ਫਿਲੌਰ, ਅੱਪਰਾ (ਸਮਾਜ ਵੀਕਲੀ) (ਜੱਸੀ)– ਲੋਕ ਆਗੂ ਕਾਮਰੇਡ ਦੇਵ ਫਿਲੌਰ ਦੀ ਦੂਸਰੀ ਬਰਸੀ ਮੌਕੇ ਵਿਸ਼ਾਲ ਸ਼ਰਧਾਂਜਲੀ ਸਮਾਗਮ ਡਾਕਟਰ ਅੰਬੇਦਕਰ ਕਮਿਊਨਟੀ ਹਾਲ ਫਿਲੌਰ ਵਿਖੇ ਕੀਤਾ ਗਿਆ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਪ੍ਰਧਾਨ ਦਰਸ਼ਨ ਨਾਹਰ ਨੇ ਕਿਹਾ ਕਿ ਕਾਮਰੇਡ ਦੇਵ ਫਿਲੌਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਮਿਲਕੇ ਸਾਂਝੀਵਾਲਤਾ ਦਾ ਸਮਾਜ ਸਿਰਜਣ ਲਈ ਮਿਲਕੇ ਸਿਰੜੀ ਸੰਘਰਸ਼ ਲੜੀਏ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰੇ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਨੂੰ ਕਾਮਰੇਡ ਦੇਵ ਵਾਂਗ ਸੰਘਰਸ਼ ਕਰਨ ਦੀ ਲੋੜ ਹੈ। ਇਸ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਦਿਹਾਤੀ ਮਜਦੂਰ ਸਭਾ ਦੇ ਸੂਬਾਈ ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਨੇ ਕਿਹਾ ਕਿ ਕਾਮਰੇਡ ਦੇਵ ਦੇ ਲੋਕ ਲਹਿਰਾਂ ਵਿਚ ਪਾਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਤਹਿਸੀਲ ਫਿਲੌਰ ਦੇ ਸਕੱਤਰ ਸਰਬਜੀਤ ਮੁਠੱਡਾ ਨੇ ਕਿਹਾ ਕਿ ਸਾਨੂੰ ਜਨਤਕ ਜਥੇਬੰਦੀਆਂ ਨੂੰ ਮਜ਼ਬੂਤ ਕਰਕੇ ਸੰਘਰਸ਼ ਕਰਨ ਦੀ ਲੋੜ ਹੈ। ਇਸ ਸ਼ਰਧਾਜਲੀ ਸਮਾਗਮ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾਈ ਸਕੱਤਰ ਤੀਰਥ ਸਿੰਘ ਬਾਸੀ, ਜ਼ਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕੁਲਦੀਪ ਫਿਲੌਰ, ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਮਹਿੰਦਰ ਚੁੰਬਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਮਲਜੀਤ ਸਿੰਘ, ਅਧਿਆਪਕ ਆਗੂ ਅਮਰਜੀਤ ਮਹਿਮੀ, ਗੌਰਮਿੰਟ ਟੀਚਰਜ਼ ਯੂਨੀਅਨ ਜਿਲ੍ਹਾ ਜਲੰਧਰ ਦੇ ਪ੍ਰਧਾਨ ਕਰਨੈਲ ਫਿਲੌਰ, ਸਾਬਕਾ ਬਲਾਕ ਸਿੱਖਿਆ ਅਫ਼ਸਰ ਹਰਮੇਸ਼ ਰਾਹੀ, ਨਸ਼ਾ ਵਿਰੋਧੀ ਸੰਘਰਸ਼ ਕਮੇਟੀ ਦੇ ਹੰਸ ਰਾਜ, ਨੌਜਾਵਨ ਆਗੂ ਪਰਸ਼ੋਤਮ ਫਿਲੌਰ, ਤੇ ਹਰਪਾਲ ਸਿੰਘ ਜਗਤਪੁਰ ਨੇ ਸੰਬੋਧਨ ਕੀਤਾ।
ਇਸ ਮੌਕੇ ਕਾਮਰੇਡ ਜਰਨੈਲ ਫਿਲੌਰ ਵਲੋ ਧੰਨਵਾਦ ਕੀਤਾ ਗਿਆ। ਇਸ ਮੌਕੇ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਬੀਬੀ ਮੁਹਿੰਦਰ ਕੌਰ, ਬੀਬੀ ਹੰਸ ਕੌਰ, ਗਰੀਬ ਦਾਸ ਨੀਹਰ, ਦਰਸ਼ਨ ਨਾਹਰ, ਬਲਦੇਵ ਨੂਰਪੁਰੀ, ਜਰਨੈਲ ਫਿਲੌਰ, ਤੀਰਥ ਸਿੰਘ ਬਾਸੀ, ਸਰਬਜੀਤ ਮੁਠੱਡਾ,ਮਾਸਟਰ ਹੰਸ ਰਾਜ, ਮਹਿੰਦਰ ਚੁੰਬਰ ਆਦਿ ਨੇ ਕੀਤੀ। ਇਸ ਸਮੇਂ ਕੁਲਦੀਪ ਵਾਲੀਆ, ਸੁਦੇਸ਼ ਗੁਪਤਾ,ਤਿਲਕ ਰਾਜ ਲੰਬਰਦਾਰ, ਡਾਕਟਰ ਸੰਦੀਪ ਕੁਮਾਰ, ਡਾਕਟਰ ਅਸ਼ੋਕ ਕੁਮਾਰ, ਬੁੱਧ ਪ੍ਰਕਾਸ਼, ਸੁੰਦਰ ਪਾਲ ਬਾਬੂ, ਕੁਲਦੀਪ ਸਿੰਘ, ਕਾਮਰੇਡ ਜਗੀਰ ਸਿੰਘ, ਬਲਵਿੰਦਰ ਸਿੰਘ, ਰਤਨ ਸਿੰਘ, ਰਾਜਿੰਦਰ ਸ਼ਰਮਾ, ਕਵਿਸ ਵਾਲੀਆ, ਸੁਸ਼ੀਲ ਕੁਮਾਰ, ਰੋਹਿਤ ਸੋਬਤੀ, ਅੰਗਰੇਜ ਸਿੰਘ, ਗੋਪਾਲ ਸਿੰਘ, ਗੁਰਚਰਨ ਸਿੰਘ, ਮੰਗਤ ਰਾਮ ਸਮਰਾ, ਜਗਜੀਤ ਔਜਲਾ, ਮਨਜੀਤ ਸੂਰਜਾ, ਕੁਲਜੀਤ ਸਿੰਘ ਫਿਲੌਰ, ਕੁਲਜਿੰਦਰ ਧਾਲੀਵਾਲ, ਸਰਬਜੀਤ ਸਿੰਘ ਢੇਸੀ, ਰਮ ਲੁਭਾਇਆ ਸਰਪੰਚ ਭੈਣੀ, ਪ੍ਰਿਥੀ ਪਾਲ ਰਾਣਾ,ਦੀਪਕ ਰੇਰੂ, ਅੰਮ੍ਰਿਤ ਨੰਗਲ, ਪਰਸ ਰਾਮ, ਰਾਮਗੜ , ਸੁਨੀਲ ਕੁਮਾਰ , ਰਾਮ ਲੁਭਾਇਆ ਸੁਮਨ, ਸਤਨਾਮ ਸੁਮਨ, ਛਿੰਦਾ (ਅਮਰੀਕਾ) ਸੁਰਿੰਦਰ ਪਾਲ ਪਦੀ ਜਗੀਰ, ਸਾਂਭੀ ਜਗਤਪੁਰ, ਮਦਨ ਲਾਲ ਸਰਪੰਚ ਕੰਗ ਅਰਾਈਆਂ, ਅਵਤਾਰ ਖੈਰਾ ਬੇਟ, ਨਛੱਤਰ ਮੁਠੱਡਾ, ਹਨੀ ਸੰਤੋਖਪੁਰਾ, ਜਸਪਾਲ ਗਿੰਡਾ ਕੌਂਸਲਰ, ਨਵਦੀਪ ਗੁਰੂ, ਸੁਖਵੀਰ ਤੂਰਾ, ਮੱਖਣ ਸੰਤੋਖਪੁਰਾ, ਸੀਸ ਕਲੇਰ, ਨਛੱਤਰ ਫੌਜੀ, ਰਾਮੂ ਦੋਸਂਝ ਕਲਾਂ, ਕੁਲਵੰਤ ਔਜਲਾ,ਸੁਖਵਿੰਦਰ ਕੁਮਾਰ, ਲੇਖ ਰਾਜ ਪੰਜਾਬੀ, ਗੋਬਿੰਦ ਰਾਮ, ਰਾਹੁਲ ਕੋਰੀ, ਕਰਨੈਲ ਸਿੰਘ ਸੰਤੋਖਪੁਰਾ, ਰਵੀ ਸਰੋਏ, ਪਰਮਾ ਨੰਦ, ਸੁਰਤੀ ਲਾਲ, ਤਰਸੇਮ ਲਾਲ, ਸਰੂਪ ਕਲੇਰ, ਦਲਵੀਰ ਹੀਰ, ਕਸ਼ਮੀਰੀ ਲਾਲ ਪਟਵਾਰੀ, ਪਾਵਨ ਕੁਮਾਰ, ਮਨਦੀਪ ਸਿੰਘ, ਕਰਨ ਸਿੰਘ, ਕਮਲ ਸ਼ਰਮਾ, ਹਰਭਜਨ ਸੰਧੂ, ਜਗਸੀਰ, ਰਤਨ ਵਿਰਦੀ, ਕ੍ਰਿਸ਼ਨ ਵਿਰਦੀ, ਜਗਦੀਪ, ਰਾਕੇਸ਼ ਕੁਮਾਰ, ਅਸ਼ੋਕ ਕੁਮਾਰ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਜਗਜੀਵਨ ਸਿੰਘ, ਹਰਜਿੰਦਰ ਕੁਮਾਰ, ਅਰਸ਼ ਅਸ਼ੂ, ਦਮਨ ਪਾਲ, ਅਕਾਸ਼, ਕੁਲਵੰਤ ਰੁੜਕਾ, ਮਾਸਟਰ ਬਖਸ਼ੀ ਰਾਮ, ਕਮਲਜੀਤ ਕੌਰ, ਸੁਰਜੀਤ ਕੌਰ, ਕਮਲਜੀਤ, ਸੁਨੀਤਾ ਫਿਲੌਰ, ਕਮਲਾ ਦੇਵੀ, ਅੰਜੂ ਵਿਰਦੀ, ਹਰਪ੍ਰੀਤ ਰੇਰੁ,ਨੀਲਮ , ਹਰਪ੍ਰੀਤ ਕੌਰ, ਗੀਤਾ , ਗੈਜੋ,ਮਨਜੀਤ ਕੌਰ, ਰਾਜਵਿੰਦਰ ਕੌਰ,ਬਲਕਿਸ਼ ਅੰਸਾਰੀ, ਬਲਜੀਤ ਕੌਰ, ਸਰੋਜ ਰਾਣੀ, ਸਤਿਆ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly