HOME 84 ਯਾਤਰੀਆਂ ਦਾ ਜਥਾ ਸ਼੍ਰੀ ਅਮਰਨਾਥ ਯਾਤਰਾ ਲਈ ਹੋਇਆ ਰਵਾਨਾ – ਲਾਇਨ...

84 ਯਾਤਰੀਆਂ ਦਾ ਜਥਾ ਸ਼੍ਰੀ ਅਮਰਨਾਥ ਯਾਤਰਾ ਲਈ ਹੋਇਆ ਰਵਾਨਾ – ਲਾਇਨ ਅਸ਼ੋਕ ਸੰਧੂ ਨੰਬਰਦਾਰ 

3
ਫੋਟੋ : ਡੀ.ਐਸ.ਪੀ ਸੁਖਪਾਲ ਸਿੰਘ, ਥਾਣਾ ਮੁਖੀ ਪਰਮਜੀਤ ਸਿੰਘ, ਮੰਡਲ ਪ੍ਰਧਾਨ ਅਸ਼ੋਕ ਬਬਿਤਾ ਸੰਧੂ, ਕਲੱਬ ਪ੍ਰਧਾਨ ਆਂਚਲ ਸੰਧੂ ਸੋਖਲ, ਪ੍ਰਧਾਨ ਮਨਦੀਪ ਸ਼ਰਮਾ ਅਤੇ ਇਲਾਕੇ ਦੇ ਹੋਰ ਪਤਵੰਤੇ ਸ਼ਿਵ ਭਗਤਜਨ।

 ਲਗਾਤਾਰ 20 ਸਾਲਾਂ ਤੋਂ ਸ਼੍ਰੀ ਅਮਰਨਾਥ ਯਾਤਰਾ ਸੇਵਾਵਾਂ ਜਾਰੀ ਰਹਿਣਾ ਭੋਲੇ ਨਾਥ ਜੀ ਦੀ ਅਸੀਮ ਕਿਰਪਾ – ਲਾਇਨ ਓ.ਪੀ ਕੁੰਦੀ 

ਨੂਰਮਹਿਲ ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਪੱਤਰਕਾਰ 9592282333:  ਪਰਿਵਾਰਿਕ ਮਾਹੌਲ ਅਤੇ ਅਨੁਸ਼ਾਸਿਤ ਸਲੀਕੇ ਨਾਲ ਹਰ ਸਾਲ ਅਮਰਨਾਥ ਯਾਤਰਾ ਕਰਵਾਉਣ ਵਾਲੀ ਇਲਾਕੇ ਦੀ ਇੱਕ ਮਾਤਰ ਸੰਸਥਾ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੇ ਪ੍ਰਧਾਨ ਲਾਇਨ ਅਸ਼ੋਕ ਬਬਿਤਾ ਸੰਧੂ ਨੰਬਰਦਾਰ ਨੂਰਮਹਿਲ ਦੀ ਅਗਵਾਈ ਹੇਠ 2025 ਮਾਡਲ ਦੀ ਏਅਰ ਕੰਡੀਸ਼ਨਡ ਗੱਡੀਆਂ ਵਿੱਚ ਜਥਾ ਸ਼੍ਰੀ ਹਿਮ ਸ਼ਿਵਲਿੰਗ ਜੀ ਦੇ ਸਾਖਸ਼ਾਤ ਦਰਸ਼ਨ ਕਰਨ ਲਈ ਰਵਾਨਾ ਹੋਇਆ। ਇਸ ਜਥੇ ਨੂੰ ਹਰਿ ਝੰਡੀ ਦੇ ਕੇ ਰਵਾਨਾ ਕਰਨ ਦਾ ਸੁਭਾਗ ਨਕੋਦਰ ਸਬ ਡਵੀਜ਼ਨ ਦੇ ਡੀ.ਐਸ.ਪੀ ਸੁਖਪਾਲ ਸਿੰਘ ਨੂੰ ਪ੍ਰਾਪਤ ਹੋਇਆ। ਡੀ.ਐਸ.ਪੀ ਸਾਹਿਬ ਨੇ ਮੰਡਲ ਪ੍ਰਧਾਨ ਅਤੇ ਮੰਡਲ ਦੇ ਸਮੂਹ ਅਹੁਦੇਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੰਦੇ ਹੋਏ ਦੱਸਿਆ ਕਿ ਯਾਤਰਾ ਨੂੰ ਰਵਾਨਾ ਕਰਨ ਦਾ ਸ਼ੁਭ ਕਾਰਜ ਐੱਸ.ਐੱਸ.ਪੀ ਹਰਵਿੰਦਰ ਸਿੰਘ ਵਿਰਕ ਨੇ ਕਰਨਾ ਸੀ ਪਰ ਕਿਸੇ ਅਤਿਅੰਤ ਜਰੂਰੀ ਕੰਮ ਕਾਰਣ ਉਹ ਬੇਬੱਸ ਹੋ ਗਏ। ਨੂਰਮਹਿਲ ਦੇ ਐੱਸ.ਐੱਚ.ਓ ਪਰਮਜੀਤ ਸਿੰਘ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਮੰਡਲ ਦੇ ਚੇਅਰਮੈਨ ਓ.ਪੀ ਕੁੰਦੀ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਭੋਲੇ ਨਾਥ ਜੀ ਦੀ ਅਸੀਮ ਕਿਰਪਾ ਸਦਕਾ ਅਸੀਂ 20ਵੀਂ ਵਾਰ ਸ਼੍ਰੀ ਅਮਰਨਾਥ ਯਾਤਰਾ ਸੇਵਾਵਾਂ ਨੂੰ ਸੰਪੂਰਣ ਕਰਨ ਜਾ ਰਹੇ ਹਾਂ। ਬਾਬਾ ਬਰਫਾਨੀ ਸਾਰੀਆਂ ਸੰਗਤਾਂ ਨੂੰ ਆਪਣੇ ਦਰਸ਼ਨ ਦੇਣ। ਮੰਡਲ ਦੀ ਮਹਿਲਾ ਪ੍ਰਧਾਨ ਲਾਇਨ ਬਬਿਤਾ ਸੰਧੂ ਕਿ ਕਿਹਾ ਜਿਵੇਂ ਸਾਡੀ ਯਾਤਰਾ ਹਮੇਸ਼ਾ ਪਰਿਵਾਰਿਕ ਹੁੰਦੀ ਹੈ, ਇਸ ਗੱਲ ਨੂੰ ਤਸਦੀਕ ਕਰਦਿਆਂ 50 ਫੀਸਦੀ ਮਹਿਲਾਵਾਂ ਯਾਤਰਾ ਕਰਨ ਜਾ ਰਹੀਆਂ ਹਨ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਅਤੇ ਇਮੀਡੇਟ ਪ੍ਰਧਾਨ ਲਾਇਨ ਸੋਮਿਨਾਂ ਸੰਧੂ, ਕਲੱਬ ਚੇਅਰਪਰਸਨ ਜਸਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਅਸੀਂ ਹਰ ਯਾਤਰੀ ਨੂੰ ਰਸਤੇ ਵਿੱਚ ਮੈਡੀਕਲ ਅਤੇ ਖਾਣ ਪਾਣ ਦੀ ਉੱਚਿਤ ਸੁਵਿਧਾ ਦੇਵਾਂਗੇ, ਮਹਿਲਾ ਯਾਤਰੀਆਂ ਪ੍ਰਤੀ ਪੂਰੀ ਜ਼ਿੰਮੇਵਾਰੀ ਤਨ ਦੇਹੀ ਨਾਲ ਨਿਭਾਉਣ ਲਈ ਖੁਦ ਯਾਤਰਾ ਨਾਲ ਜਾ ਰਹੇ ਹਾਂ। ਏ.ਸੀ ਸੁਵਿਧਾ ਪੂਰੀ ਯਾਤਰਾ ਦੌਰਾਨ ਮਿਲੇਗੀ। ਯਾਤਰਾ ਰਵਾਨਗੀ ਮੌਕੇ ਲਾਇਨਜ਼ ਕਲੱਬ ਨੂਰਮਹਿਲ ਸਿਟੀ ਦੇ ਪ੍ਰਧਾਨ ਸੰਚੂ ਵਧਵਾ ਆਪਣੀ ਟੀਮ ਅਤੇ ਮੈਂਬਰਾਂ ਨਾਲ ਸ਼ਾਮਿਲ ਹੁੰਦਿਆਂ ਯਾਤਰਾ ਲਈ ਦਵਾਈਆਂ ਦੇ ਨਾਲ ਧਨ-ਵਸਤੂ ਦਾ ਯੋਗਦਾਨ ਦਿੱਤਾ। ਮੰਡਲ ਦੇ ਕੋਆਰਡੀਨੇਟਰ ਲਾਇਨ ਦਿਨਕਰ ਸੰਧੂ ਨੇ ਕਲੱਬ ਨੂਰਮਹਿਲ ਡ੍ਰੀਮ, ਗੌਰਵ ਤੋਂ ਇਲਾਵਾ ਉਚੇਚੇ ਤੌਰ ‘ਤੇ ਅੰਮ੍ਰਿਤਸਰ ਤੋਂ ਪਹੁੰਚੇ ਜ਼ਿਲ੍ਹਾ ਗਵਰਨਰ ਲੋਕੇਸ਼ ਵਾਲੀਆ, ਪੀ.ਡੀ.ਜੀ ਹਰੀਸ਼ ਬੰਗਾ ਅਤੇ ਸੁਸ਼ੀਲ ਸ਼ਰਮਾ ਦਾ ਵਿਸ਼ੇਸ ਧੰਨਵਾਦ ਕੀਤਾ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨੇ ਅਮਰਨਾਥ ਯਾਤਰਾ ਸੇਵਾਵਾਂ ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਚੂਹੇਕੀ ਵਿਖੇ ਪੈਟਰੋਲ ਪੰਪ ‘ਤੇ ਸੰਗਤਾਂ ਲਈ ਉਚੇਚੇ ਤੌਰ ‘ਤੇ ਆਧੁਨਿਕ ਸਵਾਦ ਵਾਲੇ ਖਾਣ-ਪਾਣ ਦੇ ਸਟਾਲ ਲਗਾਏ ਗਏ। ਮੰਦਰ ਬਾਬਾ ਭੂਤਨਾਥ ਕਮੇਟੀ ਨੂਰਮਹਿਲ ਦੇ ਪ੍ਰਧਾਨ ਰਾਜ ਕੁਮਾਰ ਮੈਹਨ ਨੇ ਸੰਗਤਾਂ ਲਈ ਜਲ ਸੇਵਾ ਮੁਹਈਆ ਕੀਤੀ। ਮੰਡਲ ਵੱਲੋਂ ਮੰਦਰ ਬਾਬਾ ਭੂਤਨਾਥ ਦੇ ਵਿਹੜੇ ਯਾਤਰੀਆਂ ਲਈ ਜਿੱਥੇ ਸੁੰਦਰ ਪੰਡਾਲ ਸਜਾਇਆ ਗਿਆ ਉੱਥੇ ਵੱਖ-ਵੱਖ ਤਰ੍ਹਾਂ ਸਵਾਦਿਸ਼ਟ ਸਟਾਲ ਵੀ ਲਗਾਏ ਗਏ ਜਿਸਦਾ ਸਵਾਦ ਯਾਤਰੀਆਂ ਤੋਂ ਇਲਾਵਾ ਕਈ ਹੋਰ ਸੰਗਤਾਂ ਨੇ ਵੀ ਚੱਖਿਆ। ਮੰਡਲ ਸੰਚਾਲਕ ਪੰਡਿਤ ਪਵਨ ਪ੍ਰਾਸ਼ਰ ਨੇ ਯਾਤਰਾ ਦੀ ਸਫਲਤਾ ਲਈ ਵਿਧੀ ਪੂਰਵਕ ਪੂਜਾ ਅਰਚਨਾ ਕੀਤੀ। ਮੰਡਲ ਦੇ ਸੇਵਾਦਾਰਾਂ ਲਾਇਨ ਸ਼ਰਨਜੀਤ ਸਿੰਘ ਬਿੱਲਾ ਸੈਕਟਰੀ, ਰਾਮ ਮੂਰਤੀ ਕੈਸ਼ੀਅਰ, ਅਮਨ ਕੁਮਾਰ ਪੀ.ਆਰ.ਓ, ਅਨਿਲ ਮਿਸਰ ਪ੍ਰੈਸ ਸਕੱਤਰ, ਮਾਸਟਰ ਸੁਭਾਸ਼ ਢੰਡ, ਮਹੇਸ਼ ਕੁਮਾਰ ਸਲਾਹਕਾਰ, ਕ੍ਰਿਸ਼ਨ ਸੰਧੀਰ ਕਾਰਜਕਾਰੀ ਮੈਂਬਰ ਤੋਂ ਇਲਾਵਾ ਹੋਰ ਮੈਂਬਰਾਂ ਨੇ ਦੇਸ਼ ਵਿਦੇਸ਼ ਦੇ ਦਾਨ ਵੀਰਾਂ ਸੱਜਣਾ ਦਾ ਧਨ-ਧਾਨ-ਵਸਤੂ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਕੋਟਿ ਕੋਟਿ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਰੀਨਾ ਸ਼ਰਮਾ, ਪ੍ਰਿੰਸੀਪਲ ਸੁਮਨ ਲਤਾ ਪਾਠਕ, ਟੇਕ ਚੰਦ ਢੀਂਗਰਾ, ਪ੍ਰਧਾਨ ਮਨਦੀਪ ਸ਼ਰਮਾ, ਪ੍ਰਧਾਨ ਰਾਜੀਵ ਮਿਸਰ, ਸੀਤਾ ਰਾਮ ਸੋਖਲ, ਕੁਲਦੀਪ ਸ਼ਰਮਾ, ਮਾਸਟਰ ਰਾਜਿੰਦਰ ਕਾਲਰਾ, ਸਮਾਜ ਸੇਵੀ ਪ੍ਰੇਮ ਬਤਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਸ਼ਿਵ ਭਗਤ ਹਾਜ਼ਰ ਰਹੇ। ਮੰਡਲ ਪ੍ਰਧਾਨ ਨੇ ਸਮੂਹ ਪੱਤਰਕਾਰ ਭਾਈਚਾਰੇ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਬੀਤੇ 20 ਸਾਲਾਂ ਤੋਂ ਅਮਰਨਾਥ ਯਾਤਰਾਵਾਂ ਦੀ ਮਹਿਮਾ ਜਨਤਕ ਕਰਕੇ ਈਸ਼ਵਰ ਪ੍ਰਤੀ ਆਪਣਾ ਸ਼ਰਧਾ ਭਾਵ ਦਿਖਾਇਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੈਂਡ ਪੂਲਿੰਗ, ਬੇਅਦਬੀਆਂ, ਵਿਗੜਦੀ ਕਾਨੂੰਨ ਵਿਵਸਥਾ, ਵੱਧਦੇ ਕਰਜ਼ੇ ਅਤੇ ਨਸ਼ਿਆਂ ਦੇ ਮੁੱਦੇ ਤੇ ਪੰਜਾਬ ਦੀ ਵਿਧਾਨ ਸਭਾ ਵਿੱਚ ਚਰਚਾ ਕਰਵਾਏ ਆਪ ਸਰਕਾਰ – ਵਿਧਾਇਕ ਸੁਖਵਿੰਦਰ ਸਿੰਘ ਕੋਟਲੀ
Next articleਕਮੇਡੀਅਨ ਕਪਲ ਸ਼ਰਮਾ ਦੇ ਨਵੇਂ ਰੈਸਟੋਰੈਂਟ ਤੇ ਗੋਲੀਬਾਰੀ -ਜਾਨੀ ਨੁਕਸਾਨ ਤੋਂ ਬਚਾਅ