“ਆ ਪੰਜਾਬੀਏ…..।”

ਗੁਰਵੀਰ ਅਤਫ਼

(ਸਮਾਜ ਵੀਕਲੀ)

ਆ ਤੇਰੇ ਸ਼ਿੰਗਾਰ ਕਰਾਂ ,
ਬਾਹੀਂ ਬੰਨ੍ਹ ਕਲੀਰੇ ,
ਹੱਥ ਸੂਹੇ ਲਾਲ ਕਰਾਂ ।
ਆ ਤੇਰੇ ਸ਼ਿੰਗਾਰ ਕਰਾਂ ।

ਤੇਰੇ ਪਿੰਡਿਓਂ ਉੱਠਦੇ ,ਲਿਓਡ ਜੋ,
ਭਰ ਸੋਨ ਮਿੱਟੀ ,
ਤੇਰੇ ਜ਼ਖ਼ਮ ਭਰਾ।
ਆ ਤੇਰੇ ਸ਼ਿੰਗਾਰ ਕਰਾਂ ।

ਪਿੱਪਲ ਪੱਤੀਆਂ ਬਾਲੀਆਂ,
ਐਵੇਂ ਕਾਹਤੋਂ ਲਾ ਲਈਆਂ?
ਪਾ ਕੰਨਾਂ ਵਿੱਚ ਕੋਕਰੂ,
ਚੰਨ ਟਿੱਕਾ ਮੱਥੇ ਧਰਾਂ ।
ਆ ਤੇਰੇ ਸ਼ਿੰਗਾਰ ਕਰਾਂ ।

ਗੋਲਿਆਂ ਉੱਤੇ ਮੋਰ ਨੀ,
ਪਾਊ ਕਿਹੜਾ ਹੋਰ ਨੀ ।
ਲਿੱਪ ਗੁਹਾਰਾ ਸ਼ਿੰਗਾਰ ਦੇ ਵਾੜਾ,
ਪੜ੍ਹਾ ਕਾਕੇ ਨੂੰ ਊੜਾ ਆੜਾ ।
ਲੈ ਕੈਦਾ ੳ ਪੜ੍ਹਾਂ ।
ਆ ਤੇਰਾ ਸ਼ਿੰਗਾਰ ਕਰਾਂ ।

ਰਿੰਨ੍ਹ ਵੜੇਵੇਂ ਧਰ ਹਾਰੇ ਤੌੜੀ,
ਚੜ੍ਹਜਾ ਕੋਠੇ ਲਾ ਲੱਕੜ ਪੌੜੀ।
ਟੂੰਮਾਂ ਰੱਖੀਂ ਸਾਂਭ ਕੇ ਬੀਬਾ ,
ਇੱਕ ਇੱਕ ਟੂਮ ਬੇਬੇ ਨੇ ਜੋਡ਼ੀ ।
ਲੈ ਫੁਲਕਾਰੀ ਸਿਰ ‘ਤੇ ਅੜਿੱਕੇ ,
ਵਾਲਾਂ ਵਿੱਚ ਕਲਿੱਪ ਜੜਾਂ ।
ਆ ਤੇਰੇ ਸ਼ਿੰਗਾਰ ਕਰਾਂ ।
ਬਾਹੀਂ ਬੰਨ੍ਹ ਕਲੀਰੇ,
ਹੱਥ ਸੂਹੇ ਲਾਲ ਕਰਾਂ।

ਗੁਰਵੀਰ ਅਤਫ਼

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਤਿਹਾਸ
Next articleਸਾਡੀ ਧਰਤੀ