ਨਵੀਂ ਦਿੱਲੀ (ਸਮਾਜ ਵੀਕਲੀ): ਭੋਜਨ ਡਿਲਿਵਰੀ ਕੰਪਨੀਆਂ ‘ਸਵਿੱਗੀ’ ਤੇ ‘ਜ਼ੋਮਾਟੋ’ ਅੱਜ ਤੋਂ (ਪਹਿਲੀ ਜਨਵਰੀ) ਪੰਜ ਪ੍ਰਤੀਸ਼ਤ ਦੀ ਦਰ ਨਾਲ ਜੀਐੱਸਟੀ ਵਸੂਲਣਗੀਆਂ ਤੇ ਅੱਗੇ ਜਮ੍ਹਾਂ ਕਰਾਉਣਗੀਆਂ। ਇਸ ਨਾਲ ਟੈਕਸ ਦਾਇਰੇ ਦਾ ਵਿਸਤਾਰ ਹੋ ਗਿਆ ਹੈ ਤੇ ਆਨਲਾਈਨ ਖਾਣਾ ਪਹੁੰਚਾਉਣ ਵਾਲੀਆਂ ਕੰਪਨੀਆਂ ਜੋ ਅਜੇ ਤੱਕ ਜੀਐੱਸਟੀ ਦੇ ਘੇਰੇ ’ਚੋਂ ਬਾਹਰ ਸਨ, ਨੂੰ ਜੀਐੱਸਟੀ ਲੈਣਾ ਪਏਗਾ। ਵਰਤਮਾਨ ’ਚ ਜਿਹੜੇ ਰੈਸਤਰਾਂ ਜੀਐੱਸਟੀ ਤਹਿਤ ਰਜਿਸਟਰ ਹਨ, ਟੈਕਸ ਇਕੱਠਾ ਕਰ ਕੇ ਜਮ੍ਹਾਂ ਕਰਵਾ ਰਹੇ ਹਨ। ‘ਊਬਰ’ ਤੇ ‘ਓਲਾ’ ਵਰਗੀਆਂ ਕੈਬ ਸੇਵਾਵਾਂ ਵੀ ਦੁਪਹੀਆ ਤੇ ਥ੍ਰੀ-ਵ੍ਹੀਲਰ ਬੁੱਕ ਹੋਣ ’ਤੇ ਪੰਜ ਪ੍ਰਤੀਸ਼ਤ ਜੀਐੱਸਟੀ ਵਸੂਲਣਗੀਆਂ। ਜੁੱਤੀਆਂ ’ਤੇ ਵੀ 12 ਪ੍ਰਤੀਸ਼ਤ ਟੈਕਸ ਲੱਗੇਗਾ ਭਾਵੇਂ ਕੀਮਤ ਕਿੰਨੀ ਵੀ ਹੋਵੇ। ਜੀਐੱਸਟੀ ਵਿਚ ਇਹ ਸਾਰੇ ਬਦਲਾਅ ਨਵੇਂ ਸਾਲ ਤੋਂ ਲਾਗੂ ਹੋ ਗਏ ਹਨ। ਟੈਕਸ ਚੋਰੀ ’ਤੇ ਲਗਾਮ ਕੱਸਣ ਲਈ ਜੀਐੱਸਟੀ ਕਾਨੂੰਨ ’ਚ ਵੀ ਸੋਧ ਕੀਤੀ ਗਈ ਹੈ। ਇਨਪੁਟ ਟੈਕਸ ਕਰੈਡਿਟ ਹੁਣ ਉਸ ਵੇਲੇ ਇਕੋ ਵਾਰ ਉਪਲਬਧ ਹੋਵੇਗਾ ਜਦ ਕਰੈਡਿਟ ਕਰਦਾਤਾ ਦੀ ਜੀਐੱਸਟੀਆਰ 2ਬੀ ’ਚ ਨਜ਼ਰ ਆਵੇਗਾ। ਪੰਜ ਪ੍ਰਤੀਸ਼ਤ ਪ੍ਰੋਵੀਜ਼ਨਲ ਕਰੈਡਿਟ ਜੋ ਕਿ ਪਹਿਲਾਂ ਜੀਐੱਸਟੀ ਨਿਯਮਾਂ ’ਚ ਸ਼ਾਮਲ ਸੀ, ਪਹਿਲੀ ਜਨਵਰੀ 2022 ਤੋਂ ਪ੍ਰਵਾਨ ਨਹੀਂ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly