ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)– ਚਰਚਿਤ ਕਪਲ ਸ਼ਰਮਾ ਟੀਵੀ ਸ਼ੋਅ ਦੇ ਸੰਚਾਲਕ ਅਤੇ ਪ੍ਰਸਿੱਧ ਭਾਰਤੀ ਕਮੇਡੀਅਨ ਕਪਲ ਸ਼ਰਮਾ ਵੱਲੋਂ ਕੈਨੇਡਾ ਦੇ ਸਰੀ ਸ਼ਹਿਰ ਚ ਹਾਲ ਹੀ ਚ ਖੋਲੇ ਗਏ ਨਵੇਂ ਰੈਸਟੋਰੈਂਟ ਤੇ ਬੀਤੀ ਰਾਤ ਕੁਝ ਅਗਿਆਤ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਸਨਸਨੀਖੇਜ ਘਟਨਾ ਵਾਪਰਨ ਬਾਰੇ ਪਤਾ ਲੱਗਾ ਹੈ। ਪ੍ਰਾਪਤ ਵੇਰਵਿਆਂ ਮੁਤਾਬਕ ਕਪਲ ਸ਼ਰਮਾ ਵੱਲੋਂ ਅਜੇ ਕੁਝ ਦਿਨ ਪਹਿਲਾਂ ਹੀ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਕਨੇਡਾ ਦੇ ਸਰੀ ਸ਼ਹਿਰ ਚ ਆਪਣੀ ਪਤਨੀ ਨਾਲ ਰਲ ਕੇ ‘ਕੈਪ ਜ ਕੈਫੇ’ ਨਾਂ ਦਾ ਰੈਸਟੋਰੈਂਟ ਖੋਲਿਆ ਗਿਆ ਸੀ। 9 ਜੁਲਾਈ ਦੀ ਰਾਤ ਨੂੰ ਉਕਤ ਰੈਸਟੋਰੈਂਟ ਦੇ ਬਾਹਰਵਾਰ ਰੁਕੀ ਇੱਕ ਕਾਰ ਚ ਸਵਾਰ ਕੁਝ ਅਗਿਆਤ ਵਿਅਕਤੀਆਂ ਵੱਲੋਂ ਰੈਸਟੋਰੈਂਟ ਤੇ ਗੋਲੀਆਂ ਚਲਾਈਆਂ ਗਈਆਂ| ਇਸ ਘਟਨਾ ਚ ਕਿਸੇ ਦੇ ਜ਼ਖਮੀ ਹੋਣ ਜਾਂ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ ਮੌਕੇ ਤੇ ਪੁੱਜੀਆਂ ਪੁਲਿਸ ਟੀਮਾਂ ਵੱਲੋਂ ਸੀਸੀ ਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਘਟਨਾ ਸੰਬੰਧੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



