ਨਸ਼ਿਆਂ ਦੇ ਖ਼ਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਨਸ਼ਿਆਂ ਨਾਲ ਸੰਬੰਧਿਤ ਕੋਈ ਵੀ ਸੂਚਨਾ ਲੋਕ ਪੁਲਿਸ ਨੂੰ ਜਰੂਰ ਦੇਣ- ਡੀ ਐਸ ਪੀ ਗਰੇਵਾਲ

ਡੀ ਐਸ ਪੀ ਗਰੇਵਾਲ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ  ਪੰਜਾਬ ਵਿੱਚ ਨਸ਼ਿਆਂ ਦੇ ਵਗਦੇ ਦਰਿਆ ਨੇ ਜਿੱਥੇ ਪੰਜਾਬ ਨੂੰ ਬਦਨਾਮ ਕੀਤਾ ਹੈ ਉੱਤੇ ਵੀ ਨੌਜਵਾਨ ਮੁੰਡੇ ਕੁੜੀਆਂ ਤੇ ਹੋਰ ਲੋਕ ਨਸ਼ਿਆਂ ਦੀ ਦਲਦਲ ਵਿੱਚ ਫਸ ਗਈ ਜਿੱਥੇ ਆਪਣੀ ਜਿੰਦਗੀ ਖਰਾਬ ਕਰਦੇ ਹਨ ਉਥੇ ਹੀ ਆਪਣੇ ਗਲਤ ਤਰੀਕੇ ਨਾਲ ਪੇਸ਼ ਆਉਂਦੇ ਹਨ ਤੇ ਸਮਾਜ ਲੋਕ ਗਲਤ ਤਰਾਂ ਮਾ ਉਂਦੇ ਹਨ ਨਸ਼ਾ ਕਿਸੇ ਕਿਸਮ ਦਾ ਵੀ ਹੋਵੇ ਕੋਈ ਵੀ ਨਸ਼ਾ ਕਿਸੇ ਸੱਭਿਅਤ ਸਮਾਜ ਲਈ ਅਜਿਹਾ ਗੑਹਿਣ ਹੈ ਜੋ ਹੌਲੀ ਹੌਲੀ ਉਸੇ ਸਮਾਜ ਦੇ ਪਤਨ ਦਾ ਕਾਰਨ ਬਣਦਾ ਹੈ। ਇਹੀ ਸਭ ਕੁਝ ਇਸ ਵੇਲੇ ਪੰਜਾਬ ਵਿੱਚ ਦੇਖ ਰਹੇ ਹਾਂ ਨਸ਼ਿਆਂ ਦੇ ਖਾਤਮੇ ਦੇ ਲਈ ਪੁਲੀਸ ਤੇ ਲੋਕਾਂ ਵਿੱਚਕਾਰ ਆਪਸੀ ਵਿਸ਼ਵਾਸ ਬਹੁਤ ਜ਼ਰੂਰੀ ਹੈ।
   ਇਹਨਾਂ ਗੱਲਾਂ ਦਾ ਪੑਗਟਾਵਾ ਪੁਲੀਸ ਜਿਲਾ ਖੰਨਾ ਵਿੱਚ ਨਵੇਂ ਤਾਇਨਾਤ ਹੋਏ ਡੀ ਐਸ ਪੀ ਕਰਮਜੀਤ ਸਿੰਘ ਗਰੇਵਾਲ ਨੇ ਇੱਕ ਮੁਲਾਕਾਤ ਦੌਰਾਨ ਕੀਤਾ। ਇਸ ਜਾਂਬਾਜ਼ ਪੁਲੀਸ ਅਧਿਕਾਰੀ ਨੂੰ ਡੀ ਜੀ ਪੀ ਪੰਜਾਬ ਗੋਰਵ ਯਾਦਵ ਦੀਆਂ ਹਦਾਇਤਾਂ ਤੇ ਸੂਬੇ ਭਰ ਵਿੱਚ ਤਾਇਨਾਤ ਡੀ ਐਸ਼ਮ ਪੀਜ  ਦੀ ਜਾਰੀ ਲਿਸਟ ਵਿੱਚ ਡੀ ਐਸ ਪੀ ਨਾਰਕੋਟਸ ਵਿਭਾਗ ਦੀ ਜਿਮੇਵਾਰੀ ਸੌਪੀ ਗਈ ਹੈ। ਉਹਨਾਂ ਗੱਲਬਾਤ ਦੋਰਾਨ ਕਿਹਾ ਕਿ ਨਸ਼ੇ ਦੇ ਸੋਦਾਗਰ ਕਿਸੇ ਵੀ ਸੂਰਤ ਵਿੱਚ ਬਖਸ਼ੇ ਨਹੀ ਜਾਣਗੇ ਤੇ ਨਸ਼ਿਆਂ ਦੀ ਦਲਦਲ ਦੇ ਖ਼ਾਤਮੇ ਲਈ ਆਮ ਲੋਕਾਂ ਦਾ ਸਹਿਯੋਗ ਇਸਨੂੰ ਸਫਲ ਬਣਾਉਣ ਵਿੱਚ ਵੱਡਾ ਯੋਗਦਾਨ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਪਿੰਡ ਸ਼ਹਿਰ ਵਿੱਚ ਨਸ਼ਿਆਂ ਦਾ ਕਾਰੋਬਾਰ ਕੋਈ ਵੀ ਵਿਅਕਤੀ ਕਰਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਬੇਝਿਜਕ ਹੋ ਕੇ ਦਿਤੀ ਜਾਵੇ ਲੋਕਾਂ ਦਾ ਸਹਿਯੋਗ ਹੀ ਕਈ ਜਿੰਦਗੀਆਂ ਬਰਬਾਦ ਹੋਣ ਤੋਂ ਬਚਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬੀਬੀ ਭਾਨੀ ਜੀ ਦੇ ਜਨਮ-ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਫੇਸ- 1, ਦੁੱਗਰੀ ਵਿੱਚ ਕਥਾ ਅਤੇ ਕੀਰਤਨ ਸਮਾਗਮ = ਕੁਲਵਿੰਦਰ ਸਿੰਘ ਬੈਨੀਪਾਲ
Next articleਬਾਬਾ ਬੀਰ ਸਿੰਘ ਦੇ ਜਨਮ ਦਿਹਾੜੇ ਮੌਕੇ 3 ਰੋਜ਼ਾ ਸਮਾਗਮ ਸੰਪੰਨ ਜਨਮ ਦਿਹਾੜੇ ਦੇ ਸਮਾਗਮਾਂ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਭਰੀ ਹਾਜ਼ਰੀ