ਮਨੀਪੁਰ ਵਿਖੇ ਔਰਤਾਂ ਨੂੰ ਨੰਗਾ ਕਰਕੇ ਘੁਮਾਉਣ, ਵੀਡੀਓ ਬਣਾਉਣ ਤੇ ਬਲਾਤਕਾਰ ਕਰਨ ਵਾਲੀ ਘਟਨਾ ਦੀ ਨਿਖੇਧੀ ਕਰਦਿਆਂ ਇਸਨੂੰ ਅਤੀ ਸ਼ਰਮਨਾਕ  ਕਿਹਾ

ਮਾਸਟਰ ਪਰਮਵੇਦ

(ਸਮਾਜ ਵੀਕਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰ ਪਾਲ ,ਗੁਰਦੀਪ ਸਿੰਘ ਲਹਿਰਾ,ਚਰਨ ਕਮਲ ਸਿੰਘ , ਸੀਤਾ ਰਾਮ ਤੇ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਆਗੂਆੱ ਜੁਝਾਰ ਸਿੰਘ ਲੌਂਗੋਵਾਲ, ਵਿਸਵਕਾਂਤ, ਮਨਧੀਰ ਸਿੰਘ, ਕੁਲਦੀਪ ਸਿੰਘ ਨੇ ਮਨੀਪੁਰ ਵਿਖੇ ਕੁੱਝ ਘਟੀਆ ਕਿਸਮ ਦੇ ਅਨਸਰਾਂ ਦੁਆਰਾ ਦੋ ਔਰਤਾਂ ਨੂੰ ਜ਼ਬਰਦਸਤੀ ਨੰਗਿਆਂ ਕਰਨ,ਇਕੱਠ ਵਿੱਚ ਘੁੰਮਾਉਣ, ਉਨ੍ਹਾਂ ਨੂ ਛੇੜਣ, ਵੀਡੀਓ ਬਣਾਉਣ, ਬਲਾਤਕਾਰ ਕਰਨ ਦੀ ਘਟਨੂ ਨੂੰ ਅਤੀ ਸ਼ਰਮਨਾਕ, ਨਿੰਦਣਯੋਗ ਘਟਨਾ ਗਰਦਾਨਿਆਂ ਇਸਨੂੰ ਗੈਰਮਨੁੱਖੀ ਕਾਰਾ ਕਿਹਾ ਹੈ।ਭਾਰਤ ਵਰਗੇ ਦੇਸ਼ ਵਿੱਚ ਅਜਿਹੀ ਹਰਕਤ ਦੇਸ਼ ਨੂੰ, ਦੇਸ  ਦੇ, ਵਸਿੰਦਿਆ ਨੂੰ ਬੇਇਜ਼ਤ ਕਰਨ ਵਾਲੀ ਘਟਨਾ ਹੈ।ਦੋ ਮਹੀਨੇ ਤੋਂ ਵੱਧ ਸਮਾਂ ਘਟਨਾ ਵਾਪਰੀ ਨੂੰ ਹੋ ਗਿਆ, ਸਰਕਾਰ ,ਸਿਵਲ ਤੇ ਪੁਲਿਸ ਪ੍ਰਸ਼ਾਸਨ ਚੁੱਪ ਹੈ। ਵੀਡੀਓ ਦੇਖ ਕੇ ਹਰ ਭਾਰਤੀ ਦਾ ਹਿਰਦਾ ਵਲੂੰਧਰਿਆ ਗਿਆ। ਉਨ੍ਹਾਂ  ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦਾ ਅਜਿਹੀ ਕਰਤੂਤ/ਹਰਕਤ ਕਰਨ ਦਾ ਹੌਸਲਾ ਨਾ ਪਵੇ। ਉਨ੍ਹਾਂ ਭਾਰਤ  ਸਰਕਾਰ ਤੋਂ ਮੰਗ ਕੀਤੀ ਹੈ ਕਿ ਮਨੀਪੁਰ ਵਿਚ, ਹਿੰਸਾ , ਅਰਾਜਕਤਾ ਤੇ ਫਿਰਕੂ ਮਹੌਲ ਨੂੰ ਸ਼ਾਂਤ ਕੀਤਾ ਜਾਵੇ। ਨਾਗਰਿਕਾਂ ਦੀ੍ਰਜਾਨ,ਮਾਲ, ਬੇਇਜ਼ਤ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।

ਮਾਸਟਰ ਪਰਮਵੇਦ
9417422349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੁੰਬਰ ਪੀਜਨ ਕਲੱਬ ਵਲੋਂ 10ਵਾਂ ਕਬੂਤਰ ਬਾਜੀ ਮੁਕਾਬਲਾ 13 ਜੂਨ ਨੂੰ ਪਿੰਡ ਬੁਲੰਦਾ ਵਿਖ਼ੇ ਕਰਵਾਇਆ ਗਿਆ : ਪ੍ਰਦੀਪ 
Next article38 ਲੱਖ ਰੁਪਏ ਦੀ ਲਾਗਤ ਨਾਲ ਜਿਲ੍ਹਾ ਲਾਇਬ੍ਰੇਰੀ  ਦੇ ਆਧੁਨਿਕੀਕਰਨ ਦਾ ਕੰਮ ਲਗਭਗ ਮੁਕੰਮਲ