HOME ਭੰਬਲਭੂਸੇ!

ਭੰਬਲਭੂਸੇ!

ਰੋਮੀ ਘੜਾਮਾਂ

    (ਸਮਾਜ ਵੀਕਲੀ) 

ਕਿਤੇ ਜਰੂਰੀ ਸਿਰ ਢਕ ਵੜਨਾ ਕਿਧਰੇ ਟੋਪੀ ਲਾਹ ਕੇ।
ਕਿਤੇ ਹੈ ਨੰਗੇ ਪੈਰ ਦਾਖਲਾ ਕਿਧਰੇ ਜੋੜੇ ਪਾ ਕੇ।

ਕਿਧਰੇ ਕੂਕ-ਰੋਲ਼ੀਆਂ ਬੰਦਗੀ ਕਿਤੇ ਸਮਾਧੀ ਲਾ ਕੇ।
ਕਿਤੇ ਹੈ ਮੁੰਡਨ ਕਰਕੇ ਮੁਕਤੀ ਕਿਧਰੇ ਵਾਲ਼ ਵਧਾ ਕੇ।

ਕੋਣ ਸਹੀ ‘ਤੇ ਗਲਤ ਕੋਣ ਹੈ ਰਹਿ ਜਾਈਦਾ ਚਕਰਾਅ ਕੇ।
ਖੱਜ਼ਲ ਕੀਤੀ ਦੁਨੀਆਂਦਾਰੀ ਭੰਬਲਭੂਸੇ ਪਾ ਕੇ।

ਇੱਕੋ ਹੀ ਗੱਲ ਸਾਂਝੀ ਸਭ ਦੀ ਆਖਣ ਠੋਕ ਵਜਾ ਕੇ।
“ਸਾਡਾ ਵਧੀਆ, ਆਹੀ ਸੱਚਾ ਪਾਰ ਛੱਡੂਗਾ ਲਾ ਕੇ।”

ਮੰਤਰ, ਤੀਰਥ, ਪਾਠ ਗਿਣਾਉਂਦੇ ਮਸਕੇ ਖੂਬ ਲਗਾ ਕੇ।
ਜਿਉਂ ‘ਘੁਮਿਆਰੀ ਭਾਂਡੇ ਤਾਈਂ ਵੇਚੇ ਆਪ ਸਲਾਹ ਕੇ।

ਪਿੰਡ ਘੜਾਮੇਂ ਬਚੀਂ ਰੋਮੀਆ ਲੈ ਨਾ ਜਾਵਣ ਫਾਹ ਕੇ।
ਭੁੱਲ ਨਾ ਜਾਵੀਂ ਕਿਤੇ ਮਨੁੱਖਤਾ ਗੱਲਾਂ ਦੇ ਵਿੱਚ ਆ ਕੇ।

ਰੋਮੀ ਘੜਾਮਾਂ

Previous articleਦਿਲ ਹੋਣਾ ਚਾਹੀਦੈ ਜਵਾਨ, ਉਮਰਾਂ ‘ਚ ਕੀ ਰੱਖਿਆ…!
Next articleਆਸਟ੍ਰੇਲੀਆ ਦਾ ਅਦਭੁੱਤ ਪੇਲਿਕਨ ਟਾਈਮ ਸ਼ੋ