” ਪੁਲੀਸ, ਪੁਸਤਕਾਂ ਤੇ ਪਬਲਿਕ ਦਾ ਸੰਗਮ” -ਚਾਰ ਰੋਜ਼ਾ ਪੁਲੀਸ ਪੁਸਤਕ ਮੇਲਾ ਜਗਰਾਉਂ

(ਸਮਾਜ ਵੀਕਲੀ): ਪੁਲੀਸ ਪ੍ਰਸ਼ਾਸਨ ਦੀ ਭੂਮਿਕਾ ਜਿੱਥੇ ਸ਼ਾਂਤੀ ਵਿਵਸਥਾ ਅਤੇ ਆਮ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨੀ ਹੈ ਉਥੇ ਖ਼ਲਕਤ ਵਿਚ ਪੁਸਤਕਾਂ ਤੇ ਸਾਹਿਤ ਨੂੰ ਪੜ੍ਹਨ ਦੀ ਰੁਚੀ ਪ੍ਰਫੁੱਲਤ ਕਰਨ ਦੇ ਮਨੋਰਥ ਨਾਲ ਪੁਲਸ ਪ੍ਰਸ਼ਾਸਨ ਜਗਰਾਉਂ ਨੇ ਇਕ ਨਿਵੇਕਲਾ ਉੱਦਮ ਕਰਦਿਆਂ ਐੱਸ.ਐੱਸ.ਪੀ ਲੁਧਿਆਣਾ (ਦਿਹਾਤੀ) ਹਰਜੀਤ ਸਿੰਘ ਦੀ ਅਗਵਾਈ ਅਤੇ ਸੁਚੱਜੀ ਦੇਖ ਰੇਖ ਹੇਠ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਪ੍ਰਦਰਸ਼ਨੀ ਦਾ ਆਯੋਜਨ ਕਰਵਾਇਆ। ਇਸ ਮੇਲੇ ਵਿੱਚ ਪੁਸਤਕ ਪ੍ਰੇਮੀਆਂ, ਸਾਹਿਤਕ ਸਭਾਵਾਂ , ਪੰਜਾਬੀ ਲੇਖਕ ਮੰਚ, ਸਾਹਿਤ ਸਭਾ, ਮਹਿਫ਼ਲ- ਏ- ਅਦੀਬ ਤੋਂ ੲਿਲਾਵਾ ਰੰਗਾਂ ਦੀ ਦੁਨੀਆਂ ਨਾਲ ਜੁੜੇ ਕਲਾਕਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ ।

ਜਿੱਥੇ ਆਰਟਿਸਟ ਗੁਰਪ੍ਰੀਤ ਸਿੰਘ ਮਣਕੂ ਨੇ ਚਿੱਤਰਾਂ ,ਪੋਰਟ੍ਰੇਟਸ ਅਤੇ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾਈ ਤਾਂ ਜਗਤਾਰ ਸਿੰਘ ਸੋਖੀ ਨੇ ਆਪਣੀਆਂ ਗੁਰਮੁਖੀ ਲਿਪੀ ਸਬੰਧੀ ਕਲਾ ਕ੍ਰਿਤਾਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ । ਹਰਬੰਸ ਵਿਰਾਸਤ ਅਕਾਦਮੀ ਵੱਲੋਂ ਵੀ ਵਿਰਸੇ ਨਾਲ ਸਬੰਧਤ ਪ੍ਰਦਰਸ਼ਨੀ ਰਾਹੀਂ ਪੰਜਾਬੀ ਵਿਰਸੇ ਤੋਂ ਲੋਕਾਂ ਨੂੰ ਬਾਖ਼ੂਬੀ ਜਾਣੂ ਕਰਵਾਇਆ ਗਿਆ। ਸਾਹਿਤਕ ਸਭਾਵਾਂ ਦੇ ਸਹਿਯੋਗ ਨਾਲ ਐੱਸ.ਐੱਸ.ਪੀ ਹਰਜੀਤ ਸਿੰਘ ਨੇ ਨੰਨ੍ਹੇ – ਮੁੰਨੇ ਬੱਚਿਆਂ ਵਾਸਤੇ ਬਾਲ ਗੀਤਾਂ ਤੇ ਕਵਿਤਾਵਾਂ ਨੂੰ ਇਸ ਪੁਸਤਕ ਮੇਲੇ ਦਾ ਅਹਿਮ ਹਿੱਸਾ ਬਣਾਇਆ। ਜਿਸ ਵਿਚ ਪੰਜਾਬੀ ਸਾਹਿਤ ਦੀਆਂ ਨਾਮਵਾਰ ਸ਼ਖਸੀਅਤਾਂ, ਕਲਾਕਾਰਾਂ, ਲੇਖਕਾਂ ਅਤੇ ਕਵੀਆਂ ਡਾ. ਗੁਰਭਜਨ ਸਿੰਘ ਗਿੱਲ, ਓਮ ਪ੍ਰਕਾਸ਼ ਗਾਸੋ, ਗੀਤਕਾਰ ਮਨਪ੍ਰੀਤ ਸਿੰਘ ਟਿਵਾਣਾ ,ਰਿਟਾਇਰਡ ਆਈ .ਜੀ .ਗੁਰਪ੍ਰੀਤ ਸਿੰਘ ਤੂਰ , ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਆਰਟਿਸਟ ਜਗਤਾਰ ਸਿੰਘ ਸੋਖੀ, ਪ੍ਰੋ. ਬਲਵੰਤ ਸਿੰਘ ਚਕਰ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਪੁਲਿਸ ਇੰਸਪੈਕਟਰ ਦਮਨਜੀਤ ਕੌਰ, ਗੁਰਦੀਪ ਸਿੰਘ, ਜਸਵੀਰ ਸਿੰਘ , ਕੈਪਟਨ ਨਰੇਸ਼ ਵਰਮਾ, ਪ੍ਰਿੰਸੀਪਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ।

ਪੰਜਾਬੀ ਲੇਖਕ ਮੰਚ ਨੇ ਡਾ. ਸੁਰਜੀਤ ਸਿੰਘ ਦੌਧਰ, ਪ੍ਰਧਾਨ ਰਣਜੀਤ ਸਿੰਘ ਹਠੂਰ, ਜਨਰਲ ਸਕੱਤਰ ਅਮਰਜੀਤ ਸਿੰਘ ਚੀਮਾ, ਜਸਵਿੰਦਰ ਸਿੰਘ ਜਸਵੀ, ਪਵਨਪ੍ਰੀਤ ਕੌਰ, ਸਤਨਾਮ ਸਿੰਘ ,ਸ੍ਰੀ ਅਜੀਤ ਪਿਆਸਾ , ਕੁਲਦੀਪ ਲੋਹਟ, ਅਦੀਬ ਰਵੀ ਅਤੇ ਸਾਹਿਤ ਸਭਾ ਵੱਲੋਂ ਪ੍ਰਿੰਸੀਪਲ ਦਲਜੀਤ ਕੌਰ, ਮਾਸਟਰ ਅਵਤਾਰ ਸਿੰਘ, ਰਾਜਦੀਪ ਸਿੰਘ ਤੂਰ ਅਤੇ ਹੋਰ ਮੋਹਤਬਰ ਸੱਜਣਾਂ ਨੇ ਵੀ ਇਸ ਪੁਸਤਕ ਮੇਲੇ ਵਿੱਚ ਹਾਜ਼ਰੀ ਭਰੀ । ਦਲਿਤ ਸਾਹਿਤ ਅਤੇ ਨਿਮਨ ਵਰਗਾਂ ਦੇ ਇਤਿਹਾਸਕ ਪਿਛੋਕੜ ਅਤੇ ਮੌਜੂਦਾ ਸਥਿਤੀਆਂ, ਪ੍ਰਸਥਿਤੀਆਂ ਦੇ ਗਿਆਨ ਨਾਲ ਓਤ ਪੋਤ ਸਵਰਗੀ ਪ੍ਰੋ. ਗੁਰਨਾਮ ਸਿੰਘ “ਮੁਕਤਸਰ” ਦੁਆਰਾ ਰਚੀਆਂ ਕਿਤਾਬਾਂ ਦੀ ਸਟਾਲ ਵੀ ਲੈਕਚਰਾਰ ਬਲਦੇਵ ਸਿੰਘ ਸੁਧਾਰ ਵੱਲੋਂ ਲਗਾਈ ਗਈ। ਸਕੂਲੀ ਬੱਚਿਆਂ ਨੇ ਵੱਖ -ਵੱਖ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕਰਦਿਆਂ ਇਸ ਮੇਲੇ ਨੂੰ ਚਾਰ ਚੰਨ ਲਗਾਏ । ਚਾਰ ਰੋਜ਼ਾ ਪੁਸਤਕ ਮੇਲੇ ਦੇ ਸਫਲ ਆਯੋਜਨ ਵਾਸਤੇ ਐੱਸ.ਐੱਸ.ਪੀ ਹਰਜੀਤ ਸਿੰਘ ਨੇ ਵੱਖ- ਵੱਖ ਸਾਹਿਤਕ, ਸੱਭਿਆਚਾਰਕ ਸਭਾਵਾਂ ਅਤੇ ਪੁਸਤਕ ਪ੍ਰੇਮੀਆਂ ਦਾ ਧੰਨਵਾਦ ਕੀਤਾ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰ – ਤੇਰ
Next articleਖ਼ੁਦਕੁਸ਼ੀਆਂ ਜਾਂ ਜ਼ਿੰਦਗੀ