ਕਪੂਰਥਲਾ, ( ਕੌੜਾ )- ਕਲਸਟਰ ਭਾਣੋ ਲੰਗਾ ਵਿਖੇ ਸਿੱਖਿਆ ਬਲਾਕ ਕਪੂਰਥਲਾ – 1 ਦੇ ਆਯੋਜਿਤ ਦੋ ਦਿਨਾਂ ਪ੍ਰਾਇਮਰੀ ਸਕੂਲਾਂ ਦੇ ਬਲਾਕ ਪੱਧਰੀ ਖੇਡ ਟੂਰਨਾਮੈਂਟ ਦੌਰਾਨ ਆਰਥਿਕ ਸਹਿਯੋਗ ਦੇਣ ਵਾਲੇ ਖੇਡ ਪ੍ਰਮੋਟਰ ਸਾਬਕਾ ਸੀ ਐੱਚ ਟੀ ਜਗੀਰ ਸਿੰਘ ਖੈੜਾ ਦਾ ਅੱਜ ਬਲਾਕ ਖੇਡ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਉੱਤੇ ਯਾਦਗਾਰੀ ਚਿੰਨ ਅਤੇ ਲੋਈ ਦੇ ਕੇ ਸਨਮਾਨ ਕੀਤਾ ਗਿਆ। ਸੈਂਟਰ ਹੈਡ ਟੀਚਰ ਸੰਤੋਖ ਸਿੰਘ ਮੱਲ੍ਹੀ, ਸੰਤੋਸ਼ ਕੌਰ ਤੇ ਰੁਪਿੰਦਰ ਕੌਰ ਦੀ ਦੇਖਰੇਖ ਹੇਠ ਆਯੋਜਿਤ ਬਲਾਕ ਪੱਧਰੀ ਸਨਮਾਨ ਸਮਾਗਮ ਦੌਰਾਨ ਤੋਂ ਇਲਾਵਾ ਬੀ ਪੀ ਈ ਓ ਬਹੁਤ ਸੰਜੀਵ ਕੁਮਾਰ ਹਾਂਡਾ ,ਸੈਂਟਰ ਹੈਡ ਟੀਚਰ ਜੈਮਲ ਸਿੰਘ ਸ਼ੇਖੂਪੁਰ, ਸੈਂਟਰ ਹੈਡ ਟੀਚਰ ਰੇਸ਼ਮ ਸਿੰਘ ਰਾਮਪੁਰੀ, ਸੈਂਟਰ ਹੈਡ ਟੀਚਰ ਅਜੀਤ ਸਿੰਘ ਖੈੜਾ ਦੋਨਾਂ ਅਤੇ ਮਾਸਟਰ ਮਨਜੀਤ ਸਿੰਘ ਤੋਗਾਂਵਾਲ ਮਾਸਟਰ ਕੁਲਵਿੰਦਰ ਸਿੰਘ ਦੁਰਗਾਪੁਰ , ਮਾਸਟਰ ਕਰਮਜੀਤ ਗਿੱਲ ਅਤੇ ਮੈਡਮ ਨਵਜੀਤ ਕੌਰ ਆਦਿ ਦਾ ਵੀ ਯਾਦਗਾਰੀ ਸਨਮਾਨ ਕੀਤਾ ਗਿਆ ।
ਬਲਾਕ ਸਿੱਖਿਆ ਅਫਸਰ ਕਪੂਰਥਲਾ- ਰਜੇਸ਼ ਕੁਮਾਰ ਨੇ ਜਿੱਥੇ ਉਕਤ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਉੱਥੇ ਉਹਨਾਂ ਦਾ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ ਆਰਥਿਕ ਸਹਿਯੋਗ ਦੇਣ ਲਈ ਧੰਨਵਾਦ ਵੀ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly