HOME ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਨੇ ਰਸੋਈ ਗੈਸ ਸਿਲੰਡਰ ਲੈਣ ਲਈ ਖਪਤਕਾਰਾਂ...

ਕਾਂਗਰਸੀ ਆਗੂ ਰਜਿੰਦਰ ਸੰਧੂ ਫਿਲੌਰ ਨੇ ਰਸੋਈ ਗੈਸ ਸਿਲੰਡਰ ਲੈਣ ਲਈ ਖਪਤਕਾਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਸੰਬੰਧੀ ਹਲ ਲਈ ਕੀਤੀ ਗੱਲਬਾਤ 

3
ਫਿਲੌਰ/ਅੱਪਰਾ,  (ਸਮਾਜ ਵੀਕਲੀ)   (ਦੀਪਾ)-ਅੱਜ ਫਿਲੌਰ ਵਿੱਚ ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ ਲੈਣ ਵਿੱਚ ਆ ਰਹੀ ਭਾਰੀ ਪ੍ਰੇਸ਼ਾਨੀ ਨਾਲ ਆ ਰਹੀਆਂ ਮੁਸ਼ਕਿਲਾਂ ਬਾਰੇ ਖਪਤਕਾਰਾਂ ਨਾਲ ਕਾਂਗਰਸ ਆਗੂ ਰਜਿੰਦਰ ਸੰਧੂ ਨੇ ਗੱਲ ਕੀਤੀ ਅਤੇ ਉੱਨਾਂ ਦੀਆ ਮੁਸ਼ਕਿਲਾ ਸੁਣੀਆਂ । ਲੰਬੀਆਂ ਲਾਈਨਾਂ ਵਿੱਚ ਲੱਗੇ ਦੁੱਖੀ ਖਪਤਕਾਰਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਇਸ ਮੁੱਦੇ ਪ੍ਰਤੀ ਡਿੱਲੇ ਮੱਠੇ ਪ੍ਰਬੰਧਾਂ ਉੱਤੇ ਸਖ਼ਤ ਨਰਾਜ਼ਗੀ ਜਤਾਈ ਗਈ । ਲੋਕ ਸਵੇਰ ਤੋਂ ਲਾਈਨਾਂ ਵਿੱਚ ਲੱਗ ਜਾਂਦੇ ਹਨ ਅਤੇ ਸਾਰਾ ਸਾਰਾ  ਦਿਨ ਲਾਈਨਾਂ ਵਿੱਚ ਲੱਗਣ ਦੇ ਬਾਵਜੂਦ ਗੈਸ ਸਲੰਡਰ ਮਿਲ ਨਹੀਂ ਰਹੇ ਜਿਸ ਨਾਲ ਲੋਕ ਆਪਣੀ ਦਿਹਾੜੀ ਵੀ ਤੋੜ ਦੇ ਹਨ ਪਰ ਸਲੰਡਰ ਮਿਲਦੇ ਨਹੀ। ਜਿਹੜੇ ਲੋਕ ਦਾ ਰੋਜ਼ਾਨਾ ਮਜ਼ਦੂਰੀ ਕਰਕੇ ਘਰਾਂ ਦਾ ਚੁੱਲਾ ਚੱਲਦਾ ਹੈ ਉਹਨਾਂ ਦਾ ਗੁੱਜਰਾਂ ਮੁਸ਼ਕਿਲਾਂ ਗਿਆ ਹੈ । ਬਹੁਤ ਸਾਰੇ ਲੋਕ ਜਿੰਨਾ ਦੇ ਘਰਾਂ ਵਿੱਚ ਵਿਆਹ ਜਾਂ ਹੋਰ ਖੁਸ਼ੀ ਗ਼ਮੀ ਦੇ ਪ੍ਰੋਗਰਾਮ ਹਨ ਉੱਨਾਂ ਨੂੰ ਇਸ ਸਮੇਂ ਭਾਰੀ  ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸ ਮੌਕੇ ਰਜਿੰਦਰ ਸੰਧੂ ਦੁਆਰਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਲੋਕ ਰੋਜ਼ਾਨਾ ਜ਼ਿੰਦਗੀ ਵਿੱਚ ਬੁਨਿਆਦੀ ਸਹੂਲਤਾਂ ਤਾਂ ਲੈ ਸਕਣ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਨੇ ਡਰੋਨ ਤਕਨਾਲੋਜੀ ਅਤੇ ਨਵੀਨਤਾ ‘ਤੇ ਉੱਚ ਪ੍ਰਭਾਵੀ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ
Next articleਕੈਂਸਰ ਵਰਗੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਜੀਵਨ ਬਚਾਉਣ ਵਿੱਚ ਅਹਿਮ : ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ