HOME ਕਿਸਾਨੀ ਸੰਘਰਸ਼ ਜਿੱਤ ਦੀ ਜੰਗ ਤੱਕ ਚੜਦੀ ਕਲ੍ਹਾ ਵਿਚ ਚਲਦਾ ਰਹੇਗਾ –...

ਕਿਸਾਨੀ ਸੰਘਰਸ਼ ਜਿੱਤ ਦੀ ਜੰਗ ਤੱਕ ਚੜਦੀ ਕਲ੍ਹਾ ਵਿਚ ਚਲਦਾ ਰਹੇਗਾ – ਨਰਿੰਦਰ ਸਿੰਘ ਬਾਜਵਾ

3

ਲੋਕ ਸਭਾ ਚੌਣਾਂ ਵਿਚ ਬਹੁਤ ਬੁਰੀ ਤਰ੍ਹਾਂ ਹਾਰੇਗੀ ਭਾਜਪਾ 

ਮਹਿਤਪੁਰ, (ਸਮਾਜ ਵੀਕਲੀ)  ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਦੌਰਾਨ ਗਲਬਾਤ ਕਰਦਿਆਂ ਭਾਰਤ ਦੀ ਸੈਂਟਰ ਸਰਕਾਰ ਨੂੰ ਕੋਸਦਿਆਂ  ਆਖਿਆ ਕਿ ਜ਼ੋ ਸਰਕਾਰ ਦੇਸ਼ ਦੀ ਰੀੜ ਦੀ ਹੱਡੀ ਸਮਝੇ ਜਾਂਦੇ ਕਿਸਾਨ ਦੀ ਗੱਲਬਾਤ ਨਹੀਂ ਸੁਣ ਸਕਦੀ ਮਜ਼ਦੂਰਾਂ ਦੀਆਂ ਤਕਲੀਫਾਂ ਦਾ ਹੱਲ ਨਹੀਂ ਕੱਢ ਸਕਦੀ । ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ ਨੋਜਵਾਨਾਂ ਨੂੰ ਰੁਜ਼ਗਾਰ ਮਹੱਈਆ ਨਹੀਂ ਕਰਵਾ ਸਕਦੀ । ਚੰਗੀ ਸਿਖਿਆ, ਮੈਡੀਕਲ ਸਹੂਲਤਾਂ, ਚੰਗਾ ਰਾਜ ਪ੍ਰਬੰਧ ਦੇਣ ਦੀ ਜਗ੍ਹਾ ਜੁਮਲੇ ਸੁਣਾ ਕੇ ਡੰਗ ਟਪਾ ਰਹੀ ਹੋਵੇ। ਤੇ ਸਾਰਾ ਦੇਸ਼ ਪੂੰਜੀਪਤੀਆਂ ਹੱਥ ਦੇ ਕੇ ਅਰਾਮ ਦੀ ਨੀਂਦ ਸੌਂ ਗਈ ਹੋਵੇ। ਅਜਿਹੀ ਪਾਰਟੀ ਦੇ ਹੱਥਾਂ ਵਿਚ  ਵੋਟਰ ਹੁਣ ਦੇਸ਼ ਨਹੀਂ ਦੇਣਾ ਚਾਹੁੰਦਾ। ਬਾਜਵਾ ਨੇ ਕਿਹਾ ਕਿ ਕਿਸਾਨੀ ਬਾਰੇ ਸਰਕਾਰਾ ਦਾ ਕਥਨ ਹੈ ਕਿ ਇਹ ਲਾਹੇਵੰਦ ਧੰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ ਇਸ ਨੂੰ ਲਾਹੇਵੰਦ ਧੰਦਾ ਬਣਾਉਣ ਦਾ ਜ਼ਿੰਮਾ ਕਿਸਦਾ ਹੈ। ਤੁਸੀਂ ਖੇਤੀ ਸਮੇਤ ਦੇਸ਼ ਵਿਚ ਲਾਹੇਵੰਦ ਧੰਦਾ ਰਹਿਣ ਕਿਹੜਾ ਦਿਤਾ ਹੈ। ਉਨ੍ਹਾਂ ਕਿਹਾ ਦੇਸ਼ ਨਸ਼ਿਆਂ ਦੀ ਅੱਗ ਵਿਚ ਸੜ ਰਿਹਾ ਹੈ। ਸਰਕਾਰਾਂ ਦੇਸ਼ ਚਲਾਉਣ ਦਾ ਸਿਰਫ ਨਾਟਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਇਸ ਵਾਰ ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਵਿਚ ਪਬਲਿਕ ਮੁਦਿਆ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ। ਸਿਰਫ ਜੁਮਲੇ ਬਾਜ਼ੀ ਹੋ ਰਹੀ ਹੈ। ਪਬਲਿਕ ਸਭ ਜਾਣਦੀ ਹੈ ਇਸ ਲਈ ਭਾਜਪਾ ਨੂੰ ਇਨਾ ਚੌਣਾਂ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖਣਾ ਪਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleCompassionate Visionary: “Dr. Vishal Kalra Joins Chishty Foundation’s Board and Leads Punjab Chapter”
Next articleਕਾਂਗਰਸ ਪਾਰਟੀ ਆਮ ਲੋਕਾਂ ਦੀ ਪਾਰਟੀ ਨਾ ਕਿ ਪੂੰਜੀਪਤੀਆਂ ਦੀ ਪਾਰਟੀ-ਸੋਮ ਦੱਤ ਸੋਮੀ