( ਹੰਕਾਰ)

ਪਾਲੀ ਸ਼ੇਰੋਂ
         (ਸਮਾਜ ਵੀਕਲੀ)
ਮੇਹਰ ਖੁਦਾ ਦੀ,ਚੱਲੀ ਜਾਵੇ ਚੰਗਾ ਕਾਰੋਬਾਰ ਸੱਜਣਾ..।
ਬੜਾ ਮਾੜਾ ਕਹਿੰਦੇ,ਕਰੀਦਾ ਨਈਂ ਬਹੁਤਾ ਹੰਕਾਰ ਸੱਜਣਾ।
ਉਏ ਕੇਸ  ਕਚਿਹਰੀ ਕਦੇ  ਕਿਸੇ ਤੇ ਚੱਲੇ ਨਾ,,
ਵੈਲਪੁਣੇ ਵਿੱਚ ਬਹੁਤਾ ਚਿਰ ਰਹੇ ਬੱਲੇ ਬੱਲੇ ਨਾ।
ਸੁੰਨੇ ਹੋ ਜਾਣ,ਹੱਸਦੇ ਵੱਸਦੇ ਘਰ ਪਰਿਵਾਰ ਸੱਜਣਾ..।
ਬੜਾ ਮਾੜਾ ਕਹਿੰਦੇ…..।
ਪੁੱਤ ਗੱਭਰੂ ਕਿਸੇ ਦਾ,ਜੱਦ ਨਸ਼ਿਆਂ ਤੇ ਲੱਗਜੇ,,
ਇੱਛਕ ਚ’ ਪੈ ਕੇ ਧੀ ਮੁਟਿਆਰ  ਘਰ ਛੱਡਜੇ।
ਸਹਿਣੀ ਬੜੀ ਔਖੀ,ਹਿੱਕ ਤਾਣ ਤਾਣਿਆਂ ਦੀ ਮਾਰ ਸੱਜਣਾ..।
ਬੜਾ ਮਾੜਾ ਕਹਿੰਦੇ…..।
ਚੱਲਦੇ ਹੀ ਰਹਿਣਾ ਕਲਮ ਨੇ ਕਦੇ ਨਾ ਟਿਕਣਾ,,
ਜਿੰਨ੍ਹਾਂ ਚਿਰ ਲਿਖਣਾ “ਪਾਲੀ” ਨੇ ਸਦਾ ਸੱਚ ਲਿਖਣਾ।
ਸੱਚ ਖੁਭਜੇ ਕਲੇਜੇ, ਗਦਾਰਾਂ ਦੇ ਬਣ ਕਟਾਰ ਸੱਜਣਾ..।
ਬੜਾ ਮਾੜਾ ਕਹਿੰਦੇ……।
             ਪਾਲੀ ਸ਼ੇਰੋਂ
     97816 – 14217

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ  ਚਿੰਤਨ /  ਸਾਹਿਤ ਦੇ ਥਾਣੇਦਾਰ !
Next article*ਸਾਵਧਾਨ, ਹੋਸ਼ਿਆਰ!*