵਰਕਰਾਂ ਨੇ ਹਾਜ਼ਰੀ ਭਰੀ | ਸੋਮ ਦੱਤ ਸੋਮੀ ਨੇ ਬੋਲਦਿਆਂ ਅੱਗੇ ਕਿਹਾ ਕਿ ਸ. ਚੰਨੀ ਵੱਵੇਡ ਫਕ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਕਾਂਗਰਸ ਪਾਰਟੀ ਪੂੇਰ ਪੰਜਾਬ ‘ਚ 13 ਦੀਆਂ 13 ਲੋਕ ਸਭਾ ਸੀਟਾਂ ਜਿੱਤ ਕੇ ਕੇਂਦਰ ‘ਚ ਸਰਕਾਰ ਬਣਾਵੇਗੀ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ