ਕੰਪਿਊਟਰ ਅਧਿਆਪਕਾਂ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਲਈ ਨਵਾਂਸ਼ਹਿਰ ਤੋ ਡੀਟੀਐਫ ਦਾ ਜੱਥਾ ਰਵਾਨਾ

ਨਵਾਂਸ਼ਹਿਰ,(ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ):- ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੱਦੇ ਤੇ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਹੋਣ ਜਾ ਰਹੀ ਰੈਲੀ ਵਿੱਚ ਸ਼ਾਮਿਲ ਹੋਣ ਲਈ ਡੀਟੀਐਫ ਗੜਸ਼ੰਕਰ ਦਾ ਜੱਥਾ ਸੂਬਾ ਸੰਯੁਕਤ ਸਕੱਤਰ ਜਸਵਿੰਦਰ ਔਜਲਾ ਦੀ ਅਗਵਾਈ ਵਿੱਚ ਰਵਾਨਾ ਹੋਇਆ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆ ਡੀਟੀਐਫ ਦੇ ਜਿਲਾ ਮੀਤ ਪ੍ਰਧਾਨ ਸ਼ੰਕਰ ਦਾਸ ਨੇ ਕਿਹਾ ਕੰਪਿਊਟਰ ਅਧਿਆਪਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਸੰਗਰੂਰ ਮੁੱਖ ਮੰਤਰੀ ਦੇ ਸ਼ਹਿਰ ਵਿੱਚ ਲਗਾਤਾਰ ਪਿਛਲੇ ਚਾਰ ਮਹੀਨੇ ਤੋਂ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਉਹਨਾਂ ਦੀ ਆਵਾਜ਼ ਸੁਣਨ ਨੂੰ ਤਿਆਰ ਨੀ ਉਹਨਾਂ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਮਰਜ ਕਰੇ ਇਹਨਾਂ ਅਧਿਆਪਕਾਂ ਤੇ ਸੀ ਐਸ ਆਰ ਰੂਲਜ਼ ਲਾਗੂ ਕੀਤੇ ਜਾਣ ਅਧਿਆਪਕਾਂ ਤੇ ਛੇਵਾਂ ਪੇ ਕਮਿਸ਼ਨ ਲਾਗੂ ਕੀਤਾ ਜਾਵੇ ਅਤੇ 2021 ਤੋਂ ਰੋਕੀਆਂ ਹੋਈਆਂ ਡੀ ਏ ਦੀਆਂ ਕਿਸ਼ਤਾਂ ਜਾਰੀ ਕੀਤੀਆਂ ਜਾਣ। ਇਸ ਵੇਲੇ ਜਥੇ ਵਿੱਚ ਜਾਣ ਵਾਲਿਆਂ ਵਿੱਚ ਡੀਟੀਐਫ ਦੇ ਆਗੂ ਰਾਮ ਜੀਤ, ਮਨਜੀਤ ਰਾਮ, ਨਵਦੀਪ ਸਿੰਘ ਡੀ ਪੀ ਈ ,ਸੱਤਪਾਲ ਕਲੇਰ, ਦੀਵਾਨ ਚੰਦ, ਸੰਜੀਵ ਕੁਮਾਰ ਪੀਟੀਆਈ, ਮਨਜੀਤ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਅਤੇ ਐਜੂਕੇਸ਼ਨ ਸੁਸਾਇਟੀ ਦਾ ਉਦਘਾਟਨ 8 ਜਨਵਰੀ ਨੂੰ – ਡਾ ਬੱਲ
Next articleਇੱਕ ਲੱਖ ਇੱਕ ਹਜ਼ਾਰ ਦੀ ਥੈਲੀ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਨੂੰ ਕੇਂਦਰੀ ਫੰਡ ਲਈ ਭੇਟ ਕੀਤੀ