ਮਾਨਸਾ ਚਾਨਣ ਦੀਪ ਸਿੰਘ ਔਲਖ (ਸਮਾਜ ਵੀਕਲੀ): ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸਾ ਨਿਰਦੇਸਾਂ ਅਤੇ ਜਿਲਾ ਟੀਕਾਕਰਣ ਅਧਿਕਾਰੀ ਡਾਕਟਰ ਨਵਰੂਪ ਕੌਰ ਦੀ ਰਹਿਨੁਮਾਈ ਹੇਠ ਖਸਰਾ ਅਤੇ ਰੁਬੇਲਾ ਦੇ ਪੂਰਨ ਖਾਤਮੇ ਲਈ ਸਿਹਤ ਬਲਾਕ ਖਿਆਲਾ ਕਲਾਂ ਵਿਖੇ ਸਿਹਤ ਸੁਪਰਵਾਇਜਰ ਅਤੇ ਏ ਐਨ ਐਮ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਹਰਦੀਪ ਸ਼ਰਮਾਂ ਨੇ ਕਿਹਾ ਕਿ ਖਸਰਾ ਰੁਬੇਲਾ ਦੇ ਖਾਤਮੇ ਲਈ ਸੰਪੂਰਨ ਟੀਕਾਕਰਣ ਜਰੂਰੀ ਹੈ। ਸਾਲ 2023 ਦੇ ਅੰਤ ਤੱਕ ਬਿਮਾਰੀ ਦੇ ਖਾਤਮੇ ਲਈ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਟੀਕਾਕਰਨ ਮੁਹਿੰਮ ਨੂੰ ਹੋਰ ਅਸਰਦਾਰ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨਾਂ ਦੱਸਿਆ ਕਿ ਮੀਜਲ ਅਤੇ ਰੁਬੇਲਾ ਦੇ ਟੀਕਾਕਰਨ ਦਾ ਟੀਚਾ 100 ਪ੍ਰਤੀਸਤ ਕਰਨ ਲਈ ਵਾਂਝੇ ਰਹਿ ਗਏ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਲਈ ਵੱਖ-ਵੱਖ ਵਿਭਾਗਾਂ ਦਾ ਸਹਿਯੋਗ ਲਿਆ ਜਾਵੇ,ਪੰਜ ਸਾਲ ਤੱਕ ਦੇ ਬੱਚਿਆਂ ਦੀ ਡਿਊ ਲਿਸਟ ਤਿਆਰ ਕੀਤੀ ਜਾਵੇ।
ਡਬਲਿਯੂ ਐਚ ਓ ਤੋਂ ਸਰਵੇਲੈਂਸ ਮੈਡੀਕਲ ਅਫਸਰ ਡਾ. ਨਿਵੇਦਿਤਾ ਵਾਸੂਦੇਵ ਨੇ ਦੱਸਿਆ ਕਿ ਸਲੱਮ ਏਰੀਆ,ਝੁੱਗੀ-ਝੌਪੜੀਪ੍ਰਵਾਸੀ ਵਸੋਂ ਦਾ ਆਉਣਾ-ਜਾਣਾ ਰਹਿੰਦਾ ਹੈ ਉਸ ਖਿੱਤੇ ਵਿਚ ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਤੇ ਨਿਯਮਿਤ ਤੌਰ `ਤੇ ਚਲਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ, ਮੀਜਲ ਅਤੇ ਰੁਬੇਲਾ ਦੇ ਸ਼ੱਕੀ ਕੇਸਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ ਅਤੇ ਟੀਕਾਕਰਨ ਤੋਂ ਰਹਿ ਗਏ ਬੱਚਿਆਂ ਦਾ ਮੁਕੰਮਲ ਟੀਕਾਕਰਨ ਚ ਮੱਦਦ ਕਰਨ। ਆਂਗਣਵਾੜੀਆਂ ਵਿਚ ਆਉਂਦੇ ਬਚਿਆਂ ਦੇ ਟੀਕਾਕਰਨ ਸਬੰਧੀ ਬੱਚਿਆਂ ਦੇ ਮਾਪਿਆਂ ਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਮੈਡੀਕਲ ਅਫਸਰ ਡਾਕਟਰ ਬਲਜਿੰਦਰ ਕੌਰ ਨੇ ਦੱਸਿਆ ਕਿ ਮੀਜਲ ਰੁਬੇਲਾ ਵਾਇਰਸ ਨਾਲ ਹੋਣ ਵਾਲਾ ਇਕ ਰੋਗ ਹੈ ਅਤੇ ਬੁਖਾਰ ਨਾਲ ਸ਼ਰੀਰ `ਤੇ ਦਾਣੇ ਪੈਣੇ ਇਸ ਦਾ ਮੁੱਖ ਲੱਛਣ ਹੈ। 9 ਮਹੀਨੇ ਅਤੇ 18 ਮਹੀਨੇ ਤੇ ਬੱਚੇ ਨੂੰ ਟੀਕਾਕਰਨ ਜੇਕਰ 95 ਪ੍ਰਤੀਸਤ ਤੋਂ ਉੱਪਰ ਹੋ ਜਾਂਦਾ ਹੈ ਅਤੇ ਸੱਕੀ ਬੱਚਿਆਂ ਦੇ ਭੇਜੇ ਗਏ ਟੈਸਟ ਜੇਕਰ ਨੈਗੇਟਿਵ ਆ ਜਾਂਦੇ ਹਨ ਤਾਂ 2023 ਚ ਮੀਜਲ ਰੁਬੇਲਾ ਦਾ ਮੁਕੰਮਲ ਖਾਤਮਾ ਕੀਤਾ ਜਾ ਸਕਦਾ ਹੈ।ਇਸ ਲਈ ਰਹਿ ਗਏ ਬੱਚਿਆਂ ਦੇ ਟੀਕਾਕਰਨ ਲਈ ਸਪੈਸਲ ਕੈਂਪ ਲਗਾਏ ਜਾਣ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਰੁਟੀਨ ਟੀਕਾਕਰਣ ਦੇ ਟੀਚੇ ਪੂਰੇ ਕਰਨ ਲਈ ਮਾਈਕਰੋਪਲਾਨ ਤਿਆਰ ਕਰਨ,ਪੰਜ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਦਾਣਿਆਂ ਨਾਲ ਬੁਖਾਰ ਹੋਣ ਦੀ ਸੂਚਨਾ ਤੁਰੰਤ ਦੇਣ ਸਮੇਤ ਸਮੂਹ ਸਟਾਫ ਦੇ ਸਹਿਯੋਗ ਦੀ ਮੰਗ ਕੀਤੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly