ਪ੍ਰੀਖਿਆਵਾਂ ਦੀ ਤਿਆਰੀ ਵਿਸ਼ੇ ਤੇ ਸੈਮੀਨਾਰ ਕਰਵਾਇਆ

ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ. ) : ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਆਪਣੇ 66 ਵੇਂ ਪ੍ਰੋਜੈਕਟ ਰਾਹੀਂ ਗਲੋਬਲ ਵਿਜਡਮ ਇੰਟਰਨੇਸ਼ਨਲ ਸਕੂਲ ਵਿਖੇ ਬੱਚੇ ਪ੍ਰੀਖਿਆਵਾਂ ਦੀ ਤਿਆਰੀ ਕਿਸ ਤਰ੍ਹਾਂ ਕਰਨ ਤੇ ਅਧਾਰਿਤ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਸਕੂਲ ਦੇ ਦਸਵੀਂ ਤੋਂ ਲੈ ਕੇ ਬਾਰਵੀਂ ਜਮਾਤ ਦੇ ਲਗਭਗ 50 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਲੇਕਚਰਾਰ ਵੱਜੋਂ ਉਪੇਸ਼ ਬੰਸਲ ਨੇ ਬੱਚਿਆਂ ਨੂੰ ਆਪਣੇ ਵਿਚਾਰਾਂ ਨਾਲ ਦੱਸਿਆ ਕਿ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਇਮਤਿਹਾਨਾਂ ਲਈ ਤਿਆਰ ਕਰਨਾ ਚਾਹੀਦਾ ਹੈ ।ਉਹਨਾਂ ਨੇ ਦੱਸਿਆਂ ਕਿ ਬੱਚਿਆਂ ਨੂੰ ਆਪਣੇ ਸਮੇਂ ਨੂੰ ਕਿੰਵੇਂ ਕਿਸ ਤਰਾਂ, ਕਿਸ ਵਿਸ਼ੇ ਨਾਲ ਤਾਲਮੇਲ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੀ ਪੜਾਈ ਸੁਚੱਜੇ ਢੰਗ ਨਾਲ ਕਰਕੇ ਇੱਕ ਉਜਵਲ ਭਵਿੱਖ ਤਿਆਰ ਕਰ ਸਕਣ।

ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਪਰਮਜੀਤ ਸਿੰਘ ਰੰਮੀ ਨੇ ਵੀ ਬੱਚਿਆਂ ਨੂੰ ਉਹਨਾਂ ਦੇ ਭਵਿੱਖ ਦੀ ਮਹੱਤਤਾ ਅਤੇ ਉਹਨਾਂ ਲਈ ਪੜਾਈ ਦੀ ਅਸਲੀ ਕੀਮਤ ਬਾਰੇ ਦਸਦੇ ਹੋਏ ਉਹਨਾਂ ਨੂੰ ਆਉਣ ਵਾਲੇ ਸਮੇਂ ਲਈ ਮਾਰਗ ਦਰਸ਼ਨ ਕਿੱਤਾ । ਇਸ ਮੌਕੇ ਪ੍ਰੀਸ਼ਦ ਦੇ ਪੂਰਵ ਪ੍ਰਧਾਨ ਸੋਮਨਾਥ ਸ਼ਰਮਾ, ਬਰਖਾ ਰਾਮ ਹਾਜਰ ਸਨ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਮੋਨਿਕਾ ਮਾਨ ਜੀ ਨੇ ਆਏ ਹੋਏ ਸਭ ਮਹਿਮਾਨਾਂ ਦਾ ਧੰਨਵਾਦ ਕਿੱਤਾ।

 

Previous articleਸ਼ਾਨਦਾਰ ਰਿਹਾ ਮਹਿਕਦੇ ‘ਅਲਫ਼ਾਜ਼’ ਦਾ ਕਵੀ ਸੰਮੇਲਨ
Next articleਗ਼ਜ਼ਲ