ਕਪੂਰਥਲਾ, 21 ਜੁਲਾਈ ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਵੇਸਟ ਵਸਤੂਆਂ ਨੂੰ ਕਿਵੇਂ ਸਜਾਵਟ ਵਿਚ ਬਦਲਿਆ ਜਾਂਦਾ ਹੈ, ਸਬੰਧੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਨੂੰ ਬੈਸਟ ਆਉਟ ਆਫ ਵੇਸਟ ਪ੍ਰਤੀਯੋਗਤਾ ਰਾਹੀ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ ਕਿਸ ਤਰਾਂ ਅਸੀਂ ਫਾਲਤੂ ਚੀਜਾਂ ਨੂੰ ਇੱਧਰ ਉੱਧਰ ਨਾ ਸੁੱਟ ਕੇ ਉਨ੍ਹਾਂ ਨੂੰ ਵਰਤੋਂ ਵਿੱਚ ਲਿਆ ਕੇ ਵਾਤਾਵਰਣ ਨੂੰ ਸਾਫ ਰੱਖ ਸਕਦੇ ਹਾਂ । ਇਸ ਪ੍ਰਤੀਯੋਗਤਾ ਵਿੱਚ ਪ੍ਰਾਇਮਰੀ ਵਿੰਗ ਵਿੱਚੋਂ ਤੀਜੀ ਜਮਾਤ ਦਾ ਸਾਹਿਬਪ੍ਰੀਤ ਪਹਿਲੇ, ਤੀਜੀ ਜਮਾਤ ਦੀ ਸਮ੍ਰੀਨ ਕੌਰ ਦੂਜੇ ਅਤੇ ਸਿਫ਼ਰਤ ਕੌਰ ਤੀਜੇ ਸਥਾਨ ‘ਤੇ ਰਹੀ । ਸੀਨੀਅਰ ਵਿੰਗ ਵਿੱਚੋਂ ਛੇਵੀਂ ਜਮਾਤ ਦੀ ਸ਼ਰੇਆ ਤੇ ਜਸਪ੍ਰੀਤ ਕੌਰ ਪਹਿਲੇ, ਸਤਵੀਂ ਜਮਾਤ ਦੀ ਮਹਿਜੋਤ ਕੌਰ ਦੂਜੇ ਅਤੇ ਸਤਵੀਂ ਜਮਾਤ ਦੀ ਸੁਖਮਨਦੀਪ ਕੋਰ ਤੇ ਛੇਵੀਂ ਜਮਾਤ ਦੀ ਏਕਮਪ੍ਰੀਤ ਕੌਰ ਸਾਂਝੇ ਤੌਰ ‘ਤੇ ਤੀਜੇ ਸਥਾਨ ਤੇ ਰਹੀ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਅਤੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਜੇਤੂਆਂ ਨੂੰ ਵਧਾਈ ਦਿੱਤੀ ਤੇ ਸਮੂਹ ਵਿਦਿਆਰਥੀਆਂ ਵਲੋਂ ਦਿਖਾਈ ਪ੍ਰਤਿਭਾ ਦੀ ਭਰਪੂਰ ਸ਼ਲਾਘਾ ਕੀਤੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly