ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ ਨੇ ਚੇਅਰਮੈਨ ਨਾਨਕ ਸਿੰਘ ਜੰਡੀ ਨੂੰ ਅਸ਼ੀਰਵਾਦ ਦਿੰਦਿਆਂ ਦਿੱਤੀ ਮੁਬਾਰਕਬਾਦ
ਨਵਾਂਸ਼ਹਿਰ /ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਵਿੱਚ ਕਾਫੀ ਦੇਰ ਜੋ ਅਟਕਲਾਂ ਲਗਾਇਆ ਜਾ ਰਹੀਆਂ ਸਨ।ਉਸ ਅੱਜ ਕਾਂਗਰਸੀ ਵਰਕਰਾਂ ਅਤੇ ਕਾਂਗਰਸੀ ਜੈਤੂ ਬਲਾਕ ਸੰਮਤੀ ਮੈਂਬਰਾਂ ਨੇ ਜਿੱਥੇ ਇਲਾਕੇ ਦੇ ਪੜ੍ਹੇ ਲਿਖੇ ਨੋਜਵਾਨ ਨਾਨਕ ਸਿੰਘ ਜੰਡੀ ਨੂੰ ਕਾਂਗਰਸ ਪਾਰਟੀ ਵਲੋਂ ਚੇਅਰਮੈਨ ਬਣਾ ਜਿੱਥੇ ਪਾਰਟੀ ਇਕਜੁਟਤਾ ਦਾ ਪ੍ਰਗਟਾਵਾਂ ਕੀਤਾ ਹੈ। ਅਤੇ ਉੱਥੇ ਮੋਕੇ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਝਾੜੂ ਦਾ ਤੀਲਾਂ ਤੀਲਾਂ ਕਰ ਛੱਡਿਆ ਹੈ। ਅੱਜ ਜਦੋਂ ਬਲਾਚੌਰ ਬੀ ਡੀ ਪੀ ਓ ਦਫਤਰ ਵਿਖੇ ਜਦੋਂ ਕਾਂਗਰਸੀ ਆਗੂ ਨਾਨਕ ਸਿੰਘ ਜੰਡੀ ਦਾ ਜੈਤੂ ਦਾ ਐਲਾਨ ਹੋਇਆ ਤਾਂ ਕਾਂਗਰਸ ਵਰਕਰਾਂ ਨੇ ਅਕਾਸ਼ ਗੂੰਜਾਊ ਨਾਅਰੇ ਲਗਾ ਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਚੋਧਰੀ ਦਰਸ਼ਨ ਲਾਲ ਮੰਗੂਪੁਰ, ਜਿਲ੍ਹਾਂ ਕਾਂਗਰਸ ਪ੍ਰਧਾਨ ਅਜੇ ਮੰਗੂਪੁਰ ਸ਼ਹਿਰੀ ਪ੍ਰਧਾਨ ਰਜਿੰਦਰ ਸਿੰਘ ਸ਼ਿੰਦੀ, ਦੀਪਾ ਸਰਪੰਚ ਨਿੱਘੀ, ਠੇਕੇਦਾਰ ਪ੍ਰਵੀਨ ਚੇਚੀ ਨਿੱਘੀ, ਸਾਬਕਾ ਚੇਅਰਮੈਨ ਧਰਮਪਾਲ ਭਰਥਲਾ, ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ, ਠੇਕੇਦਾਰ ਦੇਸ ਰਾਜ ਹੱਕਲਾਂ, ਮਹਿੰਦਰ ਪਾਲ ਭਰਥਲਾ, ਹਰਜੀਤ ਜਾਡਲੀ ਕਾਂਗਰਸੀ ਆਗੂ ਸਮੇਤ ਕਾਂਗਰਸੀ ਵਰਕਰਾਂ ਨੇ ਇਹਨਾਂ ਆਗੂਆਂ ਦੇ ਗਲਾਂ ਵਿੱਚ ਹਾਰ ਪਾ ਜਿੱਤ ਦਾ ਜਸ਼ਨ ਮਨਾਉਂਦਿਆਂ ਝਾੜੂ ਨੂੰ ਬੁਰੀ ਤਰ੍ਹਾਂ ਖਿਲਾਰਿਆਂ ਇਸ ਮੌਕੇ ਕਾਂਗਰਸ ਜਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਅਤੇ ਬਲਾਕ ਸੰਮਤੀ ਦੇ ਨਵੇਂ ਬਣੇ ਚੇਅਰਮੈਨ ਨਾਨਕ ਸਿੰਘ ਜੰਡੀ ਨੇ ਕਾਂਗਰਸੀ ਵਰਕਰਾਂ ਅਤੇ ਆਮ ਲੋਕਾਂ ਦੇ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਲੋਕਾਂ ਨੇ ਜਿਸ ਮਸਕਦ ਨੂੰ ਦੇਖਦਿਆਂ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਇਆ ਸੀ। ਉਸੇ ਤਰ੍ਹਾਂ ਅਸੀਂ ਦਿਨ ਰਾਤ ਲੋਕਾਂ ਦੇ ਕੰਮ ਆਵਾਂਗੇ ਉਨ੍ਹਾਂ ਕਿਹਾ ਕੇ ਲੋਕਾਂ ਨੇ 2027 ਦੀਆਂ ਆ ਰਹੀਆਂ ਚੋਣਾਂ ਲਈ ਝਾੜੂ ਨੂੰ ਟ੍ਰੇਲਰ ਹੀ ਦਿਖਾਈਆਂ ਹੈ ਕਾਂਗਰਸੀ ਆਗੂਆਂ ਨੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਵਿਧਾਨ ਸਭਾ ਚੋਣਾਂ ਵਿੱਚ ਬਲਾਚੌਰ ਕਾਂਗਰਸ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਚੇਅਰਮੈਨ ਨਾਨਕ ਸਿੰਘ ਜੰਡੀ ਨੇ ਸਮੂਹ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕੇ ਮੈਂ ਇਹਨਾਂ ਅਹਿਸਾਨ ਮੈ ਕਦੇ ਵੀ ਨਹੀਂ ਭੁਲਾਗਾ ਅਤੇ ਹਮੇਸ਼ਾ ਹੀ ਇਹਨਾਂ ਦਾ ਰਿਣੀ ਰਹਾਂਗਾ ਅਤੇ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਤੱਕ ਤੱਤਪਰ ਰਹਾਂਗਾ ।ਇਸ ਮੌਕੇ ਕਾਂਗਰਸੀ ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



