(ਸਮਾਜਵੀਕਲੀ)
ਜੱਟਾਂ ਦਾ ਗੁਰੂਦੁਆਰਾ
ਬੇਸ਼ੱਕ ਦੂਰ ਪੈਂਦਾ ਏ
ਪਰ ਲੰਗਰ
ਉੱਥੇ ਹੀ ਛਕਿਆ
ਕਿਉਂਕਿ ਬਾਕੀਆਂ ਤੋਂ
ਵੰਨ-ਸੁਵੰਨਾ ਜੋ ਸੀ
ਉਪਰੰਤ ਕੁਛ
ਮਿੱਠਾ ਖਾਣ ਨੂੰ ਮਨ ਕੀਤਾ
ਤਾਂ ਜਾ ਵੜਿਆ
ਰਾਮਗੜ੍ਹੀਆਂ ਦੇ ਗੁਰਦੁਆਰੇ
ਤੇ ਫਿਰ ਚਾਹ ਪੀਣੀ
ਠੀਕ ਸਮਝੀ
ਰਮਦਾਸੀਆਂ ਵਾਲੇ ਗੁਰੂਘਰ
ਭੀੜ ਘੱਟ ਹੋਣ ਕਾਰਨ
ਕਿਉਂਕਿ ਉੱਥੇ ਬਹੁਤੀ ਸੰਗਤ
ਵਿਹੜੇ ਵਾਲਿਆਂ ਦੀ ਹੀ ਸੀ
ਬਾਕੀਆਂ ਤੋਂ ਬਹੁਤ ਘੱਟ
ਪਰ ਸਭ ਥਾਵਾਂ ਤੇ
ਸਾਂਝਾ ਜਿਹਾ ਵਰਤਾਰਾ
ਇਹ ਰਿਹਾ
ਕਿ ਸਭਦੇ ਸਮਾਗਮਾਂ ਵਿੱਚ
‘ਏਕ ਨੂਰ ਤੇ ਸਭੁ ਜਗ ਉਪਜਿਆ’
‘ਮਾਨਸ ਕੀ ਜਾਤ ਸਭੈ ਏਕੋ ਪਹਿਚਾਬੋ’,
ਨਾਲ ਮਿਲਦੇ ਜੁਲਦੇ
ਸ਼ਬਦ ਗਾਇਨ ਕੀਤੇ ਗਏ
ਅਤੇ ‘ਰਾਜ ਕਰੇਗਾ ਖਾਲਸਾ’
ਤੇ ‘ਬੋਲੇ ਸੋ ਨਿਹਾਲ’
ਦੇ ਜੈਕਾਰਿਆਂ ਨਾਲ
ਸਮਾਮਤੀਆਂ ਹੋਈਆਂ
ਰੋਮੀ ਘੜਾਮੇ ਵਾਲਾ
98552-81105
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly