ਚੁੰਬਰ ਪੀਜਨ ਕਲੱਬ ਵਲੋਂ 10ਵਾਂ ਕਬੂਤਰ ਬਾਜੀ ਮੁਕਾਬਲਾ 13 ਜੂਨ ਨੂੰ ਪਿੰਡ ਬੁਲੰਦਾ ਵਿਖ਼ੇ ਕਰਵਾਇਆ ਗਿਆ : ਪ੍ਰਦੀਪ 

ਇਸ ਮੌਕੇ ਇੰਟਰਨੈਸ਼ਨਲ ਪੱਤਰਕਾਰ ਹਰਜਿੰਦਰ ਪਾਲ ਛਾਬੜਾ ਦਾ ਵਿਸ਼ੇਸ ਸਨਮਾਨ ਕੀਤਾ ਗਿਆ 
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਸਵ: ਵਿਸ਼ਾਲ ਗਰੋਵਰ ਅਤੇ ਸਵ: ਤਜਿੰਦਰ ਰਾਏ ਦੀ ਯਾਦ ਨੂੰ ਸਮਰਪਿਤ ਚੁੰਬਰ ਪੀਜਨ ਕਲੱਬ ਵਲੋਂ 10ਵਾਂ ਕਬੂਤਰ ਬਾਜੀ ਮੁਕਾਬਲਾ 13 ਜੂਨ ਦਿਨ ਮੰਗਲਵਾਰ ਨੂੰ  ਪਿੰਡ ਬੁਲੰਦਾ (ਜਲੰਧਰ) ਵਿਖੇ ਬਹੁਤ ਹੀ ਸਾਨੋ ਸੌਕਤ ਨਾਲ ਕਰਾਇਆ ਗਿਆ।ਕਬੂਤਰ ਬਾਜ ਪ੍ਰਦੀਪ ਦੁਵਾਰਾ ਪ੍ਰੈਸ ਨਾਲ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਇਸ ਕਬੂਤਰ ਬਾਜੀ ਮੁਕਾਬਲੇ ਵਿੱਚ ਕੁੱਲ 60 ਕਬੂਤਰ ਉਡਾਏ ਗਏ ਜੇਤੂ ਟੀਮਾਂ ਨੂੰ ਇਨਾਮ ਐਨ. ਆਰ.ਆਈ ਵੀਰਾ ਵਲੋਂ ਦਿੱਤੇ ਗਏ। ਇਸ ਮੌਕੇ ਇੰਟਰਨੈਸ਼ਨਲ ਪੱਤਰਕਾਰ ਹਰਜਿੰਦਰ ਪਾਲ ਛਾਬੜਾ ਅਤੇ ਰਾਜਾ ਸਮਸਤਪੁਰ ਅਤੇ ਹਨੀ ਧੋਗੜੀ ਦਾ ਵਿਸ਼ੇਸ ਸਨਮਾਨ ਕੀਤਾ ਗਿਆ । ਇਹ ਕਬੂਤਰ ਬਾਜੀ ਦਾ ਮੁਕਾਬਲਾ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ, ਐਨ.ਆਰ. ਆਈ ਅਤੇ ਸਰਪੰਚ ਰਾਜਵੀਰ ਸਿੰਘ, ਰਵੀ ਗਰੋਵਰ, ਬੱਬੂ ਯੂ.ਕੇ, ਰਮਨ ਇਟਲੀ, ਜੱਸਾ ਇਟਲੀ, ਪ੍ਰਦੀਪ, ਬਲਜੀਤ ਸੰਘੇੜਾ, ਰਾਜਾ ਸਮਸਤਪੁਰ, ਗੁਰਦੇਵ ਹੁੰਦਲ, ਪਿੰਦਾ ਪੰਨੂੰ ਆਦਿ ਦੇ ਸਹਿਯੋਗ ਨਾਲ ਕਰਾਇਆ ਗਿਆ।  ਪਿੰਡ ਬੁਲੰਦਾ ਦਾ ਇਹ ਕਬੂਤਰ ਬਾਜੀ ਮੁਕਾਬਲਾ ਬਹੁਤ ਹੀ ਯਾਦਗਾਰ ਰਿਹਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਾਇਰੈਕਟਰ ਈ ਐਸ ਆਈ ਵਲੋਂ ਸਿਹਤ ਸੰਸਥਾਵਾਂ ਦਾ ਦੌਰਾ
Next articleਮਨੀਪੁਰ ਵਿਖੇ ਔਰਤਾਂ ਨੂੰ ਨੰਗਾ ਕਰਕੇ ਘੁਮਾਉਣ, ਵੀਡੀਓ ਬਣਾਉਣ ਤੇ ਬਲਾਤਕਾਰ ਕਰਨ ਵਾਲੀ ਘਟਨਾ ਦੀ ਨਿਖੇਧੀ ਕਰਦਿਆਂ ਇਸਨੂੰ ਅਤੀ ਸ਼ਰਮਨਾਕ  ਕਿਹਾ