ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਐਸ ਜੀ ਜੀ ਐਸ ਹਾਕੀ ਕਲੱਬ ਧੁਦਿਆਲ ਜ਼ਿਲ੍ਹਾ ਜਲੰਧਰ ਨੂੰ ਵਧੀਆ ਹਾਕੀ ਖੇਡ ਪ੍ਰਦਰਸ਼ਨ ਕਰਨ ਤੇ ਕਮਾਂਡੈਂਟ ਬੀ ਐਸ ਐਫ ਪੰਡਿਤ ਜੀ ਵੱਲੋਂ ਖਿਡਾਰੀਆਂ ਨੂੰ ਟਰੈਕ ਸੂਟ ਪ੍ਰਦਾਨ ਕੀਤੇ ਗਏ। ਇਸ ਸਬੰਧੀ ਐਸਜੀਜੀਐਸ ਹਾਕੀ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਨੇ ਕਮਾਂਡੈਂਟ ਬੀ ਐਸ ਐਫ ਪੰਡਿਤ ਜੀ ਅਤੇ ਸਤਿਕਾਰ ਯੋਗ ਨਰਿੰਦਰ ਜੀ ਦਾ ਟਰਾਫੀ ਦੇ ਕੇ ਸਨਮਾਨ ਕੀਤਾ ਗਿਆ ਅਤੇ ਅਜਿਹੀਆਂ ਸ਼ਖਸੀਅਤਾਂ ਵੱਲੋਂ ਅੱਗੇ ਤੋਂ ਵੀ ਖਿਡਾਰੀਆਂ ਦਾ ਹੌਸਲਾ ਅਫ਼ਜ਼ਾਈ ਕਰਦੇ ਰਹਿਣ ਦੀ ਬਚਨਵੱਧਤਾ ਲਈ। ਇਸ ਮੌਕੇ ਕਮਾਂਡੈਂਟ ਬੀ ਐਸ ਐਫ ਪੰਡਿਤ ਜੀ ਨੇ ਕਿਹਾ ਕਿ ਬੱਚਿਆਂ ਅੰਦਰ ਖੇਡਾਂ ਦੀ ਰੁਚੀ ਦਾ ਪੈਦਾ ਹੋਣਾ ਸਮੇਂ ਦੇ ਮੁਤਾਬਿਕ ਬਹੁਤ ਵਧੀਆ ਹੈ, ਕਿਉਂਕਿ ਖੇਡ ਕਲਚਰ ਨਾਲ ਬੱਚਿਆਂ ਦੀ ਸਰੀਰਕ ਮਾਨਸਿਕ ਸਥਿਤੀ ਹਮੇਸ਼ਾ ਮਜਬੂਤ ਰਹਿੰਦੀ ਹੈ । ਉਹਨਾਂ ਕਿਹਾ ਕਿ ਉਹਨਾਂ ਨੂੰ ਇਸ ਸੇਵਾ ਕਰਨ ਤੇ ਬੇਹੱਦ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਉਹ ਅੱਗੇ ਤੋਂ ਵੀ ਅਜਿਹੀਆਂ ਸੇਵਾਵਾਂ ਨਿਰੰਤਰ ਕਰਦੇ ਰਹਿਣਗੇ ਅਤੇ ਐਸਜੀਜੀਐਸ ਕਲੱਬ ਵੱਲੋਂ ਮਿਲੇ ਪਿਆਰ ਸਤਿਕਾਰ ਦੇ ਹਮੇਸ਼ਾ ਰਿਣੀ ਰਹਿਣਗੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj