37ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ 7 ਤੋਂ 9 ਫਰਵਰੀ ਤੱਕ
ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) 37ਵੀਆਂ ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 7 ਤੋਂ 9 ਫਰਵਰੀ ਤੱਕ 6 ਕਰੋੜ ਦੀ ਲਾਗਤ ਨਾਲ ਬਣੇ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਵਿਖੇ ਹੋਣਗੀਆ। ਉਸਦੇ ਵੱਖ-ਵੱਖ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ ਏਵਨ ਸਾਈਕਲ ਕੰਪਨੀ 50 ਸਾਇਕਲ ਦੇਵੇਗੀ ।ਇਸ ਸਬੰਧੀ ਏਵਨ ਸਾਈਕਲ ਕੰਪਨੀ ਦੇ ਮਾਲਕ ਓਂਕਾਰ ਸਿੰਘ ਪਾਹਵਾ ਨੇ ਦੱਸਿਆ ਕਿ ਮਾਡਰਨ ਪੇਂਡੂ ਮਿੰਨੀ ਉਲੰਪਿਕ ਜਰਖੜ ਖੇਡਾਂ ਨੇ ਦੁਨੀਆ ਭਰ ਵਿੱਚ ਨਾਮਣਾ ਖੱਟਿਆ ਹੈ । ਇਸ ਕਰਕੇ ਏਵਨ ਸਾਈਕਲ ਕੰਪਨੀ ਹਰ ਸਾਲ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਜੇਤੂ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਸਾਈਕਲ ਇਨਾਮ ਵਜੋਂ ਦਿੰਦੀ ਹੈ । ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਹੋਏਗਾ । ਜਿਸ ਵਿੱਚ ਇਲਾਕੇ ਦੇ ਸਕੂਲਾਂ ਦੇ ਬੱਚੇ ਵੱਡੇ ਪੱਧਰ ਤੇ ਸ਼ਿਰਕਤ ਕਰਨਗੇ ਬੱਚਿਆਂ ਦਾ ਮਾਰਸ ਪਾਸਟ ਅਤੇ ਹੋਰ ਸੱਭਿਆਚਾਰਕ ਬਨਗੀਆਂ ਮੁੱਖ ਖਿੱਚ ਦਾ ਕੇਂਦਰ ਹੋਣਗੀਆਂ। ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਦੀ ਇਕ ਜਰੂਰੀ ਮੀਟਿੰਗ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਜਰਖੜ ਸਟੇਡੀਅਮ ਵਿਖੇ ਹੋਈ । ਮੀਟਿੰਗ ਵਿੱਚ ਜਰਖੜ ਖੇਡਾਂ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ। ਉਹਨਾਂ ਦੱਸਿਆ ਕਿ ਏਵਨ ਸਾਈਕਲ ਕੰਪਨੀ ਤੋਂ ਇਲਾਵਾ ਕੋਕਾ ਕੋਲਾ, ਡਾਬਰ ਕੰਪਨੀ, ਸਿਟੀ ਯੂਨੀਵਰਸਿਟੀ ਅਤੇ ਹੋਰ ਕਾਰਪੋਰੇਟ ਹਾਊਸ ਜਰਖੜ ਖੇਡਾ ਨੂੰ ਦੇ ਸਪੋਂਸਰ ਹੋਣਗੇ। ਮੀਟਿੰਗ ਦੇ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ , ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਹਾਕੀ ਮੁੰਡੇ ਤੇ ਕੁੜੀਆਂ, ਹਾਕੀ ਸਬ ਜੂਨੀਅਰ ਮੁੰਡੇ 15 ਸਾਲ ਵਰਗ ਦੇ ਮੁਕਾਬਲੇ ਹੋਣਗੇ ਕਬੱਡੀ ਪ੍ਰਮੋਟਰ ਤੇ ਜਰਖੜ ਖੇਡਾਂ ਦੇ ਐਨਆਰਆਈ ਵਿੰਗ ਦੇ ਮੁਖੀ ਮੋਹਣ ਜੋਧਾ ਸਿਆਟਲ ਨੇ ਦੱਸਿਆ ਕਿ ਕਬੱਡੀ ਨਾਇਬ ਸਿੰਘ ਗਰੇਵਾਲ ਕਬੱਡੀ ਕੱਪ ਜਿਸ ਵਿੱਚ ਨਾਮੀ 20 ਟੀਮਾਂ ਹਿੱਸਾ ਲੈਣਗੀਆਂ 9 ਫਰਵਰੀ ਨੂੰ ਕਬੱਡੀ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ ਇਸ ਤੋਂ ਇਲਾਵਾ ਅਮਰਜੀਤ ਸਿੰਘ ਗਰੇਵਾਲ ਵਾਲੀਵਾਲ ਕਪ ਤੋਂ ਇਲਾਵਾ ਵੱਖ ਵੱਖ ਸਕੂਲਾਂ ਨਾਲ ਸੰਬੰਧਿਤ ਖੇਡਾਂ ਜਿਨਾਂ ਵਿੱਚ ਰੱਸਾਕਸੀ, ਸਕੂਲੀ ਕਬੱਡੀ ਅਤੇ ਹੋਰ ਖੇਡਾਂ ਦੇ ਮੁਕਾਬਲੇ ਮੁੱਖ ਖਿੱਚ ਦਾ ਕੇਂਦਰ ਹੋਣਗੇ। ਇਸਤੋਂ ਇਲਾਵਾ ਜਰਖੜ ਖੇਡਾਂ ਦੇ ਫਾਈਨਲ ਸਮਰੋਹ ਤੇ ਖੇਡ ਜਗਤ ਅਤੇ ਸਮਾਜ ਸੇਵੀ ਉੱਘੀਆਂ ਪੰਜ ਸ਼ਖਸੀਅਤਾਂ ਦਾ ਵਿਸ਼ੇਸ਼ ਅਵਾਰਡਾਂ ਨਾਲ ਸਨਮਾਨ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਇੰਸਪੈਕਟਰ ਬਲਵੀਰ ਸਿੰਘ ਹੀਰ,ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ , ਸਰਪੰਚ ਸੰਦੀਪ ਸਿੰਘ ਜਰਖੜ,ਹਰਨੇਕ ਸਿੰਘ ਭੱਪ , ਨਰਾਇਣ ਸਿੰਘ ਗਰੇਵਾਲ ਆਸਟਰੇਲੀਆ, ਮਨਜਿੰਦਰ ਸਿੰਘ ਇਆਲੀ,ਹੁਕਮ ਸਿੰਘ ਗੁਰੂ ਨਾਨਕ ਕਾਰ ਬਜ਼ਾਰ,ਤਜਿੰਦਰ ਸਿੰਘ ਜਰਖੜ , ਪ੍ਰੋ ਰਾਜਿੰਦਰ ਸਿੰਘ ਖ਼ਾਲਸਾ ਕਾਲਜ,ਸ਼ਿੰਗਾਰਾ ਸਿੰਘ ਜਰਖੜ ,ਗੁਰ ਸਤਿੰਦਰ ਸਿੰਘ ਪ੍ਰਗਟ ਐਡਵੋਕੇਟ ਸਮਿਤ ਸਿੰਘ, ਜਸਮੇਲ ਸਿੰਘ ਨੌਕਵਾਲ,ਰਜਿੰਦਰ ਸਿੰਘ ਜਰਖੜ ,ਸਾਹਿਬ ਜੀਤ ਸਿੰਘ ਸਾਬੀ ਜਰਖੜ, ਪਰਮਜੀਤ ਸਿੰਘ ਪੰਮਾ ਕੋਚ ਗੁਰਤੇਜ ਸਿੰਘ ਬਾਕਸਿੰਗ ਕੋਚ ਅਤੇ ਹੋਰ ਸਖਸੀਅਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj