ਸ਼ਾਮਚੁਰਾਸੀ, (ਕੁਲਦੀਪ ਚੂੰਬਰ ) (ਸਮਾਜ ਵੀਕਲੀ)- ਹਲਕਾ ਸ਼ਾਮਚੁਰਾਸੀ ਦੇ ਪਿੰਡ ਸਾਂਧਰਾ ਦਾ ਸਾਬਕਾ ਸਰਪੰਚ ਨੰਬਰਦਾਰ ਕੁਲਵੰਤ ਸਿੰਘ ਸਾਂਧਰਾ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਿਆ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਸ਼ਾਮਚੁਰਾਸੀ ਦੀ ਇੰਚਾਰਜ ਅਤੇ ਸਾਬਕਾ ਮੰਤਰੀ ਬੀਬੀ ਮਹਿੰਦਰ ਕੌਰ ਜੋਸ਼ ਅਤੇ ਬੀ ਐਸ ਪੀ ਦੇ ਆਗੂਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੀਬੀ ਮਹਿੰਦਰ ਕੌਰ ਜੋਸ਼ ਨੇ ਕਿਹਾ ਕਿ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਾਬਕਾ ਸਰਪੰਚ ਕੁਲਵੰਤ ਸਿੰਘ ਸਾਂਧਰਾ ਤੇ ਸਾਥੀਆਂ ਨੂੰ ਪਾਰਟੀ ਵਿਚ ਬਣਦਾ ਸਥਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਨੂੰ ਜੇਕਰ ਘਪਲਿਆਂ ਦੀ ਸਰਕਾਰ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ।
ਅੱਜ ਪੰਜਾਬ ਵਿਚ ਕਿਸਾਨ, ਮਜਦੂਰ, ਕਰਮਚਾਰੀਆਂ ਸਮੇਤ ਹਰ ਵਰਗ ਕਾਂਗਰਸ ਦੀ ਮਾਰ ਝੱਲ ਰਿਹਾ ਹੈ। ਕਿਉਂਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਲਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਇਸ ਮੌਕੇ ਤੇ ਕਾਂਗਰਸ ਛੱਡ ਅਕਾਲੀ ਦਲ ਵਿਚ ਸ਼ਾਮਿਲ ਹੋਏ ਨੰਬਰਦਾਰ ਕੁਲਵੰਤ ਸਿੰਘ ਸਾਂਧਰਾ ਨੇ ਕਿਹਾ ਕਿ ਉਹ ਪਾਰਟੀ ਪ੍ਰਤੀ ਵਫਾਦਾਰੀ ਕਰਦੇ ਹੋਏ ਪਾਰਟੀ ਦੀ ਮਜਬੂਤੀ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਸਪਾ ਦੇ ਜਨਰਲ ਸਕੱਤਰ ਪਰਵਿੰਦਰ ਜੱਸੀ, ਸਰਕਲ ਪ੍ਰਧਾਨ ਹਰਜਿੰਦਰ ਸਿੰਘ ਅਧਿਕਾਰਾ, ਸਰਕਲ ਪ੍ਰਧਾਨ ਰਣਜੀਤ ਕੌਰ ਬੈਂਸ, ਸਰਪ੍ਰਸਤ ਪਰਮਿੰਦਰਜੀਤ ਕੌਰ, ਰਵਿੰਦਰ ਕੌਰ ਪ੍ਰਧਾਨ, ਬਲਵਿੰਦਰ ਕੌਰ ਪ੍ਰਧਾਨ, ਕੁਲਜੀਤ ਸਿੰਘ ਗੋਲਡੀ, ਸਰਪੰਚ ਨਿਰਮਲ ਕੌਰ ਸਾਂਧਰਾ, ਬਲਵੀਰ ਸਿੰਘ ਸੰਧਰਾ, ਰਣਜੀਤ ਸਿੰਘ, ਟਹਿਲ ਸਿੰਘ, ਨੰਬਰਦਾਰ ਨਰਿੰਦਰ ਸਿੰਘ, ਕ੍ਰਿਨਦੀਪ ਸਿੰਘ, ਮਲਕੀਤ ਸਿ,ੰਘ, ਜਸਵਿੰਦਰ ਸਿੰਘ, ਤੇਜਾ ਰਾਮ, ਸੰਤੋਖ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਭੁਪਿੰਦਰ ਸਿੰਘ ਵੀ ਸ਼ਾਮਿਲ ਹੋਏ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly