ਪੂਰਬੀ ਕੋਲੰਬੀਆ ’ਚ ਟਕਰਾਅ ਵਧਿਆ; 23 ਹਲਾਕ

ਬੋਗੋਟਾ (ਸਮਾਜ ਵੀਕਲੀ):  ਕੋਲੰਬੀਆ ਦੇ ਪੂਰਬੀ ਰਾਜ ਅਰੌਕਾ ਵਿੱਚ ਸਲਾਮਤੀ ਦਸਤਿਆਂ ਤੇ ਬਾਗ਼ੀ ਸਮੂਹਾਂ ਵਿੱਚ ਚੱਲ ਰਿਹਾ ਟਕਰਾਅ ਵਧਣ ਮਗਰੋਂ ਪਿਛਲੇ ਹਫ਼ਤੇ ਦੇ ਅੰਤ ਵਿੱਚ ਘੱਟੋ-ਘੱਟ 23 ਵਿਅਕਤੀ ਮਾਰੇ ਗੲੇ ਹਨ ਜਦੋਂਕਿ 20 ਜਣੇ ਆਪਣੇ ਘਰਾਂ ਨੂੰ ਛੱਡ ਗੲੇ ਹਨ। ਅਰੌਕਾ ਵਿੱਚ ਕੋਲੰਬੀਆ ਦੇ ਸਭ ਤੋਂ ਵੱਧ ਤੇਲ ਖੂਹ ਹਨ ਤੇ ਇਥੋਂ ਲੰਘਦੀ ਪਾਈਪਲਾਈਨ ਨੂੰ ਬਾਗ਼ੀ ਸਮੂਹਾਂ ਵੱਲੋਂ ਨਿਸ਼ਾਨਾ ਬਣਾ ਕੇ ਤੇਲ ਚੋਰੀ ਕੀਤਾ ਜਾਂਦਾ ਹੈ। ਕੋਲੰਬੀਆ ਦੀ ਫ਼ੌਜ ਨੇ  ਕਿਹਾ ਕਿ ਸੱਜਰੀ ਹਿੰਸਾ ਨੈਸ਼ਨਲ ਲਿਬਰੇਸ਼ਨ ਆਰਮੀ ਅਤੇ ਗੁਰੀਲਾ ਸਮੂਹ ਈਐੱਲਐੱਨ ਤੇ ਐੱਫਏਆਰਸੀ ਦੇ ਸਾਬਕਾ ਮੈਂਬਰਾਂ ਵਿਚਾਲੇ ਟਕਰਾਅ ਕਰ ਕੇ ਭੜਕੀ ਹੈ। ਫੌਜ ਨੇ ਕਿਹਾ ਕਿ ਇਹ ਦੋਵੇਂ ਸਮੂਹ ਇਸ ਵੇਲੇ ਇਲਾਕੇ ਵਿੱਚ ਨਸ਼ਿਆਂ ਦੇ ਵਪਾਰ ਨੂੰ ਲੈ ਕੇ ਚੌਧਰ ਦੀ ਲੜਾਈ ਲੜ ਰਹੇ ਹਨ। ਮਨੁੱਖੀ ਅਧਿਕਾਰਾਂ ਬਾਰੇ ਅਧਿਕਾਰੀ ਜੁਆਂ ਕਾਰਲੋਸ ਵਿਲੇਟ ਨੇ ਕੋਲੰਬੀਆ ਦੇ ਬਲੂ ਰੇਡੀਓ ਨੂੰ ਦੱਸਿਆ ਕਿ ਹਥਿਆਰਬੰਦ ਬਾਗ਼ੀਆਂ ਨੇ ਐਤਵਾਰ ਨੂੰ ਕੁਝ ਲੋਕਾਂ ਨੂੰ ਉਨ੍ਹਾਂ ਦੇ ਘਰੋਂ ਕੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੱਖਣ-ਪੱਛਮੀ ਚੀਨ ਵਿੱਚ ਢਿੱਗਾਂ ਡਿੱਗਣ ਕਾਰਨ 14 ਮੌਤਾਂ
Next articleThird Covid wave starts in Delhi, 10K cases expected