ਗੜਸ਼ੰਕਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਇੱਥੇ ਪਾਰਟੀ ਦੀ 24 ਵੀ ਤਹਸੀਲ ਕਾਨਫਰੰਸ ਮਹਿੰਦਰ ਕੁਮਾਰ ਬੱਡੋਆਣ ਜੋਗਿੰਦਰ ਸਿੰਘ ਥਾਂਦੀ ਸੁਰਿੰਦਰ ਕੋਰ ਚੁੰਬਰ ਦੀ ਪ੍ਧਾਨਗੀ ਹੇਠ ਹੋਈ। ਕਾਨਫਰੰਸ ਦੇ ਅਰੰਭ ਵਿੱਚ ਕੈਪਟਨ ਕਰਨੈਲ ਸਿੰਘ ਨੇ ਝੰਡਾ ਝੁਲਾਉਣ ਦੀ ਰਸਮ ਅਦਾ ਕੀਤੀ। ਸਾਥੀ ਦਰਸ਼ਨ ਸਿੰਘ ਮੱਟੂ ਨੇ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਅਤੇ ਪੋਲਿਟ ਬਿਊਰੋ ਮੈਬਰ ਸਾਥੀ ਬੁੱਧ ਦੇਵ ਭੱਟਾ ਚਾਰੀਆ ਦਾ ਸੋਕ ਮਤਾ ਪੇਸ਼ ਕੀਤਾ। ਜਿਸ ਨੂੰ ਸਾਥੀਆ ਨੇ ਖੜੇ ਹੋ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕਾਨਫਰੰਸ ਦਾ ਉਦਘਾਟਨ ਕਰਦਿਆ ਸਾਥੀ ਗੁਰਨੇਕ ਸਿੰਘ ਭੱਜਲ ਜਿਲ੍ਹਾ ਸਕੱਤਰ ਨੇ ਕਿਹਾ ਕਿ ਅੱਜ ਦੇਸ਼ ਅੰਦਰ ਮਜ਼ਬੂਤ ਕਮਿਊਨਿਸਟ ਪਾਰਟੀ ਮਾਰਕਸਵਾਦੀ ਬਣਾਉਣ ਲਈ ਸਾਨੂੰ ਅੱਪਣੀਆ ਬਰਾਂਚਾ ਤਹਸੀਲ ਕਮੇਟੀ ਨੂੰ ਪੂਰੀ ਤਰਾ ਸਰਗਰਮ ਕਰਨਾ ਹੋਵੇਗਾ। ਉਹਨਾ ਨੇ ਕੇਦਰ ਸਰਕਾਰ ਦੀਆ ਨੀਤੀਆ ਅਤੇ ਪੰਜਾਬ ਸਰਕਾਰ ਦੇ ਜੋ ਅਪਣੇ ਕੀਤੇ ਵਾਅਦਿਆ ਤੇ ਖਰੀ ਨਹੀ ਉਤਰੀ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਤਹਸੀਲ ਸਕੱਤਰ ਸਾਥੀ ਹਰਭਜਨ ਸਿੰਘ ਅਟਵਾਲ ਨੇ ਤਿੰਨਾ ਸਾਲਾ ਦੀ ਸਰਗਰਮੀਆ ਦੀ ਰਿਪੋਰਟ ਪੇਸ਼ ਕੀਤੀ। ਜਿਸ ਵਿੱਚ 5 ਸਾਥੀਆ ਨੇ ਬਹਿਸ ਵਿੱਚ ਹਿੱਸਾ ਲਿਆ। ਕੁਝ ਸੁਝਾਅ ਅਤੇ ਸੋਧਾਂ ਪੇਸ਼ ਕੀਤੀਆ ਗਈਆਂ। ਸਾਥੀ ਅਟਵਾਲ ਵਲੋ ਬਹਿਸ ਦਾ ਜਵਾਬ ਦੇਣ ਤੋ ਬਾਅਦ ਰਿਪੋਰਟ ਸਰਬਸੰਮਤੀ ਨਾਲ ਪਾਸ ਕਰ ਦਿੱਤੀ ਗਈ। ਇਸ ਮੌਕੇ ਬੀਬੀ ਸ਼ੁਭਾਸ਼ ਮੱਟੂ ਨੇ 5 ਮਤੇ ਪੇਸ਼ ਕੀਤੇ। ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਸਾਥੀ ਗੁਰਮੇਸ਼ ਸਿੰਘ ਸੂਬਾ ਕਮੇਟੀ ਮੈਬਰ ਨੇ 17 ਮੈਬਰੀ ਤਹਸੀਲ ਕਮੇਟੀ ਦਾ ਪੈਨਲ ਪੇਸ਼ ਕੀਤਾ। ਜੋ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਅਤੇ ਪਰੇਮ ਰਾਣੇ ਨੂੰ ਸ਼ਪੈਸ਼ਲ ਇੰਨ ਵਾਇਟੀ ਦੇ ਨਾਲ ਹੀ ਦਫਤਰ ਸਕੱਤਰ ਬਣਾਇਆ ਗਿਆ। ਨਵੀ ਚੁਣੀ ਗਈ ਤਹਸੀਲ ਕਮੇਟੀ ਨੇ ਸਰਬਸੰਮਤੀ ਨਾਲ ਮਹਿੰਦਰ ਕੁਮਾਰ ਬੱਡੋਆਣ ਨੂੰ ਆਪਣਾ ਸਕੱਤਰ ਚੁਣ ਲਿਆ। ਜ਼ਿਲ੍ਹਾ ਕਾਨਫਰੰਸ ਲਈ 21 ਡੈਲੀਗੇਟਾ ਦੀ ਚੋਣ ਕਰ ਲਈ ਗਈ। ਪ੍ਰਧਾਨਗੀ ਮੰਡਲ ਵਲੋ ਸਾਥੀ ਜੋਗਿੰਦਰ ਸਿੰਘ ਥਾਂਦੀ ਵਲੋ ਆਏ ਸਾਥੀਆ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly